ਲੁਧਿਆਣਾ:ਸੂਬੇ ’ਚ ਅਪਰਾਧ ਦੀਆਂ ਵਾਰਦਾਤਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ ਜਿਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਚਿੰਤਾ ਚ ਪਾਇਆ ਹੋਇਆ ਹੈ। ਇਸੇ ਤਰ੍ਹਾਂ ਦਾ ਮਾਮਲਾ ਲੁਧਿਆਣਾ ਦੇ ਪਿੰਡ ਲੱਖਾਂ ਤੋਂ ਸਾਹਮਣੇ ਆਇਆ ਹੈ।ਪਿੰਡ ਲੱਖਾ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਬਜ਼ੁਰਗ ਜੋੜੇ ਦੀ ਲਾਸ਼ ਘਰੋਂ ਅੰਦਰ ਬਰਾਮਦ ਹੋਈਆਂ ਜਿਨ੍ਹਾਂ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਹੋਇਆ ਸੀ।
ਮਿਲੀ ਜਾਣਕਾਰੀ ਮੁਤਾਬਿਕ ਦਿਨ ਬੁੱਧਵਾਰ ਨੂੰ ਕਾਂਗਰਸ ਆਗੂ ਪੰਡਿਤ ਹਰੀਪਾਲ ਦੀ 75 ਸਾਲਾ ਪਤਨੀ ਦਾ ਘਰ ਅੰਦਰ ਕਿਸੇ ਵਿਅਕਤੀ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਰ ਦਿੱਤਾ ਗਿਆ ਹੈ। ਜਿਸ ਕਾਰਨ ਪਿੰਡ ’ਚ ਸਨਸਨੀ ਫੈਲ ਗਈ। ਮ੍ਰਿਤਕਾ ਦਾ ਪਤੀ ਵੀ ਲਾਪਤਾ ਸੀ ਜਿਸਦੀ ਲਾਸ਼ ਨੂੰ ਵੀ ਘਰੋ ਬਰਾਮਦ ਕੀਤਾ ਗਿਆ ਹੈ।
ਮ੍ਰਿਤਕਾ ਦੇ ਪਤੀ ਦੀ ਲਾਸ਼ ਵੀ ਘਰੋਂ ਬਰਾਮਦ