ਪੰਜਾਬ

punjab

ETV Bharat / state

ਗੁਮਸ਼ੁਦਾ ਦੇ ਪੋਸਟਰ ਲੱਗਣ ਤੋਂ ਬਾਅਦ ਬਿੱਟੂ ਜਵੱਦੀ ਅਰਬਨ ਸੈਂਟਰ 'ਚ ਹੋਏ ਪ੍ਰਗਟ - ਭਾਰਤ ਭੂਸ਼ਣ ਆਸ਼ੂ

ਯੂਥ ਅਕਾਲੀ ਦਲ ਦੁਆਰਾ ਰਵਨੀਤ ਸਿੰਘ ਬਿੱਟੂ ਲਾਪਤਾ ਦੇ ਪੋਸਟਰ ਲਗਾਉਣ ਤੋਂ ਬਾਅਦ ਲੁਧਿਆਣਾ ਤੋਂ ਐਮਪੀ ਰਵਨੀਤ ਸਿੰਘ ਬਿੱਟੂ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਪਹੁੰਚੇ ਜਵੱਦੀ ਅਰਬਨ ਸੈਂਟਰ ਵਿੱਚ ਜਾਇਜ਼ਾ ਲੈਣ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਲੋਕਾਂ ਨੂੰ ਸਰਕਾਰ ਦੁਆਰਾ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਵਪਾਰੀ ਵਰਗ ਨੂੰ ਵੀ ਪ੍ਰਸ਼ਾਸਨ ਦਾ ਸਾਥ ਦੇਣ ਦੀ ਅਪੀਲ ਕੀਤੀ।

ਗੁਮਸ਼ੁਦਾ ਦੇ ਪੋਸਟਰ ਲੱਗਣ ਤੋਂ ਬਾਅਦ ਬਿੱਟੂ ਜਵੱਦੀ ਅਰਬਨ ਸੈਂਟਰ 'ਚ ਜਾਇਜ਼ਾ ਲੈਣ
ਗੁਮਸ਼ੁਦਾ ਦੇ ਪੋਸਟਰ ਲੱਗਣ ਤੋਂ ਬਾਅਦ ਬਿੱਟੂ ਜਵੱਦੀ ਅਰਬਨ ਸੈਂਟਰ 'ਚ ਜਾਇਜ਼ਾ ਲੈਣ

By

Published : May 12, 2021, 8:36 PM IST

ਲੁਧਿਆਣਾ : ਯੂਥ ਅਕਾਲੀ ਦਲ ਦੁਆਰਾ ਰਵਨੀਤ ਸਿੰਘ ਬਿੱਟੂ ਲਾਪਤਾ ਦੇ ਪੋਸਟਰ ਲਗਾਉਣ ਤੋਂ ਬਾਅਦ ਲੁਧਿਆਣਾ ਤੋਂ ਐਮਪੀ ਰਵਨੀਤ ਸਿੰਘ ਬਿੱਟੂ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਪਹੁੰਚੇ ਜਵੱਦੀ ਅਰਬਨ ਸੈਂਟਰ ਵਿੱਚ ਜਾਇਜ਼ਾ ਲੈਣ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਲੋਕਾਂ ਨੂੰ ਸਰਕਾਰ ਦੁਆਰਾ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਵਪਾਰੀ ਵਰਗ ਨੂੰ ਵੀ ਪ੍ਰਸ਼ਾਸਨ ਦਾ ਸਾਥ ਦੇਣ ਦੀ ਅਪੀਲ ਕੀਤੀ।

ਗੁਮਸ਼ੁਦਾ ਦੇ ਪੋਸਟਰ ਲੱਗਣ ਤੋਂ ਬਾਅਦ ਬਿੱਟੂ ਜਵੱਦੀ ਅਰਬਨ ਸੈਂਟਰ 'ਚ ਜਾਇਜ਼ਾ ਲੈਣ

ਇੱਕ ਪਾਸੇ ਯੂਥ ਅਕਾਲੀ ਦਲ ਵੱਲੋਂ ਰਵਨੀਤ ਬਿੱਟੂ ਲਾਪਤਾ ਦੇ ਪੋਸਟਰ ਲਗਾਏ ਗਏ ਹਨ ਅਤੇ ਦੂਜੇ ਪਾਸੇ ਅੱਜ ਹੀ ਐਮਪੀ ਰਵਨੀਤ ਬਿੱਟੂ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਜਵੱਦੀ ਅਰਬਨ ਸੈਂਟਰ ਦਾ ਜਾਇਜ਼ਾ ਲੈਣ ਪੁੱਜੇ ਹਨ। ਜਵੱਦੀ ਅਰਬਨ ਸੈਂਟਰ ਨੂੰ ਕੋਵਿਡ ਸੈਂਟਰ ਬਣਾਇਆ ਗਿਆ ਹੈ ਜਿੱਥੇ ਮਰੀਜ਼ਾਂ ਲਈ ਬੈੱਡ ਲਗਾਏ ਗਏ ਹਨ ਅਤੇ ਐਮ 2 level ਦਾ ਹਸਪਤਾਲ ਤਿਆਰ ਕੀਤਾ ਗਿਆ ਹੈ।

ਇਸ ਮੌਕੇ ਭਾਰਤ ਭੂਸ਼ਣ ਆਸ਼ੂ ਦੁਆਰਾ ਕਿਹਾ ਗਿਆ ਕੇ ਅੱਜ ਲੁਧਿਆਣਾ ਤੋਂ ਐਮਪੀ ਰਵਨੀਤ ਬਿੱਟੂ ਅਤੇ ਅਤੇ ਉਹ ਜਵੱਦੀ ਵਿਖੇ ਅਰਬਨ ਸੈਂਟਰ ਦਾ ਜਾਇਜ਼ਾ ਲੈਣ ਆਏ ਹਨ। ਤਾਂ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਪ੍ਰਸ਼ਾਸਸਨ ਦਾ ਸਾਥ ਦੇਣਾ ਚਾਹੀਦਾ ਹੈ । ਉਨਾਂ ਵਪਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਖੁਦ ਹੀ ਖਿਆਲ ਰੱਖਣ ਤਾਂ ਜੋ ਇਸ ਮਹਾਮਾਰੀ ਤੋਂ ਬਚਿਆ ਜਾ ਸਕੇ । ਉਨ੍ਹਾਂ ਨੇ ਕਿਹਾ ਕਿ ਜੇਕਰ ਲੋਕ ਅਣਗਹਿਲੀ ਕਰਦੇ ਹਨ ਤਾਂ ਪ੍ਰਸ਼ਾਸਨ ਦੇ ਉਪਰਾਲੇ ਵੀ ਫਿੱਕੇ ਪੈ ਜਾਂਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਪ੍ਰਸ਼ਾਸਸਨ ਦਾ ਸਾਥ ਦੇਣ ਦੀ ਅਪੀਲ ਕੀਤੀ।

ABOUT THE AUTHOR

...view details