ਲੁਧਿਆਣਾ: ਸਤਲੁਜ ਦਰਿਆ ਤੇ ਨਾਜਾਇਜ਼ ਮਾਈਨਿੰਗ (Illegal mining) ਨੂੰ ਲੈਕੇ ਚੰਡੀਗੜ੍ਹ ਟੀਮ ਵੱਲੋਂ ਗੁਪਤ ਸੂਚਨਾ ‘ਤੇ ਛਾਪਾ ਮਾਰਿਆ ਗਿਆ। ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਮਾਈਨਿੰਗ ਟੀਮ ਚੰਡੀਗੜ੍ਹ ਵੱਲੋਂ ਰਾਹੋਂ ਰੋਡ ਸਤਿਸੰਗ ਘਰ ਕੋਲ ਰੇਤ ਦੇ ਭਰੇ ਕਰੀਬ ਅੱਧਾ ਦਰਜਨ ਤੋਂ ਵੱਧ ਟਿੱਪਰ ਰੋਕਣ ਨਾਲ ਹੜਕੰਪ ਮਚ ਗਿਆ। ਪ੍ਰਸ਼ਾਸ਼ਨ ਵਲੋਂ ਆਏ ਅਧਿਕਾਰੀਆਂ ਨੇ ਰੇਤੇ ਦੇ ਭਰੇ ਟਿੱਪਰਾਂ ਦੇ ਕਾਗਜ਼ ਪੱਤਰ ਅਤੇ ਵਜ਼ਨ ਨੂੰ ਲੈ ਕੇ ਚੈਕਿੰਗ ਕੀਤੀ ਗਈ । ਉਧਰ ਇਸ ਮਾਮਲੇ ਨੂੰ ਲੈ ਕੇ ਡਰਾਈਵਰਾਂ ਚ ਭਾਰੀ ਰੋਸ਼ ਪਾਇਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਰੇਤ ਦੇ ਭਰੇ ਟਿੱਪਰਾਂ ਦੇ ਕਾਗਜ਼ ਪੱਤਰ ਅਤੇ ਪੂਰਾ ਕਿਰਾਏ ਦੀ ਰਸੀਦ ਵੀ ਦਿਖਾਈ ਹੈ ਪਰ ਫਿਰ ਵੀ ਪ੍ਰਸ਼ਾਸਨ ਵਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਇਸ ਬਾਰੇ ਸਿਵਲ ਡਰੈੱਸ ਚ ਮੌਜੂਦ ਅਧਿਕਾਰੀ ਨੂੰ ਟਿੱਪਰ ਰੋਕਣ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਮੈਂ ਕੁੱਝ ਨਹੀਂ ਕਹਿ ਸਕਦਾ ਮੇਰੇ ਕਮਾਂਡਰ ਸਾਹਿਬ ਜਵਾਬ ਦੇਣਗੇ। ਜਦੋਂ ਉਹਨਾਂ ਡਿਪਾਰਟਮੈਂਟ ਬਾਰੇ ਪੁੱਛਿਆ ਤਾਂ ਉਹ ਵੀ ਟਾਲਮਟੋਲ ਕਰਦੇ ਨਜ਼ਰ ਆਏ। ਕੁੱਝ ਟਿੱਪਰ ਚਾਲਕਾਂ ਨੂੰ ਮਾਈਨਿੰਗ ਟੀਮ ਵੱਲੋਂ ਗੱਡੀ ਚ ਬਿਠਾਇਆ ਹੋਇਆ ਸੀ।