ਪੰਜਾਬ

punjab

ETV Bharat / state

'ਭਗਵੰਤ ਮਾਨ ਨੇ ਹੀ ਬਣਾਇਆ 'ਆਪ' ਦਾ ਪੰਜਾਬ 'ਚ ਵਜੂਦ'

ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਭਗਵੰਤ ਮਾਨ ਦੀ ਤਰੀਫ ਕੀਤੀ ਅਤੇ ਕਿਹਾ ਕਿ ਆਪ ਦਾ ਵਜੂਦ ਪੰਜਾਬ 'ਚ ਸਿਰਫ ਭਗਵੰਤ ਮਾਨ ਕਰਕੇ ਹੀ ਹੈ ਕਿਓਂਕਿ ਉਹ ਪੰਜਾਬ ਦੇ ਮੁੱਦੇ ਲੋਕ ਸਭਾ 'ਚ ਪਹਿਲ ਦੇ ਅਧਾਰ 'ਤੇ ਚੁੱਕਦੇ ਹਨ।

'ਭਗਵੰਤ ਮਾਨ ਨੇ ਹੀ ਬਣਾਇਆ ਆਪ ਦਾ ਪੰਜਾਬ 'ਚ ਵਜੂਦ'
'ਭਗਵੰਤ ਮਾਨ ਨੇ ਹੀ ਬਣਾਇਆ ਆਪ ਦਾ ਪੰਜਾਬ 'ਚ ਵਜੂਦ'

By

Published : Aug 26, 2021, 3:47 PM IST

ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਭਗਵੰਤ ਮਾਨ ਦੀਆਂ ਤਾਰੀਫਾਂ ਕੀਤੀਆਂ ਕੇਜਰੀਵਾਲ ਦੇ ਪੰਜਾਬ ਦੌਰੇ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਕੇਜਰੀਵਾਲ ਦਿੱਲੀ ਲਈ ਤਾਂ ਇਮਾਨਦਾਰ ਹਨ ਪਰ ਪੰਜਾਬ ਲਈ ਨਹੀਂ ਕਿਉਂਕਿ ਉਨ੍ਹਾਂ ਨੇ ਪਾਣੀਆਂ ਦੀ ਕੀਮਤ ਪੰਜਾਬ ਨੂੰ ਨਹੀਂ ਦਿੱਤੀ।

'ਭਗਵੰਤ ਮਾਨ ਨੇ ਹੀ ਬਣਾਇਆ ਆਪ ਦਾ ਪੰਜਾਬ 'ਚ ਵਜੂਦ'

ਇਸ ਦੌਰਾਨ ਉਨ੍ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਵੀ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਹੁਣ ਉਹ ਜੋ ਯਾਤਰਾ ਕਰ ਰਹੇ ਨੇ ਲੋਕ ਉਨ੍ਹਾਂ ਨੂੰ ਮੁਆਫ ਨਹੀਂ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵੇਲੇ ਕਿਸਾਨੀ ਦਾ ਮੁੱਦਾ ਹੀ ਸਭ ਤੋਂ ਵੱਡਾ ਹੈ ਕਾਲੇ ਕਨੂੰਨ ਵਾਪਿਸ ਹੋਣੇ ਚਾਹੀਦੇ ਹਨ।

ਸਿਮਰਜੀਤ ਬੈੰਸ ਨੇ ਗੱਲਬਾਤ ਕਰਦਿਆਂ ਸੇਵਾ ਸਿੰਘ ਸੇਖਵਾਂ ਅਤੇ ਹੋਰ ਦਲ ਬਦਲੀਆਂ ਕਰਨ ਵਾਲੀਆਂ 'ਤੇ ਤਿੱਖੇ ਤੁਝ ਕਸਦਿਆਂ ਕਿਹਾ ਕਿ ਜੋ ਆਪਣੀ ਪਾਰਟੀ 'ਚ ਬੁੱਧੂ ਹੁੰਦੇ ਹਨ, ਉਹ ਦੂਜਿਆਂ ਪਾਰਟੀਆਂ 'ਚ ਜਾ ਕੇ ਵੀ ਬੁੱਧੂ ਹੀ ਰਹਿੰਦੇ ਹਨ। ਇਸ ਦੋਰਾਨ ਉਨ੍ਹਾਂ ਨੂੰ ਜਦੋਂ ਕਾਂਗਰਸ ਵਿਚਕਾਰ ਖਾਨਾਜੰਗੀ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕੇ ਉਨ੍ਹਾਂ ਦਾ ਅੰਦਰੂਨੀ ਮਸਲਾ ਹੈ ਪਰ ਆਪਸੀ ਖਿੱਚੋਤਾਣ ਕਰਕੇ ਲੋਕਾਂ ਦਾ ਨੁਕਸਾਨ ਹੋ ਰਿਹਾ।

ਇਹ ਵੀ ਪੜ੍ਹੋ:ਨਵਜੋਤ ਸਿੱਧੂ ਨੂੰ ਹੁਣ ਡਰੱਗ ਤਸਕਰੀ ‘ਚ ਹਾਈਕੋਰਟ ਤੋਂ ਉਮੀਦ

ਉਨ੍ਹਾਂ ਕਿਹਾ ਕਿ ਲੋਕਾਂ ਦੇ ਕੰਮ ਰੋਕੇ ਹੋਏ ਹਨ। ਇਸ ਦੌਰਾਨ ਉਨ੍ਹਾਂ ਭਗਵੰਤ ਮਾਨ ਦੀ ਤਰੀਫ ਕੀਤੀ ਅਤੇ ਕਿਹਾ ਕਿ ਆਪ ਦਾ ਵਜੂਦ ਪੰਜਾਬ 'ਚ ਸਿਰਫ ਭਗਵੰਤ ਮਾਨ ਕਰਕੇ ਹੀ ਹੈ ਕਿਓਂਕਿ ਉਹ ਪੰਜਾਬ ਦੇ ਮੁੱਦੇ ਲੋਕ ਸਭਾ 'ਚ ਪਹਿਲ ਦੇ ਅਧਾਰ 'ਤੇ ਚੁੱਕਦੇ ਹਨ ਅਤੇ ਜੋ ਕਿਸਾਨ ਹਿਮਾਯਤੀ ਹੋਣ ਦੀ ਅਕਾਲੀ ਦਲ ਡਰਾਮੇ ਕਰ ਰਿਹਾ ਹੈ ਉਨ੍ਹਾਂ ਨੇ ਕਾਲੇ ਕਨੂੰਨ ਦਾ ਕਿਸੇ ਵੇਲੇ ਸਮਰਥਨ ਕੀਤਾ ਸੀ। ਆਪਣੇ ਹਲਕੇ ਨੂੰ ਲੈਕੇ ਵੀ ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਚਾਰ ਦੀ ਲੋੜ ਨਹੀ ਹੈ ਲੋਕ ਕੰਮਾਂ ਕਰਕੇ ਜਾਂਦੇ ਹਨ।

ABOUT THE AUTHOR

...view details