ਪੰਜਾਬ

punjab

By

Published : Mar 10, 2022, 9:08 AM IST

ETV Bharat / state

ਚੋਣ ਨਤੀਜਿਆਂ ਦੌਰਾਨ ਮਿਲਿਆ ਬੰਬ ਸ਼ੈੱਲ, ਦਹਿਸ਼ਤ ਦਾ ਮਾਹੌਲ!

ਪੰਜਾਬ ਚੋਣਾਂ ਦੇ ਨਤੀਜਿਆਂ ਦੌਰਾਨ ਲੁਧਿਆਣਾ ’ਚ ਬੰਬ ਸ਼ੈੱਲ ਬਰਾਮਦ ਹੋਇਆ ਹੈ। ਇਸ ਘਟਨਾ ਤੋਂ ਬਾਅਦ ਸਥਾਨਕ ਇਲਾਕੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਪੰਜਾਬ ਚੋਣਾਂ ਦੇ ਨਤੀਜਿਆਂ ਦੌਰਾਨ ਲੁਧਿਆਣਾ ’ਚ ਬੰਬ ਸ਼ੈੱਲ ਬਰਾਮਦ
ਪੰਜਾਬ ਚੋਣਾਂ ਦੇ ਨਤੀਜਿਆਂ ਦੌਰਾਨ ਲੁਧਿਆਣਾ ’ਚ ਬੰਬ ਸ਼ੈੱਲ ਬਰਾਮਦ

ਲੁਧਿਆਣਾ:ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਲੁਧਿਆਣਾ ਦੇ ਅੰਦਰ ਜਮਾਲਪੁਰ ਇਲਾਕੇ ਦੇ ਫੋਰਚੂਨ ਸਿਟੀ ਦੇ ਅੰਦਰ ਉਸ ਵੇਲੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਮਲਬੇ ਵਿੱਚੋਂ ਬੰਬ ਸ਼ੈੱਲ ਬਰਾਮਦ ਹੋਇਆ। ਇਸ ਘਟਨਾ ਨੂੰ ਸਥਾਨਕ ਇਲਾਕੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਬੰਬ ਵਿਰੋਧੀ ਦਸਤੇ ਨੂੰ ਘਟਨਾ ਸਥਾਨ ਉੱਤੇ ਬੁਲਾਇਆ ਗਿਆ। ਬੰਬ ਵਿਰੋਧੀ ਦਸਤੇ ਨੇ ਆ ਕੇ ਬੰਬ ਸ਼ੈੱਲ ਨੂੰ ਕਬਜ਼ੇ ਚ ਲੈ ਲਿਆ ਜਿਸ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ।

ਪੰਜਾਬ ਚੋਣਾਂ ਦੇ ਨਤੀਜਿਆਂ ਦੌਰਾਨ ਲੁਧਿਆਣਾ ’ਚ ਬੰਬ ਸ਼ੈੱਲ ਬਰਾਮਦ

ਇਸ ਸਬੰਧੀ ਜਾਣਕਾਰੀ ਲੋਕਾਂ ਨੇ ਹੀ ਪੁਲੀਸ ਨੂੰ ਦਿੱਤੀ ਜਦੋਂ ਉਨ੍ਹਾਂ ਨੇ ਕੋਈ ਬੰਬਨੁਮਾ ਚੀਜ਼ ਦੇਖੀ ਸੀ। ਫੋਰਚੂਨ ਸਿਟੀ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਸੀ ਅਤੇ ਉਸਾਰੀ ਦੇ ਕੰਮ ਲਈ ਮਲਬਾ ਮਾਛੀਵਾੜਾ ਤੋਂ ਲਿਆਂਦਾ ਗਿਆ ਅਤੇ ਉਸ ਮਲਬੇ ਵਿੱਚ ਹੀ ਮੰਨਿਆ ਜਾ ਰਿਹਾ ਹੈ ਕਿ ਇਹ ਬਰਾਮਦ ਹੋਇਆ ਹੈ।

ਪੰਜਾਬ ਚੋਣਾਂ ਦੇ ਨਤੀਜਿਆਂ ਦੌਰਾਨ ਲੁਧਿਆਣਾ ’ਚ ਬੰਬ ਸ਼ੈੱਲ ਬਰਾਮਦ

ਹਾਲਾਂਕਿ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੇ ਕੋਈ ਫਿਲਹਾਲ ਅਧਿਕਾਰਕ ਬਿਆਨ ਤਾਂ ਜਾਰੀ ਨਹੀਂ ਕੀਤਾ ਪਰ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਇਹ ਕਬਾੜ ਦੇ ਸਾਮਾਨ ਵਿਚ ਆਇਆ ਹੋ ਸਕਦਾ ਹੈ। ਬੰਬ ਸ਼ੈੱਲ ਮਿਲਣ ਤੋਂ ਤੁਰੰਤ ਬਾਅਦ ਸੜਕ ਦੀ ਉਸਾਰੀ ਦਾ ਕੰਮ ਵੀ ਰਖਵਾ ਦਿੱਤਾ ਗਿਆ ਅਤੇ ਜਿੰਨ੍ਹਾਂ ਨੂੰ ਸੜਕ ਬਣਾਉਣ ਦਾ ਠੇਕਾ ਦਿੱਤਾ ਗਿਆ ਸੀ ਅਤੇ ਜਿੱਥੋਂ ਇਹ ਸਾਮਾਨ ਲਿਆਂਦਾ ਜਾ ਰਿਹਾ ਸੀ ਇਸ ਸਬੰਧੀ ਵੀ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:ਵੋਟਾਂ ਦੀ ਗਿਣਤੀ ਸ਼ੁਰੂ ਹੁੰਦੇ ਹੀ ਪੁਲਿਸ ਦਾ ਐਕਸ਼ਨ !

ABOUT THE AUTHOR

...view details