ਪੰਜਾਬ

punjab

ETV Bharat / state

'ਖੇਤੀਬਾੜੀ ਕਾਨੂੰਨ ਸਬੰਧੀ ਭਾਜਪਾ ਕਿਸਾਨਾਂ ਨਾਲ ਗੱਲਬਾਤ ਕਰਕੇ ਕੱਢੇਗੀ ਹੱਲ' - ਖੇਤੀਬਾੜੀ ਕਾਨੂੰਨ

ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਖੇਤੀਬਾੜੀ ਕਾਨੂੰਨ 'ਤੇ ਸਿਆਸਤ ਨਾ ਕਰਨ, ਭਾਜਪਾ ਕਿਸਾਨਾਂ ਨਾਲ ਗੱਲਬਾਤ ਕਰਕੇ ਛੇਤੀ ਹੱਲ ਕੱਢੇਗੀ।

ਫ਼ੋਟੋ
ਫ਼ੋਟੋ

By

Published : Oct 6, 2020, 12:33 PM IST

ਲੁਧਿਆਣਾ: ਜ਼ਿਲ੍ਹੇ ਵਿਚ ਇਕ ਪ੍ਰੈਸ ਕਾਨਫਰੰਸ ਕਰਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਭਾਜਪਾ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਖੇਤੀਬਾੜੀ ਕਾਨੂੰਨ ਬਾਰੇ ਕਿਹਾ ਸੀ ਤੇ ਆਪਣਾ ਵਾਅਦਾ ਪੂਰਾ ਕਰਦਿਆਂ ਭਾਜਪਾ ਖੇਤੀਬਾੜੀ ਕਨੂੰਨ ਲੈ ਕੇ ਆਇਆ ਹੈ।

ਇਹ ਵਾਅਦਾ ਕਾਂਗਰਸ ਨੇ ਵੀ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤਾ ਸੀ ਅਤੇ ਖ਼ਾਸ ਤੌਰ 'ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਇਸ ਕਨੂੰਨ ਦੀ ਤਰਫਦਾਰੀ ਕਰ ਚੁੱਕੇ ਹਨ, ਤੇ ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਭਾਜਪਾ ਕਿਸਾਨਾਂ ਦੀ ਆਮਦਨ ਦੁਗਨੀ ਕਰਨ ਲਈ ਵਚਨਬੱਧ ਹੈ।

ਕੇਂਦਰੀ ਰਾਜ ਮੰਤਰੀ ਨੇ ਇਹ ਵੀ ਕਿਹਾ ਕਿ ਸਪੱਸ਼ਟ ਹੈ ਐਮਐਸਪੀ ਜਾਰੀ ਰਹੇਗਾ ਅਤੇ ਕਿਸਾਨਾਂ ਨਾਲ ਬੈਠ ਕੇ ਜਲਦ ਹੀ ਇਸ ਦੇ ਵਾਰੇ ਕੋਈ ਨਾ ਕੋਈ ਹੱਲ ਕੱਢਿਆ ਜਾਵੇਗਾ। ਇਸ ਦੇ ਨਾਲ ਹੀ ਰਾਹੁਲ ਗਾਂਧੀ ਵੱਲੋਂ ਸਰਕਾਰ ਆਉਣ 'ਤੇ ਖੇਤੀ ਕਾਨੂੰਨਾਂ ਨੂੰ ਸਾੜਨ ਸਬੰਧੀ ਉਨ੍ਹਾਂ ਕਿਹਾ ਕਿ ਜੋ ਵਿਅਕਤੀ ਮਨਮੋਹਨ ਸਿੰਘ ਕੈਬਨਿਟ ਦਾ ਫੈਸਲਾ ਫਾੜ ਸਕਦਾ ਹੈ ਉਹ ਵਿਅਕਤੀ ਕੁਝ ਵੀ ਫਾੜ ਸਕਦਾ ਹੈ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਉਨ੍ਹਾਂ ਕਿਹਾ ਮਾਸਟਰ ਮੋਹਨ ਸਿੰਘ ਜ਼ਿਆਦਾ ਸੁਲਝੇ ਹੋਏ ਵਿਅਕਤੀ ਹਨ ਉਨ੍ਹਾਂ ਦੀ ਰਾਏ ਹੋ ਸਕਦੀ ਹੈ।

ਵੀਡੀਓ
ਸੋਮ ਪ੍ਰਕਾਸ਼ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਰਦਾ ਰਿਹਾ ਹੈ ਤੇ ਬਾਅਦ ਵਿਚ ਉਨ੍ਹਾਂ ਨੇ ਖੁਦ ਹੀ ਭਾਜਪਾ ਦੇ ਨਾਲ ਗਠਜੋੜ ਤੋੜਿਆ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਉਨ੍ਹਾਂ ਦੀ ਮਰਜ਼ੀ ਸੀ। ਪੰਜਾਬ ਭਾਜਪਾ ਪ੍ਰਧਾਨ ਨੇ ਕਿਹਾ ਕਿ ਬਿੱਲ ਨੂੰ ਲੈ ਕੇ ਇਕ 31 ਸੂਬਿਆਂ ਦੀ 31 ਮੈਂਬਰੀ ਕਮੇਟੀ ਬਣਾਈ ਗਈ ਹੈ ਜਿਸ ਨਾਲ ਉਹ ਰਾਬਤਾ ਕਰਨਗੇ ਅਤੇ ਉਹ ਜ਼ਮੀਨੀ ਪੱਧਰ 'ਤੇ ਕੰਮ ਕਰ ਰਹੇ ਹਨ। ਉਧਰ ਦੂਜੇ ਪਾਸੇ ਉਨ੍ਹਾਂ ਇਹ ਵੀ ਕਿਹਾ ਕਿ ਬਿੱਲ ਨੂੰ ਲੈ ਕੇ ਵਿਰੋਧੀ ਪਾਰਟੀਆਂ ਸਿਆਸਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਤਾਂ ਮਨਮੋਹਨ ਕੈਬਿਨੇਟ ਵੱਲੋਂ ਲਏ ਗਏ ਫੈਸਲੇ ਨੂੰ ਉਨ੍ਹਾਂ ਦੇ ਸਾਹਮਣੇ ਹੀ ਪਾੜ ਦਿਤਾ ਸੀ ਤਾਂ ਰਾਹੁਲ ਗਾਂਧੀ ਦੀ ਗੱਲ ਤਾਂ ਕੀ ਕਰਨੀ ਹੈ।

ABOUT THE AUTHOR

...view details