ਪੰਜਾਬ

punjab

ETV Bharat / state

...ਤੇ ਜਦੋਂ ਧਰਨਾਕਾਰੀ ਭਾਜਪਾਈਆਂ ਨੂੰ ਮੰਤਰੀ ਆਸ਼ੂ ਨੇ ਪਿਆਇਆ ਪਾਣੀ - cabinet minister bharat bhushan ashu

ਲੁਧਿਆਣਾ ਵਿਖੇ ਜ਼ਹਿਰੀਲੀ ਸ਼ਰਾਬ ਮਾਮਲੇ ਨੂੰ ਲੈ ਕੇ ਭਾਜਪਾ ਵਰਕਰਾਂ ਵੱਲੋਂ ਕੈਬਿਨੇਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ ਗਿਆ। ਇਸ ਦੌਰਾਨ ਮੰਤਰੀ ਆਸ਼ੂ ਨੇ ਭਾਜਪਾ ਵਰਕਰਾਂ ਨੂੰ ਗਰਮੀ ਦੇ ਮੱਦੇਨਜ਼ਰ ਪਾਣੀ ਵੀ ਪਿਆਇਆ। ਮੰਤਰੀ ਨੇ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਕਿਸੇ ਵੀ ਦੋਸ਼ੀ ਨੂੰ ਨਾ ਬਖ਼ਸ਼ਣ ਦੀ ਗੱਲ ਆਖੀ।

...ਤੇ ਜਦੋਂ ਧਰਨਾਕਾਰੀ ਭਾਜਪਾਈਆਂ ਨੂੰ ਮੰਤਰੀ ਆਸ਼ੂ ਨੇ ਪਾਣੀ ਪਿਆਇਆ
...ਤੇ ਜਦੋਂ ਧਰਨਾਕਾਰੀ ਭਾਜਪਾਈਆਂ ਨੂੰ ਮੰਤਰੀ ਆਸ਼ੂ ਨੇ ਪਾਣੀ ਪਿਆਇਆ

By

Published : Aug 7, 2020, 4:38 PM IST

ਲੁਧਿਆਣਾ: ਭਾਜਪਾ ਆਗੂਆਂ ਵੱਲੋਂ ਲੁਧਿਆਣਾ ਵਿੱਚ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਵਿਰੁੱਧ ਉਨ੍ਹਾਂ ਦੀ ਰਿਹਾਇਸ਼ ਅਤੇ ਦਫ਼ਤਰਾਂ ਦਾ ਘਿਰਾਓ ਕੀਤਾ ਗਿਆ। ਕੈਬਿਨੇਟ ਮੰਤਰੀ ਆਸ਼ੂ ਦੇ ਦਫ਼ਤਰ ਦੇ ਘਿਰਾਓ ਦੌਰਾਨ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ੁਦ ਭਾਜਪਾ ਵਰਕਰਾਂ ਨੂੰ ਪਾਣੀ ਪਿਲਾਉਣ ਲਈ ਪੁੱਜੇ। ਉਨ੍ਹਾਂ ਨਾਲ ਲੁਧਿਆਣਾ ਦੇ ਮੇਅਰ ਅਤੇ ਉਨ੍ਹਾਂ ਦੀ ਧਰਮਪਤਨੀ ਵੀ ਮੌਜੂਦ ਸੀ। ਹਾਲਾਂਕਿ ਆਸ਼ੂ ਨੂੰ ਆਉਂਦਿਆਂ ਵੇਖ ਭਾਜਪਾ ਵਰਕਰਾਂ ਨੇ ਕਾਂਗਰਸ ਮੁਰਦਾਬਾਦ ਦੇ ਨਾਅਰੇ ਲਾਉਣੇ ਵੀ ਜਾਰੀ ਰੱਖੇ।

...ਤੇ ਜਦੋਂ ਧਰਨਾਕਾਰੀ ਭਾਜਪਾਈਆਂ ਨੂੰ ਮੰਤਰੀ ਆਸ਼ੂ ਨੇ ਪਿਆਇਆ ਪਾਣੀ

ਇਸ ਮੌਕੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਸਰਕਾਰ ਇਸ ਮਾਮਲੇ ਦੀ ਜਾਂਚ ਕਰਵਾ ਰਹੀ ਹੈ ਅਤੇ ਮੁੱਖ ਮੰਤਰੀ ਪੰਜਾਬ ਖ਼ੁਦ ਮੌਕੇ ਦਾ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਮਾਮਲੇ ਵਿੱਚ ਜੋ ਵੀ ਦੋਸ਼ੀ ਹੋਵੇਗਾ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।

ਉਧਰ, ਦੂਜੇ ਪਾਸੇ ਇਸ ਦੌਰਾਨ ਲੁਧਿਆਣਾ ਪੁੱਜੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੂੰ ਵੀ ਜਦੋਂ ਸ਼ਰਾਬ ਮਾਫੀਆ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਮਾਮਲੇ ਦੀ ਸੀਬੀਆਈ ਜਾਂਚ ਇਸ ਲਈ ਨਹੀਂ ਕਰਵਾਉਣਾ ਚਾਹੁੰਦੀ ਕਿਉਂਕਿ ਸੀਬੀਆਈ ਅਤੇ ਈਡੀ ਦਾ ਮਤਲਬ ਹੀ ਅਮਿਤ ਸ਼ਾਹ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਆਪਣੀ ਨਿਰਪੱਖ ਜਾਂਚ ਏਜੰਸੀ ਹੈ, ਜੋ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਉਨ੍ਹਾਂ ਸ਼ਮਸ਼ੇਰ ਦੂਲੋ ਅਤੇ ਪ੍ਰਤਾਪ ਬਾਜਵਾ ਵੱਲੋਂ ਆਪਣੀ ਹੀ ਪਾਰਟੀ 'ਤੇ ਚੁੱਕੇ ਜਾ ਰਹੇ ਸਵਾਲਾਂ ਦੇ ਜਵਾਬ ਵਿੱਚ ਕਿਹਾ ਕਿ ਉਨ੍ਹਾਂ ਦੀ ਆਪਣੀ ਸੋਚ ਹੋ ਸਕਦੀ ਹੈ ਪਰ ਉਨ੍ਹਾਂ ਨੇ ਇਸ ਬਿਆਨ ਨੂੰ ਮੰਦਭਾਗਾ ਵੀ ਦੱਸਿਆ।

ABOUT THE AUTHOR

...view details