ਲੁਧਿਆਣਾ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਵੱਲੋਂ ਬੇਅਦਬੀਆਂ ਦੇ ਮਾਮਲੇ 'ਤੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਬੇਅਦਬੀਆਂ ਦੇ ਮਾਮਲੇ 'ਤੇ ਅੱਜ ਤੱਕ ਸਰਕਾਰਾਂ ਵੱਲੋਂ ਸਿਰਫ਼ ਸਿਆਸਤ ਹੀ ਕੀਤੀ ਗਈ ਹੈ ਪਰ ਇਨਸਾਫ ਨਹੀਂ ਮਿਲ ਸਕਿਆ। ਜਿਸ ਕਰਕੇ ਸਿੱਖ ਸੰਗਤ ਵਿੱਚ ਰੋਸ ਹੈ ਅਤੇ ਉਹ ਮੌਕੇ 'ਤੇ ਹੀ ਇਨਸਾਫ ਕਰਨ ਲਈ ਮਜਬੂਰ ਹੋ ਗਏ ਹਨ।
ਬਰਗਾੜੀ ਮਾਮਲੇ ਦੇ ਵਿੱਚ ਹਾਲੇ ਤੱਕ ਮੁਲਜ਼ਮਾਂ ਤੇ ਕੋਈ ਕਾਰਵਾਈ ਨਹੀਂ ਹੋਈ
ਉਹਨਾਂ ਕਿਹਾ ਕਿ ਜੇਕਰ ਮੁਲਜ਼ਮ ਨੂੰ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਉਹ ਸਜ਼ਾ ਨਹੀਂ ਮਿਲਦੀ, ਜੋ ਮਿਲਣੀ ਚਾਹੀਦੀ ਹੈ। ਭਾਈ ਰੋਡੇ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਜੀਵਿਤ ਸਰੂਪ ਦੱਸਿਆ ਗਿਆ ਹੈ। ਜਿਸ ਕਰਕੇ ਵੱਧ ਤੋਂ ਵੱਧ ਸਜ਼ਾ 20 ਸਾਲ ਦੀ ਹੁੰਦੀ ਹੈ, ਉਨ੍ਹਾਂ ਕਿਹਾ ਕਿ ਬਰਗਾੜੀ ਮਾਮਲੇ ਦੇ ਵਿੱਚ ਹਾਲੇ ਤੱਕ ਮੁਲਜ਼ਮਾਂ ਤੇ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਨੇ ਸਿੱਧੇ ਤੌਰ 'ਤੇ ਕਿਹਾ ਕਿ ਡੇਰਾ ਸੱਚਾ ਸੌਦਾ ਮੁਖੀ ਤੋਂ ਇਸ ਪੂਰੇ ਮਾਮਲੇ ਦੀ ਪੁੱਛਗਿੱਛ ਕਰਨੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਪੁਲਿਸ ਅਤੇ ਸਰਕਾਰ ਇਸ ਮਾਮਲੇ ਵਿਚ ਫੇਲ ਸਾਬਿਤ ਹੋਈਆਂ ਹਨ।
ਬੇਅਦਬੀਆਂ ਤੇ ਸਿਰਫ਼ ਸਿਆਸਤ ਕਰਦੀਆਂ ਨੇ ਸਰਕਾਰਾਂ ਇਹ ਵੀ ਪੜ੍ਹੋ:ਕੇਂਦਰ ਨੇ ਪੰਜਾਬ ਸਰਕਾਰ ਨੂੰ ਕੀਤਾ ਅਲਰਟ, ਧਾਰਮਿਕ ਸਥਾਨਾਂ ਦੀ ਸੁਰੱਖਿਆ ਵਧਾਉਣ ਦੇ ਦਿੱਤੇ ਨਿਰਦੇਸ਼
ਭਾਈ ਜਸਬੀਰ ਸਿੰਘ ਰੋਡੇ ਨੇ ਕਿਹਾ ਕਿ ਜਦੋਂ ਸਿੱਖ ਸੰਗਤਾਂ ਵੱਲੋਂ ਮੌਕੇ 'ਤੇ ਫੈਸਲਾ ਕੀਤਾ ਗਿਆ ਅਤੇ ਉਸ ਤੋਂ ਬਾਅਦ ਪੁਲਿਸ ਨੇ ਇਹ ਬਿਆਨ ਜਾਰੀ ਕੀਤਾ ਹੈ ਕਿ ਉਹ ਸਿਰਫ ਚੋਰੀ ਕਰਨ ਆਇਆ ਸੀ। ਭਾਈ ਰੋਡੇ ਨੇ ਕਿਹਾ ਕਿ ਜੇਕਰ ਚੋਰੀ ਕਰਨ ਆਇਆ ਸੀ ਤਾਂ ਉਸ ਨੂੰ ਸਿਰਫ ਗੁਰਦੁਆਰਾ ਸਾਹਿਬ ਹੀ ਕਿਉਂ ਨਜ਼ਰ ਆਇਆ।
ਬਰਗਾੜੀ ਦੇ ਰੈੱਡ ਮੁਲਜ਼ਮਾਂ ਦੇ ਖਿਲਾਫ ਗਵਾਹੀਆਂ ਹੋ ਚੁੱਕੀਆਂ ਹਨ ਅਤੇ ਸਾਰਾ ਕੁਝ ਸਭ ਦੇ ਸਾਹਮਣੇ ਹੈ ਤਾਂ ਸਜ਼ਾ ਕਿਉਂ ਨਹੀਂ ਮਿਲੀ
ਉਨ੍ਹਾਂ ਕਿਹਾ ਕਿ ਜੋ ਪਹਿਲਾਂ ਮੁਲਜ਼ਮ ਫੜੇ ਗਏ ਉਨ੍ਹਾਂ ਹਨ, ਉਨ੍ਹਾਂ ਸਾਫ ਕਿਹਾ ਕਿ ਅਜਿਹੇ ਕਈ ਬੰਦੇ ਨੇ ਜੋ ਪੰਜਾਬ 'ਚ ਸਰਗਰਮ ਹਨ, ਭਾਈ ਰੋਡੇ ਨੇ ਸੁਆਲ ਕੀਤਾ ਕਿ ਉਨ੍ਹਾਂ ਤੇ ਹਾਲੇ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ। ਜਦੋਂ ਬਰਗਾੜੀ ਦੇ ਰੈੱਡ ਮੁਲਜ਼ਮਾਂ ਦੇ ਖਿਲਾਫ ਗਵਾਹੀਆਂ ਹੋ ਚੁੱਕੀਆਂ ਹਨ ਅਤੇ ਸਾਰਾ ਕੁਝ ਸਭ ਦੇ ਸਾਹਮਣੇ ਹੈ ਤਾਂ ਸਜ਼ਾ ਕਿਉਂ ਨਹੀਂ ਮਿਲੀ।
ਉਨ੍ਹਾਂ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਈ ਵਾਰ ਕਹਿ ਚੁੱਕੇ ਹਨ, ਕਿ ਇਸ ਪੂਰੇ ਮਾਮਲੇ 'ਤੇ ਇਕ ਕਮੇਟੀ ਦਾ ਗਠਨ ਕੀਤਾ ਜਾਵੇ ਜੋ ਤੁਰੰਤ ਫੈਸਲੇ ਲਵੇ ਪਰ ਹਾਲੇ ਤੱਕ ਉਨ੍ਹਾਂ ਵੱਲੋਂ ਕਿਸੇ ਕਮੇਟੀ ਦਾ ਗਠਨ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਉਮੀਦ ਟੁੱਟਦੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਸਿਰਫ਼ ਇਸ ਮਾਮਲੇ 'ਤੇ ਸਿਆਸਤ ਕਰਦੀਆਂ ਨੇ, ਉਨ੍ਹਾਂ ਨੂੰ ਤਾਂ ਨਾ ਬੇਅਦਬੀਆਂ ਦਾ ਕੋਈ ਅਫ਼ਸੋਸ ਹੈ ਅਤੇ ਨਾ ਹੀ ਉਹ ਮੁਲਜ਼ਮਾਂ ਨੂੰ ਸਜ਼ਾ ਦਿਵਾ ਸਕਦੇ ਹਨ।
ਇਹ ਵੀ ਪੜ੍ਹੋ:ਬੇਅਦਬੀਆਂ ਦੀਆਂ ਘਟਨਾਵਾਂ ਤੋਂ ਬਾਅਦ ਗੁਰਦੁਆਰਿਆਂ 'ਚ ਵਧਾਈ ਗਈ ਚੌਕਸੀ