ਲੁਧਿਆਣਾ :ਵਾਈ ਸ਼੍ਰੇਣੀ ਦੀ ਸੁਰੱਖਿਆ ਵਾਲੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਦੇ ਘਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਿਸ ਨੇ ਜੀਵਨ ਗੁਪਤਾ ਦੇ ਭਰਾ ਰਾਜੇਸ਼ ਕੁਮਾਰ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਨੂੰ ਲੈ ਕੇ ਪੁਲਿਸ ਮਾਮਲੇ ਦੀ ਜਾਂਚ ਦੀ ਗੱਲ ਕਹਿ ਰਹੀ ਹੈ। ਚੋਰੀ ਸਵੇਰ ਵੇਲੇ ਹੋਈ ਹੈ। ਅਸਾਨੀ ਦੇ ਨਾਲ ਸ਼ਖਸ ਘਰ ਵਿੱਚ ਦਾਖਲ ਹੋ ਕੇ 2 ਮੋਬਾਇਲ, ਲੈਪਟਾਪ ਅਤੇ 20 ਹਜ਼ਾਰ ਰੁਪਏ ਦੇ ਕਰੀਬ ਦੀ ਨਗਦੀ ਨਾਲ ਲੈ ਗਏ, ਜਿਸ ਦੀਆਂ ਘਰ ਵਿੱਚ ਲੱਗੇ ਕੈਮਰੇ ਚ ਤਸਵੀਰਾਂ ਵੀ ਕੈਦ ਹੀ ਗਈਆਂ ਹਨ, ਜਿਸ ਵੇਲੇ ਚੋਰੀ ਹੋਈ ਭਾਜਪਾ ਆਗੂ ਪਹਿਲੀ ਮੰਜ਼ਿਲ ਉਤੇ ਆਪਣੇ ਕਮਰੇ ਵਿੱਚ ਸੌਂ ਰਹੇ ਸਨ।
Theft in Ludhiana: ਭਾਜਪਾ ਆਗੂ ਜੀਵਨ ਗੁਪਤਾ ਘਰ ਚੋਰੀ, ਘਟਨਾ ਸੀਸੀਟੀਵੀ ਵਿੱਚ ਕੈਦ - Punjabi News
ਲੁਧਿਆਣਾ ਦੇ ਭਾਜਪਾ ਆਗੂ ਜੀਵਨ ਗੁਪਤਾ ਘਰ ਚੋਰੀ ਹੋਈ ਹੈ। ਇਸ ਸਬੰਧੀ ਉਨ੍ਹਾਂ ਦੇ ਭਰਾ ਨੇ ਦੱਸਿਆ ਕਿ ਚੋਰ ਘਰ ਵਿੱਚੋਂ 2 ਮੋਬਾਈਲ ਇਕ ਲੈਪਟਾਪ ਤੇ ਕੁਝ ਨਕਦੀ ਲੈ ਕੇ ਫਰਾਰ ਹੋ ਗਿਆ। ਇਸ ਘਟਨਾ ਦੀ ਵੀਡੀਓ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।
![Theft in Ludhiana: ਭਾਜਪਾ ਆਗੂ ਜੀਵਨ ਗੁਪਤਾ ਘਰ ਚੋਰੀ, ਘਟਨਾ ਸੀਸੀਟੀਵੀ ਵਿੱਚ ਕੈਦ BJP leader Jeevan Gupta's house burglary, incident captured in CCTV](https://etvbharatimages.akamaized.net/etvbharat/prod-images/1200-675-18636009-113-18636009-1685500891750.jpg)
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ :ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 5 ਦੇ ਐਸਐਚਓ ਨੀਰਜ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਸ਼ਿਕਾਇਤ ਮਿਲੀ ਸੀ, ਜਿਸ ਉਤੇ ਭਾਜਪਾ ਆਗੂ ਜੀਵਨ ਗੁਪਤਾ ਦੇ ਭਰਾ ਦੇ ਬਿਆਨਾਂ ਦੇ ਆਧਾਰ ਉਤੇ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੇ ਭਾਜਪਾ ਆਗੂ ਜੀਵਨ ਗੁਪਤਾ ਦੇ ਘਰੋਂ ਦੋ ਮੋਬਾਈਲ ਫ਼ੋਨ, ਇੱਕ ਲੈਪਟਾਪ, 20 ਹਜ਼ਾਰ ਰੁਪਏ ਦੀ ਨਕਦੀ ਅਤੇ ਹੋਰ ਦਸਤਾਵੇਜ਼ ਚੋਰੀ ਕਰ ਲਏ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
- ਮੰਤਰੀ ਡਾ ਇੰਦਰਬੀਰ ਸਿੰਘ ਨਿੱਜਰ ਨੇ ਪੰਜਾਬ ਕੈਬਨਿਟ 'ਚੋਂ ਦਿੱਤਾ ਅਸਤੀਫ਼ਾ, ਮੁੱਖ ਮੰਤਰੀ ਨੇ ਰਾਜਪਾਲ ਨੂੰ ਜਲਦ ਪ੍ਰਵਾਨ ਕਰਨ ਲਈ ਭੇਜਿਆ
- ਛੋਟਾ ਜਿਹਾ ਪੁਰਜਾ ਸਾਲਾਨਾ ਬਚਾਏਗਾ ਇੱਕ ਘਰ ਦਾ 1 ਲੱਖ ਲੀਟਰ ਪਾਣੀ, ਨਗਰ ਨਿਗਮ ਦੇ ਸਹਿਯੋਗ ਨਾਲ ਸਿਟੀ ਨੀਡਜ਼ ਨੇ ਸ਼ੁਰੂ ਕੀਤਾ ਪਾਇਲਟ ਪ੍ਰੋਜੈਕਟ
- ਪੰਜਾਬ ਪੁਲਿਸ ਨੇ ਸੂਬੇ ਦੇ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ 'ਤੇ ਚਲਾਇਆ ਤਲਾਸ਼ੀ ਅਭਿਆਨ, 34 ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ
ਵਾਈ ਪੱਧਰ ਦੀ ਸੁਰੱਖਿਆ ਹੋਣ ਦੇ ਬਾਵਜੂਦ ਹੋਈ ਚੋਰੀ :ਹੈਰਾਨੀ ਦੀ ਗੱਲ ਇਹ ਹੈ ਕਿ ਭਾਜਪਾ ਆਗੂ ਜੀਵਨ ਗੁਪਤਾ ਨੂੰ ਵਾਈ ਪੱਧਰ ਦੀ ਸੁਰੱਖਿਆ ਦਿੱਤੀ ਹੋਈ ਹੈ। ਇਸ ਦੇ ਬਾਵਜੂਦ ਚੋਰ ਬਿਨਾਂ ਕਿਸੇ ਡਰ ਤੋਂ ਹੱਥ ਸਾਫ਼ ਕਰ ਗਿਆ, ਜਿਸ ਨੂੰ ਕਿਸੇ ਦਾ ਕੋਈ ਡਰ ਨਹੀਂ। ਜੇਕਰ ਸੁਰੱਖਿਆ ਪ੍ਰਾਪਤ ਆਗੂ ਦੇ ਘਰ ਚੋਰੀ ਹੋ ਸਕਦੀ ਤਾਂ ਇੱਥੇ ਸੋਚਣ ਵਾਲੀ ਗੱਲ ਹੈ ਕਿ ਆਮ ਲੋਕਾਂ ਦੀ ਘਰਾਂ ਦੀ ਸੁਰੱਖਿਆ ਕਿੰਨੀ ਹੋਵੇਗੀ। ਫਿਲਹਾਲ ਮੁਲਜ਼ਮ ਦਾ ਚਿਹਰਾ ਕੈਮਰੇ ਵਿੱਚ ਕੈਦ ਹੋ ਗਿਆ ਹੈ। ਪੁਲਿਸ ਉਸ ਨੂੰ ਜਲਦ ਗ੍ਰਿਫਤਾਰ ਕਰਨ ਦਾ ਦਾਅਵਾ ਕਰ ਰਹੀ ਹੈ, ਪਰ ਲੁਧਿਆਣਾ ਵਿੱਚ ਕੋਈ ਕਿੰਨਾ ਕੁ ਸੁਰੱਖਿਅਤ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ।