ਪੰਜਾਬ

punjab

ETV Bharat / state

ਨਵਜੋਤ ਸਿੱਧੂ ਕਰ ਰਿਹੈ ਕਾਂਗਰਸ ਮੁਕਤ ਪੰਜਾਬ ਬਣਾਉਣ ਦਾ ਕੰਮ: ਹਰਜੀਤ ਗਰੇਵਾਲ

ਭਾਜਪਾ ਆਗੂ ਹਰਜੀਤ ਗਰੇਵਾਲ (BJP leader Harjit Grewal) ਨਵਜੋਤ ਸਿੰਘ ਸਿੱਧੂ (Navjot Sidhu) ਦੇ ਬਿਆਨ ਕਰੰਟ ਵਾਲੀ ਤਾਰ ਵਰਗੇ ਹਨ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਬਿਲਕੁਲ ਕਰੰਟ ਦੀ ਤਾਰ ਵਰਗੇ ਹਨ, ਉਹ ਪੰਜਾਬ ਵਿੱਚੋਂ ਕਾਂਗਰਸ ਨੂੰ ਕਾਂਗਰਸ ਮੁਕਤ ਪੰਜਾਬ ਕਰਨ ਦਾ ਕੰਮ ਕਰ ਰਿਹਾ ਹੈ।

ਹਰਜੀਤ ਗਰੇਵਾਲ ਦਾ ਨਵਜੋਤ ਸਿੰਘ ਸਿੱਧੂ 'ਤੇ ਪਲਟਵਾਰ
ਹਰਜੀਤ ਗਰੇਵਾਲ ਦਾ ਨਵਜੋਤ ਸਿੰਘ ਸਿੱਧੂ 'ਤੇ ਪਲਟਵਾਰ

By

Published : Dec 14, 2021, 9:22 PM IST

ਲੁਧਿਆਣਾ: ਭਾਜਪਾ ਨੇ ਲੁਧਿਆਣਾ ਵਿੱਚ ਆਪਣੀਆਂ ਚੋਣ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ, ਲੁਧਿਆਣਾ ਨੂੰ ਇਸ ਲਈ ਚੁਣਿਆ ਗਿਆ ਕਿਉਂਕਿ ਮਾਲਵੇ ਦਾ ਸਭ ਤੋਂ ਵੱਡਾ ਇਲਾਕਾ ਲੁਧਿਆਣਾ ਹੈ ਅਤੇ ਸ਼ਹਿਰ ਦੀ ਆਬਾਦੀ ਜ਼ਿਆਦਾ ਹੋਣ ਕਾਰਨ ਇਹ ਹਿੰਦੂ ਵਰਗ ਨਾਲ ਭਰਿਆ ਹੋਇਆ ਹੈ। ਅੱਜ ਮੰਗਲਵਾਰ ਨੂੰ ਲੁਧਿਆਣਾ ਤੋਂ ਹੀ ਭਾਜਪਾ ਵੱਲੋਂ ਆਪਣਾ ਚੋਣ ਸਫ਼ਰ ਸ਼ੁਰੂ ਕੀਤਾ ਗਿਆ ਹੈ।

ਹਰਜੀਤ ਗਰੇਵਾਲ ਦਾ ਨਵਜੋਤ ਸਿੰਘ ਸਿੱਧੂ 'ਤੇ ਪਲਟਵਾਰ

ਜਿਸ ਪ੍ਰੋਗਰਾਮ ਵਿੱਚ ਭਾਜਪਾ ਆਗੂ ਹਰਜੀਤ ਗਰੇਵਾਲ (BJP leader Harjit Grewal) ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਨਾਲ ਵਿਚਾਰਧਾਰਾ ਮਿਲੇਗੀ ਤਾਂ ਉਹ ਕੈਪਟਨ ਨਾਲ ਜ਼ਰੂਰ ਚੱਲਣਗੇ। ਉਥੇ ਹੀ ਨਵਜੋਤ ਸਿੰਘ ਸਿੱਧੂ (Navjot Sidhu) ਦੇ ਬਿਆਨ ਕਰੰਟ ਵਾਲੀ ਤਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ (Navjot Sidhu) ਬਿਲਕੁਲ ਕਰੰਟ ਦੀ ਤਾਰ ਹਨ, ਉਹ ਪੰਜਾਬ ਵਿੱਚੋਂ ਕਾਂਗਰਸ ਨੂੰ ਕਾਂਗਰਸ ਮੁਕਤ ਪੰਜਾਬ ਕਰਨ ਦਾ ਕੰਮ ਕਰ ਰਿਹਾ ਹੈ।

ਇਸ ਤੋਂ ਇਲਾਵਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਦਿਆ ਹਰਜੀਤ ਗਰੇਵਾਲ (BJP leader Harjit Grewal) ਨੇ ਕਿਹਾ ਕਿ ਨਰਿੰਦਰ ਮੋਦੀ ਦੁਨੀਆਂ ਦਾ ਸਭ ਤੋਂ ਵੱਡਾ ਲੀਡਰ ਹੈ। 2022 ਦੀ ਵਿਧਾਨ ਸਭਾ ਚੋਣਾਂ ਵਿੱਚ ਸਾਡੀ ਪਾਰਟੀ ਸਭ ਤੋਂ ਅੱਗੇ ਜਾਵੇਗੀ ਅਤੇ ਭਾਰਤ ਦੀ ਸਭ ਤੋਂ ਵੱਡੀ ਤਾਕਤ ਸਾਡੀ ਪਾਰਟੀ ਹੈ। ਕਿਸਾਨ ਸਾਡੇ ਭਰਾ ਹਨ ਉਹ ਸਾਨੂੰ ਬਹੁਤ ਪਿਆਰ ਕਰਦੇ ਹਨ। ਅਸੀ ਕਿਸਾਨੀ ਅੰਦੋਲਨ ਦੌਰਾਨ ਵੀ ਮਨੀਪੁਰ, ਰਾਜਸਥਾਨ,ਬੰਗਾਲ ਵਿੱਚ ਵੀ ਜਿੱਤ ਹਾਸਿਲ ਕੀਤੀ ਸੀ। ਪੰਜਾਬ ਵਿੱਚ ਭਾਜਪਾ 117 ਸੀਟਾਂ 'ਤੇ ਚੋਣ ਲੜੇਗੀ।

ਪੰਜਾਬ ਸਰਕਾਰ ਵੱਲੋਂ ਹੁਣ ਜਿਹੜੇ ਐਲਾਨ ਕੀਤੇ ਗਏ ਹਨ ਉਹ ਸਿਰਫ਼ ਲਾਰੇ ਹਨ ਇਹ ਇਸ਼ਤਿਹਾਰ ਸਿਰਫ਼ 3 ਮਹੀਨੇ ਲਈ ਹੈ। ਸਰਕਾਰ ਕੋਲ ਅੱਗੇ ਕੋਈ ਪੈਸਾ ਨਹੀ ਹੈ। ਪੰਜਾਬ ਵਿੱਚ ਕੋਈ ਰੇਤਾ, ਬਿਜਲੀ, ਕੇਬਲ ਸਸਤੀ ਨਹੀ ਹੋਈ ਹੈ। ਇਹ ਕੰਮ ਤਾਂ ਭਾਜਪਾ ਪੰਜਾਬ ਵਿੱਚ ਲੈ ਕੇ ਆਵੇਗੀ। ਪੰਜਾਬ ਵਿੱਚ ਚਮੜੇ ਦੀਆਂ ਫੈਕਟੀਆਂ ਵੀ ਖਤਮ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾਂ ਅਕਾਲੀ-ਕਾਂਗਰਸ ਵਿੱਚ ਚੱਲ ਰਹੀ 75-25 ਦੀ ਲੜਾਈ ਨੂੰ ਭਾਜਪਾ ਖਤਮ ਕਰੇਗੀ। ਭਾਜਪਾ ਨਵਾਂ ਪੰਜਾਬ ਲੈ ਕੇ ਆਵੇਗੀ, ਜੋ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰੇਗੀ।

ਇਹ ਵੀ ਪੜੋ:- ਭਾਜਪਾ ਨੇ ਲੁਧਿਆਣਾ ਤੋਂ ਵਜਾਇਆ ਵਿਧਾਨ ਸਭਾ ਚੋਣਾਂ ਦਾ ਬਿਗੁਲ, ਸੂਬੇ ਦੇ ਨਾਲ ਕੇਂਦਰੀ ਲੀਡਰਸ਼ਿਪ ਰਹੀ ਮੌਜੂਦ

ABOUT THE AUTHOR

...view details