ਲੁਧਿਆਣਾ ਵਾਸੀਆਂ ਨੂੰ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਸੌਗਾਤ ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਭਗਤ ਮਾਨ ਵੱਲੋਂ ਅੱਜ ਬੁੱਢੇ ਨਾਲੇ ਦੇ 650 ਕਰੋੜ ਦੇ ਪ੍ਰਾਜੈਕਟ ਦੇ ਤਹਿਤ 225 ਐੱਮਐੱਲਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਜਮਾਲਪੁਰ ਲੁਧਿਆਣਾ ਵਾਸੀਆਂ ਨੂੰ ਸਮਰਪਿਤ ਕੀਤੇ ਜਾਣਗੇ। ਇਹ ਬੁੱਢੇ ਨਾਲੇ ਦੀ ਸਫਾਈ ਲਈ ਪਾਸ ਕੀਤੇ ਗਏ ਪ੍ਰੋਜੈਕਟ ਦਾ ਹੀ ਹਿੱਸਾ ਹਨ। ਇਸ ਸਬੰਧੀ ਗੱਲਬਾਤ ਕਰਦੇ ਹੋਏ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਜੀਤ ਗਰੇਵਾਲ ਭੋਲਾ ਨੇ ਕਿਹਾ ਹੈ ਕਿ ਬੁੱਢਾ ਨਾਲਾ ਲੁਧਿਆਣਾ ਅਤੇ ਆਲੇ-ਦੁਆਲੇ ਦੇ ਖੇਤਰਾਂ ਲਈ ਕੋਹੜ ਸੀ, ਪਰ ਹੁਣ ਸਾਡੀ ਸਰਕਾਰ ਵੱਲੋਂ ਇਸ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਇਹ ਪਲਾਂਟ ਪੰਜਾਬ ਦਾ ਸਭ ਤੋਂ ਵੱਡਾ ਐਸਟੀਪੀ ਹੈ।
ਇਹ ਵੀ ਪੜ੍ਹੋ :Death of woman: ਪੱਖੇ ਨਾਲ ਲਟਕਦੀ ਮਿਲੀ ਔਰਤ ਦੀ ਲਾਸ਼, ਸਹੁਰੇ ਪਰਿਵਾਰ ਉਤੇ ਕਤਲ ਦੇ ਇਲਜ਼ਾਮ
ਮੁੱਖ ਮੰਤਰੀ ਦੇ ਦੌਰੇ ਤੋਂ ਪਹਿਲਾਂ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪਹਿਲ ਦੇ ਆਧਾਰ ਉਤੇ ਬੁੱਢੇ ਨਾਲੇ ਦੀ ਸਫ਼ਾਈ ਦਾ ਕੰਮ ਹੋਵੇਗਾ। ਹਾਲਾਂਕਿ ਜਦੋਂ ਉਨ੍ਹਾਂ ਨੂੰ ਬਾਕੀ ਸਰਕਾਰ ਵੱਲੋਂ ਲਾਏ ਗਏ ਨੀਂਹ ਪੱਥਰਾਂ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਨੀਂਹ ਪੱਥਰ ਰੱਖਣ ਵਿਚ ਨਹੀਂ ਕੰਮ ਕਰਨ ਵਿੱਚ ਯਕੀਨ ਕਰਦੇ ਹਾਂ।
ਸੂਬੇ ਦਾ ਸਭ ਤੋਂ ਵੱਡਾ ਪਲਾਂਟ, ਸਤਲੁਜ ਦੀ 47.55 ਕਿਲੋਮੀਟਰ ਮੌਸਮੀ ਸਹਾਇਕ ਨਦੀ ਵਿੱਚ ਵਹਿਣ ਵਾਲੇ ਸੀਵਰੇਜ ਦੇ ਪਾਣੀ ਅਤੇ ਹੋਰ ਗੰਦੇ ਪਾਣੀ ਨੂੰ ਟ੍ਰੀਟ ਕਰੇਗਾ, ਜੋ ਕਿ ਲੁਧਿਆਣਾ ਜ਼ਿਲ੍ਹੇ ਦੇ ਜ਼ਿਆਦਾਤਰ ਹਿੱਸੇ ਵਿੱਚ ਸਤਲੁਜ ਦੇ ਸਮਾਨਾਂਤਰ ਚਲਦੀ ਹੈ, ਜਿਸ ਵਿੱਚ ਸ਼ਹਿਰ ਦੇ 14 ਕਿਲੋਮੀਟਰ ਸ਼ਾਮਲ ਹਨ। ਇਸ ਤੋਂ ਇਲਾਵਾ ਪਿੰਡ ਬਾਲੋਕੇ ਵਿਖੇ 60 ਐਮਐਲਡੀ ਸਮਰੱਥਾ ਦਾ ਇੱਕ ਹੋਰ ਐਸਟੀਪੀ ਉਸਾਰੀ ਅਧੀਨ ਹੈ, ਜੋ ਕਿ 30 ਜੂਨ ਤੱਕ ਮੁਕੰਮਲ ਹੋ ਜਾਵੇਗਾ।