ਲੁਧਿਆਣਾ: ਲੁਧਿਆਣਾ ਵਿੱਚ ਇੱਕ ਪਾਸੇ ਜਿੱਥੇ ਕੋਰੋਨਾ (corona) ਦੇ ਕੇਸ ਘੱਟਣ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ ਸੀ ਉਥੇ ਹੀ ਹੁਣ ਬਲੈਕ ਫੰਗਸ (black fungus) ਦਾ ਖ਼ਤਰਾ ਉਨ੍ਹਾਂ ਨੂੰ ਡਰਾਉਣ ਲੱਗਾ ਹੈ, ਲੁਧਿਆਣਾ ਵਿੱਚ ਬੀਤੇ ਦਿਨ ਬਲੈਕ ਫੰਗਸ ਦੇ 7 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਨਾਂ ਵਿੱਚੋਂ 2 ਮਾਮਲੇ ਡੀਐਮਸੀ (dmc) ਹਸਪਤਾਲ, 2 ਮਾਮਲੇ ਦੀਪ ਹਸਪਤਾਲ, 2 ਮਰੀਜ਼ ਐਸਪੀਐਸ(sps) ਹਸਪਤਾਲ ਅਤੇ 1 ਮਰੀਜ਼ ਸੀਐਮਸੀ(cms) ਹਸਪਤਾਲ ਤੋਂ ਸਾਹਮਣੇ ਆਏ ਹਨ। ਜਿਨ੍ਹਾਂ ਦਾ ਤੁਰੰਤ ਇਲਾਜ਼ ਵੀ ਸ਼ੁਰੂ ਕਰ ਦਿੱਤਾ ਗਿਆ ਹੈ।
ਲੁਧਿਆਣਾ 'ਚ ਕੁੱਲ ਕਿੰਨੇ ਬਲੈਕ ਫੰਗਸ ਦੇ ਮਾਮਲੇ
ਜੇਕਰ ਬਲੈਕ ਫੰਗਸ (black fungus) ਦੇ ਕੁੱਲ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਵਿੱਚ ਹੁਣ ਤੱਕ 64 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਨ੍ਹਾਂ ਵਿਚੋਂ 26 ਮਰੀਜ਼ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਹਨ ਜਦੋਂ ਕੇ 38 ਮਾਮਲੇ ਹੋਰਨਾਂ ਜ਼ਿਲ੍ਹਿਆਂ ਨਾਲ ਸਬੰਧਤ ਦਸੇ ਜਾ ਰਹੇ ਹਨ।