ਲੁਧਿਆਣਾ : ਪਿੰਡ ਮਨਸੂਰਾਂ 'ਚ ਆਪਣੇ ਪ੍ਰਚਾਰ ਲਈ ਰਵਨੀਤ ਬਿੱਟੂ ਨੇ ਜਨਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਮਰਜੀਤ ਬੈਂਸ ਨੇ ਆਪਣੇ ਹਲਕੇ ਦਾ ਕੋਈ ਵਿਕਾਸ ਨਹੀਂ ਕਰਵਾਇਆ ਤਾਂ ਉਹ ਲੋਕ ਸਭਾ ਸੀਟ ਤੋਂ ਕਿਸ ਮੂੰਹ ਨਾਲ ਚੋਣ ਲੜ ਰਹੇ ਹਨ। ਰਵਨੀਤ ਬਿੱਟੂ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਨੇ ਆਪਣੇ ਪੱਧਰ ਤੇ ਆਤਮ ਨਗਰ ਹਲਕੇ ਦੇ ਵਿੱਚ ਜਿਨ੍ਹਾਂ ਵੀ ਕੰਮ ਕਰਵਾਇਆ ਉਸ ਤੋਂ ਸਭ ਜਾਣੂ ਹਨ।
ਚੋਣਾਂ ਤੋ ਪਹਿਲਾ ਬਿੱਟੂ ਨੇ ਕੀਤੇ ਵੱਡੇ ਵਾਅਦੇ - punjab news
ਲੁਧਿਆਣਾ ਵਿਖੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪੋ ਆਪਣੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਦੇ ਮੱਦੇਨਜ਼ਰ ਅੱਜ ਰਵਨੀਤ ਬਿੱਟੂ ਪਿੰਡ ਮਨਸੂਰਾਂ ਚ ਆਪਣੇ ਪ੍ਰਚਾਰ ਲਈ ਪਹੁੰਚੇ।
![ਚੋਣਾਂ ਤੋ ਪਹਿਲਾ ਬਿੱਟੂ ਨੇ ਕੀਤੇ ਵੱਡੇ ਵਾਅਦੇ](https://etvbharatimages.akamaized.net/etvbharat/prod-images/768-512-3124068-435-3124068-1556382265662.jpg)
ਚੋਣਾਂ ਤੋ ਪਹਿਲਾ ਬਿੱਟੂ ਦੇ ਕੀਤੇ ਵੱਡੇ ਵਾਅਦੇ
ਬਿੱਟੂ ਨੇ ਕਿਹਾ ਕਿ ਪਹਿਲਾਂ ਵੀ ਪਿੰਡਾਂ ਦੇ ਵਿਕਾਸ ਲਈ ਸਰਕਾਰ ਨੇ ਸਰਪੰਚਾਂ ਨੂੰ ਗ੍ਰਾਂਟਾਂ ਦਿੱਤੀਆ ਹਨ ਪਰ ਹੁਣ ਜੇਕਰ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਫਿਰ ਹਜ਼ਾਰ ਤੋਂ ਵੱਧ ਵੋਟਰਾਂ ਦੇ ਗਿਣਤੀ ਵਾਲੇ ਪਿੰਡਾਂ ਨੂੰ 50 ਲੱਖ ਰੁਪਏ ਸਰਕਾਰ ਬਣਨ ਤੋਂ 2 ਮਹੀਨੇ ਬਾਅਦ ਦੇ ਦਿੱਤੇ ਜਾਣਗੇ ਤੇ ਨਾਲ ਹੀ ਹਜ਼ਾਰ ਤੋਂ ਘੱਟ ਵੋਟਰਾਂ ਦੀ ਗਿਣਤੀ ਵਾਲੇ ਪਿੰਡਾਂ ਨੂੰ 25 ਲੱਖ ਰੁਪਏ ਸਰਕਾਰ ਬਣਨ ਤੋਂ 2 ਮਹੀਨੇ ਬਾਅਦ ਦੇ ਦਿੱਤੇ ਜਾਣਗੇ।
ਵੀਡੀਓ
ਸਨੀ ਦਿਓਲ ਨੂੰ ਬਾਹਰੀ ਉਮੀਦਵਾਰ ਦੱਸਦਿਆਂ ਬਿੱਟੂ ਨੇ ਕਿਹਾ ਕਿ ਗੁਰਦਾਸਪੁਰ ਵਿੱਚ ਕਵਿਤਾ ਖੰਨਾ ਨੂੰ ਸੁਨੀਲ ਜਾਖੜ ਦੇ ਹੱਕ 'ਚ ਪ੍ਰਚਾਰ ਕਰਨਾ ਚਾਹੀਦਾ ਹੈ।