ਲੁਧਿਆਣਾ: ਅੱਜ ਸਾਡੇ ਦੇਸ਼ ਵਿੱਚ ਮਹਿਲਾਵਾਂ ਹਰ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ। ਭਾਵੇਂ ਹੋਵੇ ਰੱਖਿਆ ਖੇਤਰ ਹੋਵੇ ਭਾਵੇਂ ਤਕਨੀਕ ਦੇ ਵਿੱਚ ਜਾਂ ਭਾਵੇਂ ਪੁਲਾੜ ਵਿੱਚ ਜਾ ਕੇ ਨਵੀਆਂ ਖੋਜਾਂ ਕਰਨੀਆਂ ਹੋਣ ਮਹਿਲਾਵਾਂ ਹਰ ਖੇਤਰ ਦੇ ਵਿੱਚ ਨਾ ਸਿਰਫ਼ ਮਰਦਾਂ ਦੇ ਬਰਾਬਰ ਹੈ। ਸਗੋਂ ਹੁਣ ਤਾਂ ਅੱਗੇ ਲੰਘਦੀਆਂ ਜਾ ਰਹੀਆਂ ਹਨ। ਡਾਕਟਰੀ ਕਿਤੇ ਦੇ ਨਾਲ ਸਿੱਖਿਅਤ ਖੇਤਰ ਵਿਚ ਇੰਜੀਨੀਅਰਿੰਗ ਖੇਤਰ ਦੇ ਵਿੱਚ ਇੱਥੇ ਤੱਕ ਕਿ ਹੁਣ ਰਾਜਨੀਤੀ ਦੇ ਵਿੱਚ ਵੀ ਮਹਿਲਾਵਾਂ ਅੱਗੇ ਜਾ ਰਹੀਆਂ ਹਨ।
ਸਾਡੇ ਮਰਦ ਪ੍ਰਧਾਨ ਸਮਾਜ ਨੂੰ ਅਜੋਕੇ ਯੁੱਗ ਦੀਆਂ ਮਹਿਲਾਵਾਂ ਨੇ ਮੂੰਹ ਤੋੜਵਾਂ ਜਵਾਬ ਦਿੱਤਾ ਹੈ ਪਰ ਇਸ ਦੀ ਸ਼ੁਰੂਆਤ ਕਰਨ ਵਾਲੀਆਂ ਮਹਿਲਾਵਾਂ ਅੱਜ ਵੀ ਉਸ ਸਮੇਂ ਨੂੰ ਯਾਦ ਕਰਦੀਆਂ ਹਨ ਜਦੋਂ ਉਨ੍ਹਾਂ ਨੇ ਬੰਦਿਸ਼ਾਂ ਦੀਆਂ ਜ਼ੰਜੀਰਾਂ ਤੋੜ ਕੇ ਉਸ ਵੇਲੇ ਸਮਾਜ ਨੂੰ ਮੂੰਹ ਤੋੜਵਾਂ ਜਵਾਬ ਦਿੰਦਿਆਂ ਆਪਣੇ ਖੇਤਰ ਵਿੱਚ ਕਦਮ ਪੁੱਟਿਆ ਸੀ ਜਦੋਂ ਮਹਿਲਾਵਾਂ ਨੂੰ ਸਿਰਫ਼ ਘਰ ਦੇ ਚੁੱਲ੍ਹੇ ਚੌਂਕੇ ਜੋਗੇ ਰੱਖਿਆ ਜਾਂਦਾ ਸੀ ਇਨ੍ਹਾਂ ਵਿੱਚੋਂ ਇੱਕ ਮਹਿਲਾ ਲੁਧਿਆਣਾ ਦੀ ਰਹਿਣ ਵਾਲੀ ਭੁਪਿੰਦਰ ਕੌਰ ਵੀ ਹੈ।
2010 ਵਿੱਚ ਬਣੀ ਅਸਿਸਟੈਂਟ ਲੋਕੋ ਪਾਇਲਟ
ਭੁਪਿੰਦਰ ਕੌਰ ਨੇ ਦੱਸਿਆ ਕਿ ਉਹ 2010 ਦੇ ਵਿੱਚ ਅਸਿਸਟੈਂਟ ਲੋਕੋ ਪਾਇਲਟ ਦੀ ਟ੍ਰੇਨਿੰਗ ਲੈਣ ਲੱਗੀ ਸੀ ਉਨ੍ਹਾਂ ਦੱਸਿਆ ਕਿ ਇੱਕ ਸਾਲ ਦੇ ਵਿਚ ਉਨ੍ਹਾਂ ਟ੍ਰੇਨਿੰਗ ਲਈ ਜਿਸ ਤੋਂ ਬਾਅਦ ਉਸ ਨੂੰ ਅਸਿਸਟੈਂਟ ਲੋਕੋ ਪਾਇਲਟ ਬਣਾਇਆ ਗਿਆ ਜਿਸ ਤੋਂ ਬਾਅਦ ਉਸ ਨੂੰ ਪਹਿਲੀ ਵਾਰ ਟ੍ਰੇਨ ਚਲਾਉਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਜਦੋਂ ਉਹ ਟ੍ਰੇਨ ਚਲਾਉਣ ਲੱਗੀ ਸੀ ਤਾਂ ਉਸ ਸਮੇਂ ਰੇਲਵੇ ਵਿਭਾਗ ਲੁਧਿਆਣਾ ਦੇ ਵਿੱਚ ਇੱਕ ਵੀ ਕੁੜੀ ਨੌਕਰੀ ਨਹੀਂ ਕਰਦੀ ਸੀ ਪਰ ਹੁਣ ਇਨ੍ਹਾਂ ਦੀ ਤਾਦਾਦ ਕਾਫੀ ਵਧਣ ਲੱਗੀ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਟੀਮ ਦੇ ਵਿੱਚ 10-15 ਲੜਕੀਆਂ ਲੁਧਿਆਣਾ ਰੇਲਵੇ ਵਿਭਾਗ ਵਿਚ ਕੰਮ ਕਰ ਰਹੀਆਂ ਹਨ। ਇੱਥੋਂ ਤੱਕ ਕਿ ਕਈ ਟ੍ਰੇਨ ਵਿੱਚ ਰੋਂਦੀਆਂ ਹਨ।
ਲੋਕਾਂ ਨੇ ਕੀਤਾ ਸਵਾਗਤ
ਭੁਪਿੰਦਰ ਕੌਰ ਨੇ ਦੱਸਿਆ ਕਿ ਜਦੋਂ ਉਹ ਪਹਿਲੀ ਵਾਰ ਅਸਿਸਟੈਂਟ ਲੋਕੋ ਪਾਇਲਟ ਬਣੀ ਸੀ ਤਾਂ ਲੋਕ ਉਸ ਨੂੰ ਬੜੀ ਹੈਰਾਨੀ ਨਾਲ ਦੇਖਦੇ ਤਾਂ ਜ਼ਰੂਰ ਸੀ ਪਰ ਉਸ ਦਾ ਸਵਾਗਤ ਵੀ ਹੁੰਦਾ ਸੀ ਉਨ੍ਹਾਂ ਕਿਹਾ ਕਿ ਉਹ ਜਿਹੜੇ ਵੀ ਸੈਕਸ਼ਨ ਤੇ ਟ੍ਰੇਨ ਚਲਾਉਂਦੀ ਰਹੀ ਹੈ। ਉਸ ਦਾ ਭਰਵਾਂ ਸਵਾਗਤ ਹੁੰਦਾ ਰਿਹਾ। ਉਨ੍ਹਾਂ ਕਿਹਾ ਕਿ ਜਦੋਂ ਵੀ ਉਹ ਸਟੇਸ਼ਨ ਤੇ ਪਹੁੰਚਦੀ ਸੀ ਤਾਂ ਸਾਰੇ ਹੀ ਉਸ ਦੀ ਆਓ ਭਗਤ ਕਰਦੇ ਸਨ ਅਤੇ ਬਹੁਤ ਚੰਗੀ ਤਰ੍ਹਾਂ ਗੱਲ ਵੀ ਕਰਦੇ ਹਨ।