ਲੁਧਿਆਣਾ:ਪ੍ਰਸ਼ਾਸਨ ਅੱਗੇ ਜਿੱਥੇ ਹੁਣ ਸ਼ਕਤੀਆਂ ਤੋਂ ਬਾਅਦ ਕੋਰੋਨਾ (Corona) ਦੇ ਮਾਮਲੇ ਘਟਣ ਲੱਗੇ ਉਥੇ ਹੀ ਦੂਜੇ ਪਾਸੇ ਬਲੈਕ ਫੰਗਸ (Black fungus) ਹੁਣ ਵੱਡੀ ਚੁਣੌਤੀ ਬਣਨ ਲੱਗਾ ਹੈ। ਉਥੇ ਹੀ ਲੁਧਿਆਣਾ ਵਿੱਚ ਬਲੈਕ ਫੰਗਸ (Black fungus) ਦੇ ਨਵੇਂ 6 ਮਾਮਲੇ ਸਾਹਮਣੇ ਆਏ ਜਿਨ੍ਹਾਂ ਵਿਚੋਂ 5 ਮਰੀਜ਼ ਲੁਧਿਆਣਾ ਤੋਂ ਸਬੰਧਿਤ ਹਨ ਜਦੋਂਕਿ ਇੱਕ ਮਰੀਜ਼ ਦੂਜੇ ਜ਼ਿਲ੍ਹੇ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ।
ਇਹ ਵੀ ਪੜੋ: Fire: ਬੱਸ ਨਾਲ ਟੱਕਰ ਤੋਂ ਬਾਅਦ ਟਰੈਕਟਰ-ਟਰਾਲੀ ਨੂੰ ਲੱਗੀ ਅੱਗ
ਦੱਸ ਦਈਏ ਕਿ ਹੁਣ ਤਕ ਲੁਧਿਆਣਾ ਵਿੱਚ ਕੁੱਲ 78 ਮਾਮਲੇ ਬਲੈਕ ਫੰਗਸ (Black fungus) ਦੇ ਸਾਹਮਣੇ ਆ ਚੁੱਕੇ ਹਨ ਅਤੇ 8 ਮਰੀਜ਼ਾਂ ਦੀ ਇਹ ਨਾਮੁਰਾਦ ਬੀਮਾਰੀ ਨੇ ਜਾਨ ਲੈ ਲਈ ਹੈ। ਬਲੈਕ ਫੰਗਸ (Black fungus) ਦੇ ਸਭ ਤੋਂ ਜ਼ਿਆਦਾ ਮਰੀਜ਼ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਦਾਖਿਲ ਹਨ ਜਦੋਂ ਕਿ ਸੀਐਮਸੀ ਵਿੱਚ 14 ਅਤੇ ਦੀਪ ਹਸਪਤਾਲ ਵਿਚ 13 ਜਦਕਿ ਐੱਸਪੀਐੱਸ ਹਸਪਤਾਲ ਵਿੱਚ 11 ਮਰੀਜ਼ ਦਾਖਲ ਹਨ।