ਲੁਧਿਆਣਾ:ਲੋਕ ਇਨਸਾਫ਼ ਪਾਰਟੀ ਦੇ ਆਗੂ ਤੇ ਲੁਧਿਆਣਾ ਦੱਖਣੀ ਤੋਂ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਨਿਸ਼ਾਨੇ ਸਾਧੇ ਹਨ, ਉਨ੍ਹਾਂ ਨੇ ਕਿਹਾ ਕਿ ਵਿਰੋਧੀਆਂ ਵੱਲੋਂ 2022 ਦੀਆਂ ਚੋਣਾਂ ਨੂੰ ਲੈਕੇ ਲੋਕ ਇਨਸਾਫ਼ ਪਾਰਟੀ ਦੇ ਲੀਡਰਾਂ ‘ਤੇ ਝੂਠੇ ਇਲਜ਼ਾਮ ਲਗਾ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਵਿਧਾਇਕ ਸਿਮਰਜੀਤ ਬੈਂਸ ‘ਤੇ ਬਲਾਤਕਾਰ ਦੇ ਲੱਗੇ ਇਲਜ਼ਾਮ ਵੀ ਵਿਰੋਧੀਆਂ ਦੀ ਸਾਜ਼ਿਸ ਹੈ, ਜੋ ਸਿਰਫ਼ ਉਨ੍ਹਾਂ ਨੂੰ ਬਦਨਾਮ ਕਰ ਲਈ ਕੀਤੀ ਜਾ ਰਹੀ ਹੈ।
ਬਲਵਿੰਦਰ ਬੈਂਸ ਨੇ ਕਿਹਾ ਕਿ ਜੋ ਵਿਰੋਧੀਆਂ ਦੇ ਕਹਿਣ ‘ਤੇ ਉਸ ਔਰਤ ਵੱਲੋਂ ਸਿਮਰਜੀਤ ਬੈਂਸ ‘ਤੇ ਦਫ਼ਤਰ ਵਿੱਚ ਉਸ ਨਾਲ ਬਲਾਤਕਾਰ ਕਰਨ ਦੇ ਇਲਜ਼ਾਮ ਲਗਾਏ ਹਨ, ਉਸ ਦਫ਼ਤਰ ਵਿੱਚ ਹਰ ਸਮੇਂ ਸੈਂਕੜਿਆ ਦੀ ਗਿਣਤੀ ਵਿੱਚ ਲੋਕ ਮੌਜੂਦ ਹੁੰਦੇ ਹਨ। ਜੋ ਉੱਥੇ ਆਪਣੇ ਕੰਮ ਕਰਵਾਉਣ ਲਈ ਆਉਂਦੇ ਹਨ।
ਬੈਂਸ ਬਲਾਤਕਾਰ ਮਾਮਲੇ ‘ਚ ਬਲਵਿੰਦਰ ਬੈਂਸ ਨੇ ਦਿੱਤਾ ਵੱਡਾ ਬਿਆਨ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਵਿਰੋਧ ਸਿਮਰਜੀਤ ਬੈਂਸ ਨੂੰ ਕਿਸੇ ਘਬਲੇ ਜਾ ਆਪਣੇ ਹਲਕੇ ਵਿੱਚ ਵਿਕਾਸ ਨਾ ਕਰਵਾਉਣ ਦੇ ਮੁੱਦਿਆ ‘ਤੇ ਘੇਰ ਨਹੀਂ ਸਕੇ, ਕਿਉਂਕਿ ਸਿਮਰਜੀਤ ਸਿੰਘ ਬੈਂਸ ਆਪਣੇ ਹਲਕੇ ਵਿੱਚ ਵਿਕਾਸ ਦੇ ਪੱਖੋਂ ਪੂਰੇ ਪੰਜਾਬ ਵਿੱਚ ਨੰਬਰ ਇੱਕ ‘ਤੇ ਆਉਦੇ ਹਨ। ਇਸ ਲਈ ਵਿਰੋਧੀਆਂ ਨੇ ਇੱਕ ਔਰਤ ਨੂੰ ਕੁਝ ਪੈਸੇ ਦੇ ਕੇ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਝੂਠੇ ਬਿਆਨ ਦੇਣ ਲਈ ਤਿਆਰ ਕੀਤਾ ਹੈ।
ਇਸ ਮੌਕੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈਕੇ ਬਲਵਿੰਦਰ ਸਿੰਘ ਬੈਂਸ ਨੇ ਕਿਹਾ, ਕਿ ਹਰ ਵਾਰ ਦੀ ਤਰ੍ਹਾਂ ਇਸ ਬਾਰ ਵੀ ਉਹ ਹੀ ਆਪਣੇ ਹਲਕੇ ਵਿੱਚੋਂ ਜਿੱਤ ਪ੍ਰਾਪਤ ਕਰਨਗੇ। ਕਿਉਂਕਿ ਉਨ੍ਹਾਂ ਨੇ ਆਪਣੇ ਹਲਕੇ ਦੇ ਲੋਕਾਂ ਦੀ ਆਪਣੇ ਪਰਿਵਾਰ ਵਾਂਗ ਸੇਵਾ ਕੀਤੀ ਹੈ। ਜੋ ਇੱਕ ਚੋਣੇ ਹੋਏ ਨੁਮਾਇੰਦੇ ਦਾ ਫ਼ਰਜ ਵੀ ਹੈ।
ਇਹ ਵੀ ਪੜ੍ਹੋ:ਦਿੱਲੀ ਸਰਕਾਰ ਦੇ ਬਰੈਂਡ ਅੰਬੈਸਡਰ ਬਣੇ ਸੋਨੂੰ ਸੂਦ, ਕੇਜਰੀਵਾਲ ਨੇ ਕੀਤਾ ਐਲਾਨ