ਲੁਧਿਆਣਾ: ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ, ਲੁਧਿਆਣਾ ਵਿਖੇ ਸਿੱਖ ਰੈਜ਼ੀਮੈਂਟ ਬਟਾਲੀਅਨ-2 ਦਾ ਬੈਟਲ ਆਨਰ ਡੇਅ ਮਨਾਇਆ ਗਿਆ। ਇਸ ਮੌਕੇ ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਟੀ.ਐਸ. ਸ਼ੇਰਗਿੱਲ ਨੇ ਸਿੱਖ ਰੈਜ਼ੀਮੈਂਟ ਬਟਾਲੀਅਨ-2 ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਲੁਧਿਆਣਾ 'ਚ ਸਿੱਖ ਰੈਜੀਮੈਂਟ ਬਟਾਲੀਅਨ-2 ਦਾ ਬੈਟਲ ਆਨਰ ਡੇਅ ਮਨਾਇਆ
ਲੁਧਿਆਣਾ ਦੇ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ਵਿਖੇ ਐਤਵਾਰ ਨੂੰ ਸਿੱਖ ਰੈਜੀਮੈਂਟ-2 ਦਾ ਬੈਟਲ ਆਨਰ ਡੇਅ ਮਨਾਇਆ। ਇਸ ਮੌਕੇ ਸ਼ਹੀਦਾਂ ਨੂੰ ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਟੀ.ਐਸ. ਸ਼ੇਰਗਿੱਲ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਲੈਫਟੀਨੈਂਟ ਨੇ ਕਿਹਾ ਕਿ ਦੇਸ਼ ਨੂੰ ਸ਼ਹੀਦਾਂ 'ਤੇ ਮਾਣ ਹੈ ਕਿ ਜਿਥੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਹਜ਼ਾਰਾਂ ਦੇਸ਼ ਭਗਤਾਂ ਨੇ ਆਪਣੀ ਕੁਰਬਾਨੀ ਦਿੱਤੀ, ਉਥੇ ਹੀ ਇਸ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਕਈ ਫ਼ੌਜੀ ਯੋਧਿਆਂ ਨੇ ਆਪਣੀਆਂ ਜਾਨਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਦੇਸ਼ ਦਾ ਹਰ ਫ਼ੌਜੀ ਅਤੇ ਜਵਾਨ ਦੇਸ਼ ਦੇ ਇਸ ਆਜ਼ਾਦ ਰੁਤਬੇ ਨੂੰ ਬਰਕਰਾਰ ਰੱਖਣ ਲਈ ਦ੍ਰਿੜ ਹੈ।
ਇਸ ਮੌਕੇ ਕਰਨਲ ਅਨੂਪ ਸਿੰਘ ਨੇ ਬੈਟਲ ਆਨਰ ਡੇਅ ਮਨਾਉਣ ਦੇ ਸੰਦਰਭ ਵਿੱਚ ਲੜਾਈ ਨਾਲ ਜੁੜੇ ਕਈ ਤੱਥਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਦੱਸਣਯੋਗ ਹੈ ਕਿ ਕਰਨਲ ਅਨੂਪ ਸਿੰਘ ਧਾਰਨੀ ਉਸ ਸਿੱਖ ਰੈਜੀਮੈਂਟ ਦਾ ਹਿੱਸਾ ਸਨ, ਜਿਸ ਨੇ 1965 ਦੀ ਲੜਾਈ ਲੜੀ ਅਤੇ ਰਾਜਾ ਪਿਕੁਇਟ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਉਨ੍ਹਾਂ ਨੇ ਇਸ ਲੜ੍ਹਾਈ ਨਾਲ ਜੁੜੇ ਕਈ ਤੱਥਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਬੈਟਲ ਆਨਰ ਡੇਅ ਜਿੱਤ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ।