ਪੰਜਾਬ

punjab

ETV Bharat / state

ਕਿਸਾਨਾਂ ਨੇ ਐਮਬੀਡੀ ਮਾਲ ਦਾ ਕੀਤਾ ਘਿਰਾਓ, ਰਿਲਾਇੰਸ ਦੇ ਸਟੋਰ ਕਰਵਾਏ ਬੰਦ

ਪੰਜਾਬ ਦੇ ਕਿਸਾਨ ਜਿਥੇ ਲਗਾਤਾਰ ਇੱਕ ਪਾਸੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਧਰਨੇ ਪ੍ਰਦਰਸ਼ਨ ਕਰ ਰਹੇ ਹਨ, ਉੱਥੇ ਹੀ ਕਾਰਪੋਰੇਟ ਘਰਾਣਿਆਂ ਦੇ ਖਿਲਾਫ਼ ਵੀ ਕਿਸਾਨਾਂ ਵੱਲੋਂ ਲਗਾਤਾਰ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ।

Bhartiya Kisan Union besieges MBD Mall closes Reliance stores
ਭਾਰਤੀ ਕਿਸਾਨ ਯੂਨੀਅਨ ਨੇ ਐਮਬੀਡੀ ਮਾਲ ਦਾ ਕੀਤਾ ਘਿਰਾਓ, ਰਿਲਾਇੰਸ ਦੇ ਸਟੋਰ ਕਰਵਾਏ ਬੰਦ

By

Published : Nov 8, 2020, 6:10 PM IST

Updated : Nov 8, 2020, 6:22 PM IST

ਲੁਧਿਆਣਾ: ਸੂਬੇ ਵਿੱਚ ਖੇਤੀ ਕਾਨੂਨਾਂ ਦਾ ਵਿਰੋਧ ਕਿਸਾਨਾਂ ਵੱਲੋਂ ਲਗਾਤਾਰ ਜਾਰੀ ਹੈ। ਕਿਸਾਨ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਵੱਖ-ਵੱਖ ਥਾਵਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ। ਇਸ ਲੜੀ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਐਮਬੀਡੀ ਮਾਲ ਦਾ ਘਿਰਾਓ ਕੀਤਾ ਗਿਆ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੋ ਰਿਲਾਇੰਸ ਨਾਲ ਸਬੰਧਤ ਸਟੋਰ ਨੇ ਉਨ੍ਹਾਂ ਨੂੰ ਤੁਰੰਤ ਬੰਦ ਕੀਤਾ ਜਾਵੇ, ਜਿਸ ਤੋਂ ਬਾਅਦ ਮਾਲ ਦੇ ਪ੍ਰਬੰਧਕਾਂ ਨੇ ਤੁਰੰਤ ਬਿਗ ਬਜ਼ਾਰ ਸਣੇ ਹੋਰ ਸਟੋਰ ਬੰਦ ਕਰਵਾ ਦਿੱਤੇ।

ਕਿਸਾਨਾਂ ਨੇ ਐਮਬੀਡੀ ਮਾਲ ਦਾ ਕੀਤਾ ਘਿਰਾਓ, ਰਿਲਾਇੰਸ ਦੇ ਸਟੋਰ ਕਰਵਾਏ ਬੰਦ

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਗੁਰਪ੍ਰੀਤ ਸਿੰਘ ਨੂਰਪੁਰਾ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਹੀ ਖੁਸ਼ ਕਰਨ ਲਈ ਮੋਦੀ ਸਰਕਾਰ ਵੱਲੋਂ ਖੇਤੀ ਕਾਨੂੰਨ ਪਾਸ ਕੀਤੇ ਗਏ ਹਨ ਅਤੇ ਉਨਾਂ ਦੇ ਹੀ ਵਿਰੋਧ ਵਿੱਚ ਉਹ ਲਗਾਤਾਰ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ ਰਿਲਾਇੰਸ ਦਾ ਕਿਸਾਨ ਵਿਰੋਧ ਕਰ ਰਹੇ ਨੇ ਅਤੇ ਇਸ ਮਾਲ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਰਿਲਾਇੰਸ ਨਾਲ ਸਬੰਧਤ ਲਗਭੱਗ 5 ਸਟੋਰ ਚੱਲ ਰਹੇ ਸਨ ਜਿਨ੍ਹਾਂ ਨੂੰ ਕਿਸਾਨ ਯੂਨੀਅਨ ਵੱਲੋਂ ਬੰਦ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਇਹ ਮੁੜ ਤੋਂ ਖੁਲ ਗਏ ਤਾਂ ਉਹ ਪੂਰੇ ਮਾਲ ਨੂੰ ਹੀ ਬੰਦ ਕਰ ਦੇਣਗੇ ਅਤੇ ਮਾਲ ਦੇ ਬਾਹਰ ਪੱਕਾ ਧਰਨਾ ਲਾਉਣਗੇ। ਕਿਸਾਨਾਂ ਨੇ ਕਿਹਾ ਕਿ ਮਾਲ ਦੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕੀ ਇਹ ਸਟੋਰ ਬੰਦ ਰਹਿਣਗੇ।

Last Updated : Nov 8, 2020, 6:22 PM IST

ABOUT THE AUTHOR

...view details