ਲੁਧਿਆਣਾ: ਬੀਤ੍ਹੇ ਦਿਨ ਸੰਸਾਰ ਭਰ ’ਚ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀ ਖੁਸ਼ੀ ’ਚ ਕਈ ਰੰਗਾਰੰਗ ਪ੍ਰੋਗਰਾਮ ਹੋਏ । ਇਸੇ ਤਹਿਤ ਲੁਧਿਆਣਾ ਨੇੜੇ ਪੈਂਦੇ ਦੋਰਾਹਾ ਵਿੱਚ ਵੀ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ "ਕ੍ਰਿਸਮਿਸ ਡੇਅ" ਬੜੀ ਧੂੰਮਧਾਮ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਧਾਰਮਿਕ ਗੀਤ "ਮਿੱਤਰ ਪਿਆਰੇ ਨੂੰ" ਨਾਲ ਹੋਈ। ਇਸ ਪ੍ਰੋਗਰਾਮ ਵਿਚ ਜਿੱਥੇ ਇੱਥੇ ਰਹਿਣ ਵਾਲੇ ਸਾਰੇ ਬਜ਼ੁਰਗਾਂ ਨੇ ਹਿੱਸਾ ਲਿਆ ਉੱਥੇ ਹੀ "ਹੈਵਨਲੀ ਏਂਜਲਸ" ਦੇ ਬੱਚਿਆਂ ਨੇ ਵੀ ਭਾਗ ਲਿਆ, ਬੱਚਿਆਂ ਅਤੇ ਬਜ਼ੁਰਗਾਂ ਨੇ ਨੱਚ ਟੱਪ ਪ੍ਰੋਗਰਾਮ ਦਾ ਖ਼ੂਬ ਆਨੰਦ ਮਾਣਿਆ।
ਦੋਰਾਹਾ ’ਚ ਧੂਮਧਾਮ ਨਾਲ ਮਨਾਇਆ ਗਿਆ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ - ਕ੍ਰਿਸਮਿਸ ਡੇਅ
ਲੁਧਿਆਣਾ ਨੇੜੇ ਪੈਂਦੇ ਦੋਰਾਹਾ ਵਿੱਚ ਵੀ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ "ਕ੍ਰਿਸਮਿਸ ਡੇਅ" ਬੜੀ ਧੂੰਮਧਾਮ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਧਾਰਮਿਕ ਗੀਤ "ਮਿੱਤਰ ਪਿਆਰੇ ਨੂੰ" ਨਾਲ ਹੋਈ। ਇਸ ਪ੍ਰੋਗਰਾਮ ਵਿਚ ਜਿੱਥੇ ਇੱਥੇ ਰਹਿਣ ਵਾਲੇ ਸਾਰੇ ਬਜ਼ੁਰਗਾਂ ਨੇ ਹਿੱਸਾ ਲਿਆ ਉੱਥੇ ਹੀ "ਹੈਵਨਲੀ ਏਂਜਲਸ" ਦੇ ਬੱਚਿਆਂ ਨੇ ਵੀ ਭਾਗ ਲਿਆ, ਬੱਚਿਆਂ ਅਤੇ ਬਜ਼ੁਰਗਾਂ ਨੇ ਨੱਚ ਟੱਪ ਪ੍ਰੋਗਰਾਮ ਦਾ ਖ਼ੂਬ ਆਨੰਦ ਮਾਣਿਆ।
ਤਸਵੀਰ
ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਵਾਉਣ ਪਹੁੰਚੇ ਮਹਾਂਮੰਡਲੇਸ਼ਵਰ ਸਵਾਮੀ ਅਦਵੈਤਾ ਨੰਦ ਗਿਰੀ ਜੀ ਨੇ ਦੱਸਿਆ ਕਿ ਸਾਨੂੰ ਪ੍ਰਭੂ ਯਿਸੂ ਮਸੀਹ ਦੇ ਦੱਸੇ ਰਾਹ ’ਤੇ ਚੱਲਦਿਆਂ ਹਰ ਜ਼ਰੂਰਤਮੰਦ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਇਸ ਮੌਕੇ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਨੂੰ ਲਾਸਾਨੀ ਦੱਸਦਿਆਂ ਕਿਹਾ ਕਿ ਗੁਰੂ ਜੀ ਦੇਸ਼ ਧਰਮ ਦੀ ਰੱਖਿਆ ਲਈ ਜਾਨ ਦੀ ਪਰਵਾਹ ਨਾ ਕਰਦਿਆ, ਜ਼ੁਲਮ ਅੱਗੇ ਸ਼ੀਸ਼ ਨਹੀਂ ਝੁਕਾਇਆ।