ਲੁਧਿਆਣਾ: ਥਾਣਾ ਟਿੱਬਾ ਅਧੀਨ ਪੈਂਦੇ ਸੁਭਾਸ਼ ਨਗਰ ਵਿਖੇ ਡੀਜੇ ਲਗਾ ਕੇ ਸ਼ਰਟਾਂ ਉਤਾਰ ਪਾਰਟੀ ਕਰ ਰਹੇ ਨੌਜਵਾਨਾਂ ਨੂੰ ਜਦੋਂ ਗੁਆਂਢੀਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨਾਂ ਨੇ ਉਹਨਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਨੌਜਵਾਨਾਂ ਨੇ ਔਰਤਾਂ ਨੂੰ ਵੀ ਸੱਟਾ ਮਾਰੀਆਂ ਤੇ ਕਈ ਲੋਕ ਜਖਮੀ ਹੋ ਗਏ।
ਨੰਗੇ ਹੋ ਕੇ ਮਨਾਈ ਜਨਮ ਦਿਨ ਦੀ ਪਾਰਟੀ, ਰੋਕਣ ’ਤੇ ਇਹ ਕੀਤਾ ਹਾਲ - CCTV cameras
ਸੁਭਾਸ਼ ਨਗਰ ਵਿਖੇ ਡੀਜੇ ਲਗਾ ਕੇ ਸ਼ਰਟਾਂ ਉਤਾਰ ਕੇ ਜਨਮ ਦਿਨ ਦੀ ਪਾਰਟੀ ਮਨਾਈ ਗਈ ਤੇ ਇਸ ਦੌਰਾਨ ਗੁਆਢੀਆਂ ਨੇ ਜਦੋਂ ਉਹਨਾਂ ਨੂੰ ਰੋਕਿਆ ਤਾਂ ਉਹਨਾਂ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਨੰਗੇ ਹੋ ਕੇ ਮਨਾਈ ਜਨਮ ਦਿਨ ਦੀ ਪਾਰਟੀ
ਨੌਜਵਾਨਾਂ ਵੱਲੋਂ ਪਾਰਟੀ ਵਿੱਚ ਗੁੰਡਾਗਰਦੀ ਕਰਨ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਹੋਇਆ ਕੈਦ ਹੋ ਗਈਆਂ ਹਨ ਤੇ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਨੌਜਵਾਨ ਅਰਧ ਨਗਨ ਹੋ ਨੱਚ ਰਹੇ ਹਨ। ਉਥੇ ਹੀ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਅਜੇ ਤਕ ਉਹਨਾਂ ਕੋਲ ਕੋਈ ਪੁਲਿਸ ਅਧਿਕਾਰੀ ਨਹੀਂ ਪਹੁੰਚਿਆ ਤੇ ਨਾ ਹੀ ਕੋਈ ਕਾਰਵਾਈ ਕੀਤੀ ਗਈ ਹੈ।
ਉਧਰ ਦੂਜੇ ਪਾਸੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਅਸੀਂ ਸੀਸੀਟੀਵੀ ਦੇ ਅਧਾਰ ’ਤੇ ਕਾਰਵਾਈ ਕਰ ਰਹੇ ਹਾਂ।
ਇਹ ਵੀ ਪੜੋ: ਭਾਰਤ ਛੱਡੋ ਅੰਦੋਲਨ: ਜਾਣੋ 8 ਅਗਸਤ ਦਾ ਦਿਨ ਭਾਰਤ ਲਈ ਕਿਉਂ ਹੈ ਖ਼ਾਸ ?