ਪੰਜਾਬ

punjab

ETV Bharat / state

ਗੁਰਦਵਾਰਿਆਂ ਅਤੇ ਸਕੂਲਾਂ ਵਿੱਚ ਕਿਤਾਬਾਂ ਦਾ ਲੰਗਰ ਸ਼ੁਰੂ

ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀ ਦਸਵੀਂ ਰਾਏਕੋਟ ਵਿਖੇ 'ਲਾਇਬਰੇਰੀ ਲੰਗਰ' ਲਗਾਇਆ ਗਿਆ।ਜਿਸ ਦੇ ਚਲਦੇ ਬਲਾਕ ਰਾਏਕੋਟ ਦੇ ਅਠੱਤੀ ਸਕੂਲਾਂ ਨੇ ਆਪੋ ਆਪਣੇ ਸਕੂਲਾਂ ਵਿਚ ਅਤੇ ਪਿੰਡਾਂ ਦੇ ਗੁਰੂਘਰਾਂ ਵਿਚ ਲਾਇਬਰੇਰੀ ਲੰਗਰ ਲਗਾਏ।

ਗੁਰਦਵਾਰਿਆਂ ਅਤੇ ਸਕੂਲਾਂ ਵਿੱਚ ਕਿਤਾਬਾਂ ਦਾ ਲੰਗਰ ਸ਼ੁਰੂ
ਗੁਰਦਵਾਰਿਆਂ ਅਤੇ ਸਕੂਲਾਂ ਵਿੱਚ ਕਿਤਾਬਾਂ ਦਾ ਲੰਗਰ ਸ਼ੁਰੂਗੁਰਦਵਾਰਿਆਂ ਅਤੇ ਸਕੂਲਾਂ ਵਿੱਚ ਕਿਤਾਬਾਂ ਦਾ ਲੰਗਰ ਸ਼ੁਰੂ

By

Published : Jul 14, 2021, 2:22 PM IST

ਲੁਧਿਆਣਾ:ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤਹਿਤ ਵਿਦਿਆਰਥੀਆਂ ਅਤੇ ਆਮ ਲੋਕਾਂ ਵਿੱਚ ਕਿਤਾਬਾਂ ਪੜ੍ਹਨ ਦੇ ਰੁਝਾਨ ਨੂੰ ਪ੍ਰਫੁੱਲਤ ਕਰਨ ਦੇ ਮਕਸਦ ਤਹਿਤ ਰਾਏਕੋਟ ਸਿੱਖਿਆ ਬਲਾਕ ਵੱਲੋਂ ਮੈਡਮ ਵਿਸ਼ਵਕੀਰਤ ਕੌਰ ਕਾਹਲੋਂ ਬਲਾਕ ਨੋਡਲ ਅਫਸਰ ਰਾਏਕੋਟ ਦੀ ਦੇਖ ਰੇਖ ਹੇਠ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀ ਦਸਵੀਂ ਰਾਏਕੋਟ ਵਿਖੇ 'ਲਾਇਬਰੇਰੀ ਲੰਗਰ' ਲਗਾਇਆ ਗਿਆ। ਜਿਸ ਦੀ ਆਰੰਭਤਾ ਗੁਰਦੁਆਰਾ ਟਾਹਲੀਆਣਾ ਸਾਹਿਬ ਦੇ ਮੈਨੇਜਰ ਗੁਰਸੇਵਕ ਸਿੰਘ ਤੇ ਅਕਾਊਂਟੈਂਟ ਜੋਗਾ ਸਿੰਘ ਨੇ ਆਏ ਵਿਦਿਆਰਥੀਆਂ ਨੂੰ ਪੁਸਤਕਾਂ ਵੰਡ ਕੇ ਕੀਤੀ।

ਗੁਰਦਵਾਰਿਆਂ ਅਤੇ ਸਕੂਲਾਂ ਵਿੱਚ ਕਿਤਾਬਾਂ ਦਾ ਲੰਗਰ ਸ਼ੁਰੂ

ਉੱਥੇ ਹੀ ਉਨ੍ਹਾਂ ਸਿੱਖਿਆ ਵਿਭਾਗ ਵੱਲੋਂ ਕੀਤੇ ਇਸ ਉਪਰਾਲੇ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਅਜੋਕੇ ਕੰਪਿਊਟਰੀ ਯੁੱਗ ਵਿੱਚ ਵਿਦਿਆਰਥੀ ਅਤੇ ਆਮ ਲੋਕ ਕਿਤਾਬਾਂ ਤੋਂ ਦੂਰ ਹੁੰਦੇ ਜਾ ਰਹੇ, ਜਦ ਕਿ ਕਿਤਾਬਾਂ ਹੀ ਮਨੁੱਖ ਦਾ ਸੱਚਾ ਸਾਥੀ ਤੇ ਮਿੱਤਰ ਹੁੰਦੀਆਂ ਹਨ ਜਿਨ੍ਹਾਂ ਤੋਂ ਗਿਆਨ ਦੀ ਜੋਤ ਲੈ ਕੇ ਮਨੁੱਖ ਆਪਣਾ ਜੀਵਨ ਰੁਸ਼ਨਾ ਸਕਦਾ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਬਲਾਕ ਨੋਡਲ ਅਫਸਰ ਵਿਸ਼ਵਕੀਰਤ ਕੌਰ ਕਾਹਲੋਂ ਨੇ ਦੱਸਿਆ ਕਿ ਅਜੋਕੇ ਦੌਰ ਵਿਚ ਵਿਦਿਆਰਥੀਆਂ ਦਾ ਧਿਆਨ ਕਿਤਾਬਾਂ ਪੜ੍ਹਨ ਤੋਂ ਪੂਰੀ ਤਰ੍ਹਾਂ ਉੱਖੜ ਚੁੱਕਾ ਹੈ। ਇਸ ਲਈ ਸਿੱਖਿਆ ਇਹ ਵਿਭਾਗ ਵੱਲੋਂ ਉਪਰਾਲਾ ਕੀਤਾ ਗਿਆ ਹੈ ਕਿ ਸਕੂਲਾਂ ਵਿਚ ਪਈਆਂ ਲਾਇਬਰੇਰੀ ਦੀਆਂ ਕਿਤਾਬਾਂ ਨੂੰ ਵਿਦਿਆਰਥੀਆਂ ਵਿੱਚ ਵੰਡਿਆ ਜਾਵੇ ਤਾਂ ਜੋ ਉਹ ਆਪਣੇ ਧਰਮ ਵਿਰਸੇ ਅਤੇ ਇਤਿਹਾਸ ਤੋਂ ਜਾਣੂ ਹੋ ਸਕਣ।

ਜਿਸ ਦੇ ਚਲਦੇ ਬਲਾਕ ਰਾਏਕੋਟ ਦੇ ਅਠੱਤੀ ਸਕੂਲਾਂ ਨੇ ਆਪੋ ਆਪਣੇ ਸਕੂਲਾਂ ਵਿਚ ਅਤੇ ਪਿੰਡਾਂ ਦੇ ਗੁਰੂਘਰਾਂ ਵਿਚ ਲਾਇਬਰੇਰੀ ਲੰਗਰ ਲਗਾਏ।ਜਿਸ ਤਹਿਤ ਗੁਰਦੁਆਰਾ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਭਗਵਾਨ ਮਹਾਂਵੀਰ ਸੀਨੀਅਰ ਸੈਕੰਡਰੀ ਸਕੂਲ ਅਜੀਤਸਰ ਸੀਨੀਅਰ ਸੈਕੰਡਰੀ ਸਕੂਲ ਡਾ ਦਵਾਰਕਾ ਨਾਥ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਮਿਡਲ ਨੇ ਸਾਂਝੇ ਰੂਪ ਵਿੱਚ ਲਾਇਬਰੇਰੀ ਲੰਗਰ ਲਗਾਇਆ ਗਿਆ।

ਜਿਸ ਦੌਰਾਨ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਆਮ ਬਜ਼ੁਰਗਾਂ, ਜਵਾਨਾਂ ਤੇ ਬੱਚਿਆਂ ਨੇ ਪੜਨ ਲਈ ਲਾਇਬਰੇਰੀ ਲੰਗਰ ਵਿੱਚੋਂ ਕਿਤਾਬਾਂ ਲਈਆਂ। ਜੋ ਉਨ੍ਹਾਂ ਨੂੰ ਪੰਦਰਾਂ ਦਿਨਾਂ ਲਈ ਜਾਰੀ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ :-ਰੂਪਨਗਰ 'ਚ ਭਾਖੜਾ ਨਹਿਰ 'ਚ ਡਿੱਗੀ ਕਾਰ, ਭਾਲ ਜਾਰੀ

ABOUT THE AUTHOR

...view details