ਖੰਨਾ : ਖੰਨਾ ਦੇ ਮਲੌਦ ਕਸਬੇ ਦੇ ਪਿੰਡ ਕੁਲਾਹੜ ਵਿੱਚ ਪੁਲਿਸ ਪਾਰਟੀ ਨਾਲ ਕੁੱਟਮਾਰ ਕੀਤੀ ਗਈ ਅਤੇ ਮੁਲਜ਼ਮਾਂ ਦੀਆਂ ਵਰਦੀਆਂ ਪਾੜ ਦਿੱਤੀਆਂ ਗਈਆਂ। ਲੁਧਿਆਣਾ ਦੇ ਜਮਾਲਪੁਰ ਥਾਣਾ ਅਧੀਨ ਆਉਂਦੀ ਪੁਲਿਸ ਚੌਕੀ ਰਾਮਗੜ੍ਹ ਤੋਂ ਪੁਲਿਸ ਪਾਰਟੀ ਚੋਰੀ ਦੇ ਮਾਮਲੇ 'ਚ ਛਾਪੇਮਾਰੀ ਕਰਨ ਗਈ ਸੀ | ਲੋਕਾਂ ਨੇ ਪੁਲਸ ਨੂੰ ਘੇਰ ਲਿਆ ਅਤੇ ਜਿਨ੍ਹਾਂ ਦੇ ਘਰ 'ਤੇ ਛਾਪੇਮਾਰੀ ਕੀਤੀ ਗਈ, ਉਨ੍ਹਾਂ ਨੇ ਪੁਲਿਸ ਨਾਲ ਧੱਕਾ-ਮੁੱਕੀ ਕੀਤੀ। ਜਾਣਕਾਰੀ ਅਨੁਸਾਰ ਜਮਾਲਪੁਰ ਦੇ ਪਿੰਡ ਰਾਮਗੜ੍ਹ ਵਿੱਚ ਕੁਝ ਦਿਨ ਪਹਿਲਾਂ ਮਨਜਿੰਦਰ ਸਿੰਘ ਦੇ ਘਰ ਵਿੱਚ ਚੋਰੀ ਹੋਈ ਸੀ। ਪੁਲਿਸ ਨੇ ਮਨਜਿੰਦਰ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਚੋਰੀ ਦਾ ਕੇਸ ਦਰਜ ਕਰ ਲਿਆ ਸੀ। ਇਸ ਮਾਮਲੇ 'ਚ ਪੁਲਿਸ ਨੂੰ ਅਹਿਮ ਸੁਰਾਗ ਮਿਲੇ। ਜਿਹਨਾਂ ਦੇ ਆਧਾਰ 'ਤੇ ਰਾਮਗੜ੍ਹ ਚੌਕੀ ਤੋਂ ਏ.ਐਸ.ਆਈ ਬਰਿੰਦਰਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਪਿੰਡ ਕੁਲਾਹੜ 'ਚ ਛਾਪੇਮਾਰੀ ਕਰਨ ਗਈ। ਉਥੇ ਸਤਵੰਤ ਸਿੰਘ, ਸਿਮਰਨਜੀਤ ਸਿੰਘ ਮਿੱਠੂ ਅਤੇ ਕੁਲਵਿੰਦਰ ਕੌਰ ਸਮੇਤ ਕੁਝ ਹੋਰਾਂ ਨੇ ਪੁਲੀਸ ਨੂੰ ਘੇਰ ਲਿਆ। ਡਰਾਈਵਰ ਖੁਸ਼ਦੇਵ ਸਿੰਘ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਦਾ ਮੋਬਾਈਲ ਤੋੜ ਦਿੱਤਾ ਗਿਆ। ਹੋਮਗਾਰਡ ਜਵਾਨ ਕੁਲਵੀਰ ਚੰਦ ਨਾਲ ਧੱਕਾ-ਮੁੱਕੀ ਕਰਦੇ ਸਮੇਂ ਵਰਦੀ ਦੇ ਬਟਨ ਤੋੜੇ ਗਏ। ਕਾਂਸਟੇਬਲ ਹਰਜਿੰਦਰ ਸਿੰਘ ਦੀ ਵੀ ਕੁੱਟਮਾਰ ਕੀਤੀ ਗਈ। ਇਸ ਘਟਨਾ ਦੀ ਵੀਡੀਓ ਵੀ ਸਾਮਣੇ ਆਈ। ਇਸ ਸਬੰਧੀ ਥਾਣਾ ਮਲੌਦ ਵਿਖੇ ਸਤਵੰਤ ਸਿੰਘ, ਸਿਮਰਨਜੀਤ ਸਿੰਘ, ਕੁਲਵਿੰਦਰ ਕੌਰ ਅਤੇ 3 ਅਣਪਛਾਤੀਆਂ ਔਰਤਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।
Khanna News : ਚੋਰੀ ਦੇ ਮਾਮਲੇ 'ਚ ਰੇਡ ਕਰਨ ਗਈ ਪੁਲਿਸ ਦੀ ਕੀਤੀ ਕੁੱਟਮਾਰ, ਘਟਨਾ ਦੀ ਵੀਡੀਓ ਆਈ ਸਾਹਮਣੇ - punjab police
ਖੰਨਾ ਵਿਖੇ ਇਕ ਚੋਰੀ ਦੇ ਇਲਜ਼ਾਮ ਹੇਠ ਛਾਪਾ ਮਾਰਨ ਆਈ ਪੁਲਿਸ ਨਾਲ ਉਕਤ ਪਰਿਵਾਰਿਕ ਮੈਂਬਰਾਂ ਏ ਪੁਲਿਸ ਨਾਲ ਹੱਥੋਪਾਈ ਕੀਤੀ ਅਤੇ ਪੁਲਿਸ ਤੇ ਇਲਜ਼ਾਮ ਲਗਾਏ ਕਿ ਪੁਲਿਸ ਪ੍ਰਾਈਵੇਟ ਬੰਦਿਆਂ ਨਾਲ ਆਕੇ ਧੱਕਾ ਕਰ ਰਹੀ ਸੀ। ਉਥੇ ਹੀ ਪੁਲਿਸ ਨੇ ਕਿਹਾ ਕਿ ਪਰਿਵਾਰ ਦੀਆਂ ਮਹਿਲਾਵਾਂ ਨੇ ਮੁਹਰਿ ਹੋ ਕੇ ਮੁਲਜ਼ਮ ਨੂੰ ਬਚਾਇਆ ਹੈ। ਪੁਲਿਸ ਨੇ ਕਈ ਲੋਕਾਂ ਉੱਤੇ ਪਰਚੇ ਦਰਜ ਕੀਤੇ ਹਨ।
![Khanna News : ਚੋਰੀ ਦੇ ਮਾਮਲੇ 'ਚ ਰੇਡ ਕਰਨ ਗਈ ਪੁਲਿਸ ਦੀ ਕੀਤੀ ਕੁੱਟਮਾਰ, ਘਟਨਾ ਦੀ ਵੀਡੀਓ ਆਈ ਸਾਹਮਣੇ Beating of the police who went to raid in the case of theft, the video of the incident has come out](https://etvbharatimages.akamaized.net/etvbharat/prod-images/30-06-2023/1200-675-18882741-1051-18882741-1688126617579.jpg)
ਕੁਝ ਦਿਨ ਪਹਿਲਾਂ ਮਨਜਿੰਦਰ ਸਿੰਘ ਦੇ ਘਰ ਵਿਚ ਚੋਰੀ ਹੋਈ ਸੀ: ਜਾਣਕਾਰੀ ਮੁਤਾਬਿਕ ਛਾਪੇਮਾਰੀ ਦੌਰਾਨ ਸਤਵੰਤ ਸਿੰਘ, ਸਿਮਰਨਜੀਤ ਸਿੰਘ ਮਿੱਠੂ ਅਤੇ ਕੁਲਵਿੰਦਰ ਕੌਰ ਸਮੇਤ ਕੁਝ ਹੋਰਾਂ ਨੇ ਪੁਲਿਸ ਨੂੰ ਘੇਰ ਲਿਆ। ਡਰਾਈਵਰ ਖੁਸ਼ਦੇਵ ਸਿੰਘ ਦੀ ਕੁੱਟਮਾਰ ਕੀਤੀ ਗਈ। ਹੋਮ ਗਾਰਡ ਜਵਾਨ ਕੁਲਵੀਰ ਚੰਦ ਨਾਲ ਧੱਕਾ-ਮੁੱਕੀ ਕਰਦੇ ਸਮੇਂ ਵਰਦੀ ਦੇ ਬਟਨ ਟੁੱਟ ਗਏ। ਕਾਂਸਟੇਬਲ ਹਰਜਿੰਦਰ ਸਿੰਘ ਨਾਲ ਵੀ ਧੱਕਾਮੁੱਕੀ ਕੀਤੀ ਗਈ। ਮਲੌਦ ਥਾਣੇ ਵਿਚ ਸਤਵੰਤ ਸਿੰਘ, ਸਿਮਰਨਜੀਤ ਸਿੰਘ, ਕੁਲਵਿੰਦਰ ਕੌਰ ਅਤੇ 3 ਅਣਪਛਾਤੀਆਂ ਔਰਤਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਥਾਣਾ ਜਮਾਲਪੁਰ ਅਧੀਨ ਆਉਂਦੇ ਪਿੰਡ ਰਾਮਗੜ੍ਹ ਵਿਚ ਕੁਝ ਦਿਨ ਪਹਿਲਾਂ ਮਨਜਿੰਦਰ ਸਿੰਘ ਦੇ ਘਰ ਵਿਚ ਚੋਰੀ ਹੋਈ ਸੀ। ਪੁਲਿਸ ਨੇ ਮਨਜਿੰਦਰ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਚੋਰੀ ਦਾ ਕੇਸ ਦਰਜ ਕਰ ਲਿਆ ਸੀ। ਪੁਲਿਸ ਕੋਲ ਇਸ ਮਾਮਲੇ ਸਬੰਧੀ ਸੁਰਾਗ ਸਨ, ਜਿਸ ਦੇ ਆਧਾਰ ’ਤੇ ਰਾਮਗੜ੍ਹ ਚੌਕੀ ਤੋਂ ਏਐਸਆਈ ਬਰਿੰਦਰਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਪਿੰਡ ਕੁਲਾਹੜ ਵਿਚ ਛਾਪੇਮਾਰੀ ਕਰਨ ਗਈ।
- ਡਿਬੜੂਗੜ੍ਹ ਜੇਲ੍ਹ ਵਿੱਚ ਭੁੱਖ ਹੜਤਾਲ ਉਤੇ ਅੰਮ੍ਰਿਤਪਾਲ ਸਿੰਘ ਤੇ ਸਾਥੀ, ਪਤਨੀ ਕਿਰਨਦੀਪ ਕੌਰ ਨੇ ਪ੍ਰਸ਼ਾਸਨ 'ਤੇ ਲਾਏ ਗੰਭੀਰ ਇਲਜ਼ਾਮ
- ਪ੍ਰਧਾਨਮੰਤਰੀ ਬਾਜੇਕੇ ਨੇ ਕੀਤਾ ਹਾਈਕੋਰਟ ਦਾ ਰੁਖ਼, NSA ਵਿਰੁੱਧ ਪਾਈ ਪਟੀਸ਼ਨ
- ਡਿਬੜੂਗੜ੍ਹ ਪਹੁੰਚੀ NSA ਤਹਿਤ ਗਠਿਤ ਟੀਮ, ਅੰਮ੍ਰਿਤਪਾਲ ਤੇ ਉਸ ਦੇ 9 ਸਾਥੀਆਂ ਨਾਲ ਕੀਤੀ ਮੁਲਾਕਾਤ
ਦੂਜੇ ਪਾਸੇ ਜਗਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪੁਲੀਸ ਦੀ ਇਸ ਕਾਰਵਾਈ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ। ਓਹਨਾਂ ਦਾ ਕਹਿਣਾ ਹੈ ਕਿ ਪੁਲਿਸ ਬਿਨਾਂ ਕਿਸੇ ਸੰਮਨ ਦੇ ਜਗਜੀਤ ਨੂੰ ਲੈਣ ਆਈ ਸੀ। ਪੁਲਿਸ ਦੇ ਨਾਲ ਕੁਝ ਪ੍ਰਾਈਵੇਟ ਬੰਦੇ ਵੀ ਸਨ। ਜਿਸ ਕਰਕੇ ਓਹਨਾਂ ਨੇ ਸਿਰਫ ਵਿਰੋਧ ਕਰਕੇ ਵੀਡਿਓ ਬਣਾਈ। ਇਸ ਸਬੰਧੀ ਓਹਨਾਂ ਵੱਲੋਂ ਵੀ ਮਲੌਦ ਥਾਣੇ ਵਿਖੇ ਸ਼ਿਕਾਇਤ ਦਿੱਤੀ ਗਈ ਹੈ।