ਪੰਜਾਬ

punjab

ETV Bharat / state

ਭਾਰਤ ਭੂਸ਼ਣ ਆਸ਼ੂ ਨੂੰ ਕੀਤਾ ਜਾਵੇ ਗ੍ਰਿਫ਼ਤਾਰ:ਬਿਕਰਮ ਮਜੀਠੀਆ - shiromni akali dal

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਲੁਧਿਆਣਾ 'ਚ ਪ੍ਰੈਸ ਕਾਨਫਰੰਸ ਕੀਤੀ। ਗੁਰਸੇਵਕ ਨਾਲ ਵਾਪਰੀ ਘਟਨਾ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।

ਫ਼ੋਟੋ

By

Published : Oct 16, 2019, 12:28 AM IST

ਲੁਧਿਆਣਾ: ਸ਼੍ਰਮੋਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਲੁਧਿਆਣਾ 'ਚ ਅੱਜ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਦੌਰਾਨ ਮਜੀਠੀਆ ਨੇ ਜਿੱਥੇ ਧਾਰਮਿਕ ਮੁੱਦਿਆਂ ਅਤੇ ਚੌਣਾਂ ਬਾਰੇ ਗੱਲਾਂ ਕੀਤੀਆਂ ਉੱਥੇ ਹੀ ਕੈਪਟਨ ਸਰਕਾਰ ਤੇ ਕਈ ਨਿਸ਼ਾਨੇ ਵੀ ਵਿੰਨ੍ਹੇ। ਕੁੱਝ ਦਿਨਾਂ ਪਹਿਲਾਂ ਮੁੱਲਾਪੁਰ ਦਾਖਾ 'ਚ ਕਾਂਗਰਸ ਦਫ਼ਤਰ ਦੇ ਬਾਹਰ ਦੋ ਗੁਟਾਂ ਵਿਚਕਾਰ ਹੋਈ ਝੜਪ 'ਤੇ ਵੀ ਬਿਆਨਬਾਜੀ ਕੀਤੀ।

ਮਜੀਠੀਆ ਨੇ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਦਸਤਾਰ ਦੀ ਬੇਅਦਬੀ ਦੇ ਦੋਸ਼ ਲਾਉਂਦਿਆਂ ਤੁਰੰਤ ਉਸ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਮਜੀਠੀਆ ਨੇ ਕਿਹਾ ਕਿ ਆਸ਼ੂ ਦੀ ਸ਼ਿਹ 'ਚ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਉਸ ਕੈਪਟਨ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਉਸ ਨੂੰ ਬਚਾਉਣ ਦੀ ਕੋਸਿਸ਼ ਕਰ ਰਹੀ ਹੈ।

ਵੇਖੋ ਵੀਡੀਓ

ਇਹ ਵੀ ਪੜ੍ਹੋ- ਕਿਸਾਨਾਂ ਨੇ ਪਰਾਲੀ ਨਾ ਸਾੜਨ ਬਦਲੇ ਕੀਤੀ ਮੁਆਵਜ਼ੇ ਦੀ ਮੰਗ

ਕੈਪਟਨ ਸਰਕਾਰ ਵੱਲੋਂ ਚੌਣ ਪ੍ਰਚਾਰ ਲਈ ਕੱਢੇ ਰੋਡ ਸ਼ੋਅ ਨੂੰ ਮਜੀਠੀਆ ਨੇ ਫਲਾਪ ਕਰਾਰ ਦਿੱਤਾ ਅਤੇ ਗੁਰਸੇਵਕ ਨਾਲ ਹੋਈ ਧੱਕੇਸ਼ਾਹੀ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।

ABOUT THE AUTHOR

...view details