ਪੰਜਾਬ

punjab

ETV Bharat / state

ਗੋਲੀ ਲੱਗਣ ਨਾਲ ਬੀਜੇਪੀ ਆਗੂ ਦੇ ਸੁਰੱਖਿਆ ਕਰਮੀ ਦੀ ਮੌਤ - ਹੈੱਡ ਕਾਂਸਟੇਬਲ ਜੋਗਿੰਦਰ ਸਿੰਘ

ਲੁਧਿਆਣਾ ਦੇ ਇਕ ਸੀਨੀਅਰ ਬੀਜੇਪੀ ਆਗੂ ਦੀ ਸੁਰੱਖਿਆ ਚ ਤੈਨਾਤ ਇਕ ਸੁਰੱਖਿਆ ਮੁਲਾਜ਼ਮ ਦੀ ਗੋਲੀ ਲੱਗਣ ਨਾਲ ਮੌਤ ਹੋਈ ਗਈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਘਟਨਾ ਵਾਪਰੀ ਮ੍ਰਿਤਕ ਉਦੋਂ ਆਪਣੀ ਏਕੇ-47 ਸਾਫ਼ ਕਰ ਰਿਹਾ ਸੀ ਕਿ ਅਚਾਨਕ ਗੋਲੀ ਚਲ ਗਈ, ਜੋ ਸੁਰੱਖਿਆ ਮੁਲਜ਼ਮ ਦੇ ਲੱਗੀ।

ਗੋਲੀ ਲੱਗਣ ਨਾਲ ਬੀਜੇਪੀ ਆਗੂ ਦੇ ਸੁਰੱਖਿਆ ਕਰਮੀ ਦੀ ਮੌਤ
ਗੋਲੀ ਲੱਗਣ ਨਾਲ ਬੀਜੇਪੀ ਆਗੂ ਦੇ ਸੁਰੱਖਿਆ ਕਰਮੀ ਦੀ ਮੌਤ

By

Published : Mar 22, 2021, 9:09 PM IST

ਲੁਧਿਆਣਾ: ਲੁਧਿਆਣਾ ਦੇ ਇੱਕ ਸੀਨੀਅਰ ਬੀਜੇਪੀ ਆਗੂ ਦੀ ਸੁਰੱਖਿਆ 'ਚ ਤੈਨਾਤ ਇੱਕ ਸੁਰੱਖਿਆ ਮੁਲਾਜ਼ਮ ਦੀ ਗੋਲੀ ਲੱਗਣ ਨਾਲ ਮੌਤ ਹੋਈ ਗਈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਘਟਨਾ ਵਾਪਰੀ ਮ੍ਰਿਤਕ ਉਦੋਂ ਆਪਣੀ ਏਕੇ-47 ਸਾਫ਼ ਕਰ ਰਿਹਾ ਸੀ ਕਿ ਅਚਾਨਕ ਗੋਲੀ ਚਲ ਗਈ ਜੋ ਸੁਰੱਖਿਆ ਮੁਲਜ਼ਮ ਦੇ ਲੱਗੀ।

ਮ੍ਰਿਤਕ ਹੈੱਡ ਕਾਂਸਟੇਬਲ ਜੋਗਿੰਦਰ ਸਿੰਘ, ਬੀਜੇਪੀ ਆਗੂ ਅਨਿਲ ਸਰੀਨ ਜੋ ਹਲਕਾ ਰਾਏਕੋਟ ਨਾਲ ਸਬੰਧਤ ਹੈ ਉਸ ਦਾ ਸੁਰੱਖਿਆ ਕਰਮੀ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ।

ਗੋਲੀ ਲੱਗਣ ਨਾਲ ਬੀਜੇਪੀ ਆਗੂ ਦੇ ਸੁਰੱਖਿਆ ਕਰਮੀ ਦੀ ਮੌਤ

ਹਾਦਸਾ ਬਹੁਤ ਭਿਆਨਕ ਸੀ ਜਦੋਂ ਉਹ ਆਪਣੀ ਗੰਨ ਸਾਫ਼ ਕਰ ਰਿਹਾ ਸੀ ਤਾਂ ਅਚਾਨਕ ਗੋਲੀ ਚੱਲ ਪਈ ਅਤੇ ਗੋਲੀ ਉਸ ਦੀ ਠੋਡੀ ਤੋਂ ਹੁੰਦੀ ਹੋਈ ਸਿਰ ਵਿਚੋਂ ਪਾਰ ਹੋ ਗਈ।

ਚੌਕੀ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਬੀਤੇ ਛੇ ਮਹੀਨੇ ਤੋਂ ਅਨਿਲ ਸਰੀਨ ਦੀ ਸੁਰੱਖਿਆ 'ਚ ਤੈਨਾਤ ਸੀ। ਮ੍ਰਿਤਕ ਦੀਆਂ ਦੋ ਬੇਟੀਆਂ ਅਤੇ ਇੱਕ ਬੇਟਾ ਹੈ। ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਉਸ ਦੇ ਪਰਿਵਾਰ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ।

ABOUT THE AUTHOR

...view details