ਲੁਧਿਆਣਾ: ਬਸਤੀ ਜੋਧੇਵਾਲ ਵਿੱਚ ਤੈਨਾਤ ਐਸਐਚਓ ਅਰਸ਼ਪ੍ਰੀਤ ਕੌਰ ਗਰੇਵਾਲ ਬੀਤੇ ਦਿਨ ਕੋਰੋਨਾ ਵਾਇਰਸ ਵਿਰੁੱਧ ਜੰਗ ਜਿੱਤ ਕੇ ਲੁਧਿਆਣਾ ਦੇ ਡੀਐਮਸੀ ਹਸਪਤਾਲ ਤੋਂ ਡਿਸਚਾਰਜ ਹੋ ਗਈ ਹੈ।
ਬਸਤੀ ਜੋਧੇਵਾਲ ਦੀ ਐਸਐਚਓ ਨੇ ਕੋਰੋਨਾ ਖ਼ਿਲਾਫ਼ ਜਿੱਤੀ ਜੰਗ, ਘਰ ਪਰਤਣ 'ਤੇ ਜਤਾਈ ਖੁਸ਼ੀ - covid-19
ਲੁਧਿਆਣਾ ਦੇ ਬਸਤੀ ਜੋਧੇਵਾਲ ਵਿੱਚ ਤੈਨਾਤ ਐਸਐਚਓ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਕੋਰੋਨਾ ਵਾਇਰਸ ਵਿਰੁੱਧ ਜੰਗ ਜਿੱਤ ਕੇ ਘਰ ਪਰਤਣ 'ਤੇ ਖੁਸ਼ੀ ਜਤਾਈ।

ਜਿੱਥੇ ਪੁਲਿਸ ਮਹਿਕਮਾ ਲੁਧਿਆਣਾ ਅਰਸ਼ਪ੍ਰੀਤ ਦੀ ਵਾਪਸੀ ਉੱਤੇ ਖੁਸ਼ ਹੈ ਉੱਥੇ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਖੁਸ਼ ਵਿਖਾਈ ਦੇ ਰਹੇ ਹਨ ਅਤੇ ਲੋਕਾਂ ਨੂੰ ਸੁਰੱਖਿਅਤ ਰਹਿਣ ਦਾ ਸੁਨੇਹਾ ਦੇ ਰਹੇ ਹਨ। ਐਸਐਚਓ ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਘਰ ਪਰਤ ਕੇ ਕਾਫੀ ਖੁਸ਼ ਹੈ ਅਤੇ ਜਦੋਂ ਵੀ ਪੁਲਿਸ ਕਮਿਸ਼ਨਰ ਲੁਧਿਆਣਾ ਉਸ ਨੂੰ ਡਿਊਟੀ ਜੁਆਇਨ ਕਰਨ ਲਈ ਕਹਿਣਗੇ ਉਹ ਡਿਊਟੀ ਜੁਆਇਨ ਕਰ ਲਵੇਗੀ।
ਇਸ ਮੌਕੇ ਅਸ਼ਪ੍ਰੀਤ ਨੇ ਵਿਸ਼ੇਸ਼ ਤੌਰ ਉੱਤੇ ਡੀਐਮਸੀ ਹਸਪਤਾਲ ਦੇ ਡਾਕਟਰਾਂ ਦਾ ਧੰਨਵਾਦ ਵੀ ਕੀਤਾ ਅਤੇ ਲੋਕਾਂ ਨੂੰ ਇਸ ਬਿਮਾਰੀ ਤੋਂ ਨਾ ਡਰਨ ਲਈ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਤਕੜੇ ਹੋ ਕੇ ਇਸ ਬੀਮਾਰੀ ਨਾਲ ਲੜਾਂਗੇ ਤਾਂ ਇਸ ਨੂੰ ਆਸਾਨੀ ਨਾਲ ਹਰਾਇਆ ਜਾ ਸਕਦਾ ਹੈ।