ਪੰਜਾਬ

punjab

ETV Bharat / state

ਲੁਧਿਆਣਾ ਦੇ ਸ਼ਮਸ਼ਾਨ ਘਾਟ 'ਚ 'ਕੋਰੋਨਾ ਸਟੋਰੀ' ਕਿਤਾਬ ਕੀਤੀ ਗਈ ਲੋਕ ਅਰਪਣ - Ramgarhia Cemetery

ਕੋਰੋਨਾ ਮਹਾਂਮਾਰੀ ਨਾਲ ਬਣਦੇ ਹਾਲਾਤਾਂ ਨੂੰ ਦੇਖਦੇ ਹੋਏ ਰਾਮਗੜ੍ਹੀਆ ਕਾਲਜ ਦੇ ਪ੍ਰੋਫੈਸਰ ਅਤੇ ਰਾਮਗੜ੍ਹੀਆ ਸ਼ਮਸ਼ਾਨ ਘਾਟ ਦੇ ਮੁੱਖ ਪ੍ਰਬੰਧਕ ਰਣਜੋਧ ਸਿੰਘ ਨੇ 'ਕੋਰੋਨਾ ਸਟੋਰੀ' ਨਾਂਅ ਦੀ ਇੱਕ ਕਿਤਾਬ ਲਿਖੀ ਹੈ। ਇਸ ਕਿਤਾਬ ਵਿੱਚ ਰਣਜੋਧ ਸਿੰਘ ਨੇ ਲੋਕ ਕੋਰੋਨਾ ਤੋਂ ਕਿਵੇਂ ਆਪਣਿਆਂ ਦੇ ਦੇਹ ਸਸਕਾਰ ਕਰਨ ਤੋਂ ਡਰਨ ਲੱਗੇ ਹਨ, ਇਨ੍ਹਾਂ ਤਜ਼ਰਬਿਆਂ ਨੂੰ ਉਨ੍ਹਾਂ ਨੇ ਇਸ ਕਿਤਾਬ ਰਾਹੀਂ ਲੋਕਾਂ ਨਾਲ ਸਾਂਝਾ ਕੀਤਾ ਹੈ।

ਫ਼ੋਟੋ
ਫ਼ੋਟੋ

By

Published : Sep 28, 2020, 7:56 PM IST

ਲੁਧਿਆਣਾ: ਕੋਰੋਨਾ ਮਹਾਂਮਾਰੀ ਨਾਲ ਬਣੇ ਹਾਲਾਤ ਨੂੰ ਦੇਖਦੇ ਹੋਏ ਰਾਮਗੜ੍ਹੀਆ ਕਾਲਜ ਦੇ ਪ੍ਰੋਫੈਸਰ ਅਤੇ ਰਾਮਗੜ੍ਹੀਆ ਸ਼ਮਸ਼ਾਨ ਘਾਟ ਦੇ ਮੁੱਖ ਪ੍ਰਬੰਧਕ ਰਣਜੋਧ ਸਿੰਘ ਨੇ 'ਕੋਰੋਨਾ ਸਟੋਰੀ' ਨਾਂਅ ਦੀ ਇੱਕ ਕਿਤਾਬ ਲਿਖੀ ਹੈ। ਇਸ ਕਿਤਾਬ ਵਿੱਚ ਰਣਜੋਧ ਸਿੰਘ ਨੇ ਲੋਕ ਕੋਰੋਨਾ ਤੋਂ ਕਿਵੇਂ ਆਪਣਿਆਂ ਦੇ ਦੇਹ ਸਸਕਾਰ ਕਰਨ ਤੋਂ ਡਰਨ ਲੱਗੇ ਹਨ, ਇਨ੍ਹਾਂ ਤਜ਼ਰਬਿਆਂ ਨੂੰ ਉਨ੍ਹਾਂ ਨੇ ਇਸ ਕਿਤਾਬ ਰਾਹੀਂ ਲੋਕਾਂ ਨਾਲ ਸਾਂਝਾ ਕੀਤਾ ਹੈ। 5 ਸਤੰਬਰ ਯਾਨੀ ਟੀਚਰ ਡੇਅ ਵਾਲੇ ਦਿਨ ਇਸ ਕਿਤਾਬ ਨੂੰ ਲਾਂਚ ਕੀਤਾ ਗਿਆ ਸੀ। ਅੱਜ ਇਸ ਕਿਤਾਬ ਨੂੰ ਲੁਧਿਆਣਾ ਸ਼ਹਿਰ ਦੇ ਢੋਲੇਵਾਲ ਰਾਮਗੜ੍ਹੀਆ ਸ਼ਮਸ਼ਾਨ ਘਾਟ ਵਿਖੇ ਲੋਕ ਅਰਪਿਤ ਕੀਤਾ ਗਿਆ। ਸ਼ਾਇਦ ਇਹ ਪਹਿਲੀ ਕਿਤਾਬ ਹੋਵੇਗੀ ਜਿਸ ਦਾ ਕਿਸੇ ਸ਼ਮਸ਼ਾਨ ਘਾਟ ਵਿੱਚ ਲੋਕ ਅਰਪਣ ਕੀਤਾ ਗਿਆ ਹੈ।

ਵੀਡੀਓ

ਲੇਖਕ ਰਣਜੋਧ ਸਿੰਘ ਨੇ ਕਿਹਾ ਕਿ ਜਦੋਂ ਕੋਰੋਨਾ ਮਹਾਂਮਾਰੀ ਸ਼ੁਰੂ ਹੋਈ ਸੀ ਤੇ ਭਾਰਤ ਵਿੱਚ ਪਹਿਲੇ ਪੜਾਅ ਦਾ ਲੌਕਡਾਊਨ ਲੱਗਿਆ ਸੀ ਉਦੋਂ ਉਨ੍ਹਾਂ ਨੇ ਕੋਰੋਨਾ ਮਹਾਂਮਾਰੀ ਉੱਤੇ ਰੋਜ਼ਾਨਾ ਡਾਇਰੀ ਲਿਖਣੀ ਸ਼ੁਰੂ ਕੀਤੀ ਸੀ। ਜਿਵੇਂ-ਜਿਵੇਂ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਵਧਣ ਲੱਗਾ ਕੋਰੋਨਾ ਮਰੀਜ਼ਾਂ ਵਿੱਚ ਇਜ਼ਾਫਾ ਹੋਣ ਲੱਗਾ ਤੇ ਕੋਰੋਨਾ ਮਰੀਜ਼ਾਂ ਦੀ ਮੌਤ ਹੋਣ ਲੱਗੀ। ਉਸ ਤੋਂ ਬਾਅਦ ਹੀ ਉਨ੍ਹਾਂ ਨੇ ਅਪ੍ਰੈਲ ਮਹੀਨੇ ਵਿੱਚ ਇਸ ਰੋਜ਼ਾਨਾ ਡਾਇਰੀ ਨੂੰ ਕਿਤਾਬ ਦਾ ਰੂਪ ਦੇਣਾ ਸ਼ੁਰੂ ਕੀਤਾ।

ਉਨ੍ਹਾਂ ਕਿਹਾ ਕਿ ਇਸ ਕਿਤਾਬ ਵਿੱਚ ਕੋਰੋਨਾ ਕਿਵੇਂ ਸ਼ੁਰੂ ਹੋਇਆ ਤੇ ਕਿਵੇਂ ਇਹ ਮਹਾਂਮਾਰੀ ਚੀਨ ਤੋਂ ਇਟਲੀ ਤੇ ਇਟਲੀ ਤੋਂ ਹੀ ਯੂਰਪ ਅਤੇ ਯੂਰਪ ਤੋਂ ਅਮਰੀਕਾ ਫਿਰ ਬ੍ਰਾਜ਼ੀਲ ਅਤੇ ਭਾਰਤ ਪਹੁੰਚੀ। ਇਸ ਮਹਾਂਮਾਰੀ ਨਾਲ ਲੋਕਾਂ ਦੇ ਮਰਨ ਤੋਂ ਬਾਅਦ ਕਿਵੇਂ ਲੋਕ ਆਪਣਿਆਂ ਦੇ ਦੇਹ ਸਸਕਾਰ ਤੋਂ ਡਰਨ ਲੱਗੇ? ਉਨ੍ਹਾਂ ਕਿਹਾ ਕਿ ਜਦੋਂ ਲੁਧਿਆਣਾ ਵਿੱਚ ਹਰੇਕ ਸ਼ਮਸ਼ਾਨ ਘਾਟ ਵਿੱਚ ਕੋਰੋਨਾ ਮ੍ਰਿਤਕਾਂ ਦਾ ਦੇਹ ਸਸਕਾਰ ਕਰਨ ਤੋਂ ਮਨਾ ਕਰ ਦਿੱਤਾ ਸੀ ਉਦੋਂ ਲੁਧਿਆਣਾ ਦੇ ਰਾਮਗੜੀਆ ਸ਼ਮਸ਼ਾਨ ਘਾਟ ਨੇ ਕੋਰੋਨਾ ਮ੍ਰਿਤਕਾਂ ਦਾ ਦੇਹ ਸਸਕਾਰ ਕਰਨਾ ਸ਼ੁਰੂ ਕੀਤਾ ਸੀ। ਇਹ ਪਹਿਲਾ ਸ਼ਮਸ਼ਾਨ ਘਾਟ ਹੈ ਜਿੱਥੇ ਕੋਰੋਨਾ ਮ੍ਰਿਤਕਾਂ ਦਾ ਸਸਕਾਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸ਼ਮਸ਼ਾਨ ਘਾਟ ਵਿੱਚ ਪਹਿਲਾਂ ਦੇਹ ਸਸਕਾਰ ਕੋਰੋਨਾ ਮ੍ਰਿਤਕ ਅਨਿਲ ਕੋਹਲੀ ਦਾ ਹੋਇਆ ਸੀ। ਹੁਣ ਤੱਕ ਇੱਥੇ 400 ਤੋਂ ਵੱਧ ਕੋਰੋਨਾ ਮ੍ਰਿਤਕਾਂ ਦਾ ਦੇਹ ਸਸਕਾਰ ਕੀਤਾ ਜਾ ਚੁੱਕਿਆ ਹੈ।

ਉਨ੍ਹਾਂ ਦੱਸਿਆ ਕਿ ਰਾਮਗੜੀਆ ਸ਼ਮਸ਼ਾਨ ਘਾਟ ਵਿੱਚ ਸਸਕਾਰ ਗੈਸ ਚੈਂਬਰ ਰਾਹੀਂ ਕੀਤਾ ਜਾਂਦਾ ਹੈ। ਪਹਿਲਾਂ ਇੱਥੇ ਇੱਕ ਗੈਸ ਚੈਂਬਰ ਸੀ ਹੁਣ ਇੱਥੇ 3 ਗੈਸ ਚੈਂਬਰ ਹਨ। ਉਨ੍ਹਾਂ ਨੇ ਇਹ ਚੈਂਬਰ ਆਧੁਨਿਕ ਢੰਗ ਨਾਲ ਕੋਰੋਨਾ ਮਰੀਜ਼ਾਂ ਦਾ ਸਸਕਾਰ ਕਰਨ ਲਈ ਤਿਆਰ ਕੀਤੇ ਹਨ। ਉਨ੍ਹਾਂ ਦੱਸਿਆ ਕਿ ਕਿਤਾਬ ਵਿੱਚ ਆਪਣੀ ਜ਼ਿੰਦਗੀ ਦੇ ਅਸਲ ਤਜ਼ਰਬੇ ਸਾਂਝੇ ਕੀਤੇ ਹਨ, ਸਰਕਾਰਾਂ ਵੱਲੋਂ ਲਏ ਗਏ ਫੈਸਲਿਆਂ ਤੇ ਵਿਅੰਗ ਵੀ ਕਸਿਆ ਗਿਆ ਹੈ।

ABOUT THE AUTHOR

...view details