ਪੰਜਾਬ

punjab

ETV Bharat / state

ਲੁਧਿਆਣਾ: ਵਿਆਹ ਸਮਾਗਮ ਚੋਂ ਲਾੜਾ-ਲਾੜੀ ਅਗ਼ਵਾ - ਕੁੜੀ ਵਾਲੇ ਇਸ ਤੋਂ ਖਫਾ

ਲੜਕੇ ਦੇ ਭਰਾ ਤੇ ਮਾਂ ਨੇ ਦੱਸਿਆ ਕਿ ਕੁਝ ਸਮੇਂ ਪਹਿਲਾਂ ਤੋਂ ਹੀ ਮੁੰਡਾ-ਕੁੜੀ ਇੱਕ ਦੂਜੇ ਨੂੰ ਜਾਣਦੇ ਸੀ ਅਤੇ ਉਨ੍ਹਾਂ ਦੋਹਾਂ ਨੇ ਮਿਲ ਕੇ ਵਿਆਹ ਦਾ ਪ੍ਰੋਗਰਾਮ ਰੱਖ ਲਿਆ ਜਿਸ ਚ ਉਨ੍ਹਾਂ ਵੱਲੋਂ ਕੋਈ ਮਨਾਹੀ ਨਹੀਂ ਸੀ ਪਰ ਕੁੜੀ ਵਾਲੇ ਇਸ ਤੋਂ ਖਫਾ ਹੋਣ ਕਰਕੇ ਉਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।

ਲੁਧਿਆਣਾ: ਵਿਆਹ ਸਮਾਗਮ ਚੋਂ ਲਾੜਾ-ਲਾੜੀ ਅਗਵਾ
ਲੁਧਿਆਣਾ: ਵਿਆਹ ਸਮਾਗਮ ਚੋਂ ਲਾੜਾ-ਲਾੜੀ ਅਗਵਾ

By

Published : Jul 28, 2021, 10:46 AM IST

Updated : Jul 28, 2021, 12:38 PM IST

ਲੁਧਿਆਣਾ: ਜ਼ਿਲ੍ਹੇ ’ਚ ਜਗਰਾਓ ਕੋਠੇ ਬੱਬੂ ਕੇ ਗੁਰਦੁਆਰਾ ਸਾਹਿਬ ਵਿਖੇ ਚਲ ਰਹੇ ਵਿਆਹ ਸਮਾਗਮ ਚ ਉਸ ਵੇਲੇ ਅਫਰਾ ਤਫੜੀ ਮਚ ਗਈ। ਜਦੋਂ ਵਿਆਹ ਤੋਂ ਪਹਿਲਾਂ ਹੀ ਲਾੜਾ ਅਤੇ ਲਾੜੀ ਨੂੰ ਅਗਵਾ ਕਰ ਲਿਆ ਗਿਆ।

ਮਿਲੀ ਜਾਣਕਾਰੀ ਮੁਤਾਬਿਕ ਅਗਵਾ ਹੋਏ ਮੁੰਡਾ ਕੁੜੀ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾ ਰਹੇ ਸੀ। ਵਿਆਹ ਸਮੇਂ ਮੁੰਡੇ ਦੇ ਘਰ ਵਾਲੇ ਮੌਜੂਦ ਸੀ। ਮੁੰਡੇ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਕੁੜੀ ਦੇ ਘਰ ਵਾਲੇ ਇਸ ਵਿਆਹ ਤੋਂ ਨਾਰਾਜ ਹੋਣ ਕਾਰਨ ਉਹ ਸਮਾਰੋਚ ਚ ਪਹੁੰਚ ਕੇ ਮੁੰਡੇ ਕੁੜੀ ਨੂੰ ਅਗਵਾ ਕਰਕੇ ਲੈ ਗਏ।

ਲੁਧਿਆਣਾ: ਵਿਆਹ ਸਮਾਗਮ ਚੋਂ ਲਾੜਾ-ਲਾੜੀ ਅਗਵਾ

ਮਾਮਲੇ ਸਬੰਧੀ ਲੜਕੇ ਦੇ ਭਰਾ ਤੇ ਮਾਂ ਨੇ ਦੱਸਿਆ ਕਿ ਕੁਝ ਸਮੇਂ ਪਹਿਲਾਂ ਤੋਂ ਹੀ ਮੁੰਡਾ-ਕੁੜੀ ਇੱਕ ਦੂਜੇ ਨੂੰ ਜਾਣਦੇ ਸੀ ਅਤੇ ਉਨ੍ਹਾਂ ਦੋਹਾਂ ਨੇ ਮਿਲ ਕੇ ਵਿਆਹ ਦਾ ਪ੍ਰੋਗਰਾਮ ਰੱਖ ਲਿਆ ਜਿਸ ਚ ਉਨ੍ਹਾਂ ਵੱਲੋਂ ਕੋਈ ਮਨਾਹੀ ਨਹੀਂ ਸੀ ਪਰ ਕੁੜੀ ਵਾਲੇ ਇਸ ਤੋਂ ਖਫਾ ਹੋਣ ਕਰਕੇ ਉਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਫਿਲਹਾਲ ਉਨ੍ਹਾਂ ਨੇ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਦੇ ਦਿੱਤੀ ਹੈ।

ਜਾਣਕਾਰੀ ਦਿੰਦੇ ਐਸਐਚਓ ਨੇ ਦੱਸਿਆ ਕਿ ਅਗਵਾਕਾਰਾ ਨੇ ਮੌਕੇ ਤੇ ਪਹੁੰਚ ਕੇ ਲੋਕਾਂ ਨਾਲ ਕੁੱਟਮਾਰ ਵੀ ਕੀਤੀ ਹੈ। ਮੁੰਡੇ ਦੇ ਪਰਿਵਾਰ ਮੁਤਾਬਿਕ ਉਹ 3 ਗੱਡੀਆਂ ਚ ਸਵਾਰ ਹੋ ਕੇ ਆਏ ਸੀ ਫਿਲਹਾਲ ਉਨ੍ਹਾਂ ਨੇ ਲੜਕੀ ਦੇ ਪਿਤਾ ਅਤੇ ਪਿੰਡ ਦੇ ਸਾਬਕਾ ਸਰਪੰਚ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜੋ: ਗੈਂਗਸਟਰ ਸੇਖੋਂ ਦਾ ਪੁਲਿਸ ਮੁਕਾਬਲਾ, 4 ਪਿਸਤੌਲਾਂ ਸਮੇਤ ਕਾਬੂ

Last Updated : Jul 28, 2021, 12:38 PM IST

ABOUT THE AUTHOR

...view details