ਲੁਧਿਆਣਾ:ਲੁਧਿਆਣਾ ਦੇ ਪਿੰਡ ਹੰਬੜਾ ਵਿੱਚ ਦੋ ਗੁਆਂਢੀਆਂ ਦੀ ਲੜਾਈ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ। ਇਸ ਵਾਇਰਲ ਹੋਈ ਵੀਡੀਓ ਵਿੱਚ ਇੱਕ ਪੱਖ ਦੂਜੇ ਪਾਸੇ ਦੀ ਔਰਤ ਨੂੰ ਬੁਰੀ ਤਰ੍ਹਾਂ ਕੁੱਟ ਰਿਹਾ ਹੈ ਅਤੇ ਵੀਡੀਓ ਵਿੱਚ ਇਹ ਸਾਫ਼ ਦਿਖਾਈ ਦੇ ਰਿਹਾ ਹੈ।
ਇਸ ਵਿੱਚ ਦਿੱਖ ਰਿਹਾ ਹੈ ਕਿ ਕਿਵੇਂ ਇੱਕ ਆਦਮੀ ਇੱਕ ਔਰਤ ਨੂੰ ਵਾਲਾਂ ਤੋਂ ਘਸੀਟਦਾ ਦਿਖਾਈ ਦੇ ਰਿਹਾ ਹੈ ਅਤੇ ਔਰਤ ਦੀ ਕਿਵੇਂ ਮਾਰ ਕੁਟਾਈ ਕਰ ਰਿਹਾ ਹੈ। ਮਾਰ- ਕੁੱਟ ਦੌਰਾਨ ਉਹ ਔਰਤ ਨਾਲ ਦੁਰਵਿਵਹਾਰ ਵੀ ਕਰ ਰਿਹਾ ਹੈ। ਔਰਤ ਨੂੰ ਵਾਲਾਂ ਤੋਂ ਫੜ ਕੇ ਸੜਕ 'ਤੇ ਘਸੀਟਿਆ ਜਾ ਰਿਹਾ ਹੈ।