ਲੁਧਿਆਣਾ: ਦਿੱਲੀ ਵਿੱਚ ਗਣਤੰਤਰ ਦਿਹਾੜੇ ਮੌਕੇ ਟਰੈਕਟਰ ਮਾਰਚ ਦੌਰਾਨ ਲਾਲ ਕਿਲ੍ਹੇ ਉੱਤੇ ਨਿਸ਼ਾਨ ਸਾਹਿਬ ਲਹਿਰਾਉਣ ਨੂੰ ਲੈ ਕੇ ਜਿੱਥੇ ਸਿਆਸਤ ਲਗਾਤਾਰ ਗਰਮਾਉਂਦੀ ਜਾ ਰਹੀ ਹੈ ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਇਸ ਨੂੰ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੀਤਾ ਹੋਇਆ ਕੰਮ ਦੱਸਿਆ। ਉੱਥੇ ਹੀ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਇਸ ਦਾ ਸਾਰਾ ਠੀਕਰਾ ਕੇਂਦਰ ਸਰਕਾਰ ਉੱਤੇ ਭੰਨਿਆ ਹੈ। ਉਨ੍ਹਾਂ ਕਿਹਾ ਕਿ ਬਾਰਡਰ ਤੋਂ ਲਾਲ ਕਿਲ੍ਹਾ 35 ਕਿਲੋਮੀਟਰ ਦੂਰ ਹੈ ਅਤੇ ਕਿਸਾਨ ਬਿਨਾਂ ਰੁਕੇ ਉੱਥੇ ਕਿਵੇਂ ਪਹੁੰਚ ਗਏ ਇਹ ਸਭ ਦਿੱਲੀ ਪੁਲਿਸ ਦੀ ਸਾਜ਼ਿਸ਼ ਅਤੇ ਸਰਕਾਰਾਂ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਮੁਤਾਬਕ ਹੀ ਹੋਇਆ ਹੈ।
ਬੈਂਸ ਨੇ ਕਿਹਾ, ਲਾਲ ਕਿਲ੍ਹੇ 'ਤੇ ਜੋ ਹੋਇਆ ਉਹ ਸਰਕਾਰ ਦੀ ਸੀ ਸਾਜ਼ਿਸ਼ - ਸਰਕਾਰ ਦੀ ਸੀ ਸਾਜ਼ਿਸ਼
ਟਰੈਕਟਰ ਮਾਰਚ ਦੌਰਾਨ ਲਾਲ ਕਿਲ੍ਹੇ ਉੱਤੇ ਨਿਸ਼ਾਨ ਸਾਹਿਬ ਲਹਿਰਾਉਣ ਉੱਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਇਸ ਦਾ ਸਾਰਾ ਠੀਕਰਾ ਕੇਂਦਰ ਸਰਕਾਰ ਉੱਤੇ ਭੰਨਿਆ ਹੈ। ਉਨ੍ਹਾਂ ਕਿਹਾ ਕਿ ਬਾਰਡਰ ਤੋਂ ਲਾਲ ਕਿਲ੍ਹਾ 35 ਕਿਲੋਮੀਟਰ ਦੂਰ ਹੈ ਅਤੇ ਕਿਸਾਨ ਬਿਨਾਂ ਰੁਕੇ ਉੱਥੇ ਕਿਵੇਂ ਪਹੁੰਚ ਗਏ ਇਹ ਸਭ ਦਿੱਲੀ ਪੁਲਿਸ ਦੀ ਸਾਜ਼ਿਸ਼ ਅਤੇ ਸਰਕਾਰਾਂ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਮੁਤਾਬਕ ਹੀ ਹੋਇਆ
ਮਿਸਰਜੀਤ ਬੈਂਸ ਨੇ ਬੀਤੇ ਦਿਨੀਂ ਦਿੱਲੀ ਪੁਲੀਸ ਵੱਲੋਂ ਕਿਸਾਨ ਆਗੂਆਂ ਉੱਤੇ ਦਰਜ ਕੀਤੇ ਗਏ ਪਰਚਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆਂ ਕਰਦਿਆਂ ਕਿਹਾ ਕਿ ਇਹ ਪੂਰਾ ਕੰਮ ਸਰਕਾਰ ਦੇ ਇਸ਼ਾਰੇ ਉੱਤੇ ਹੋਇਆ ਅਤੇ ਸਰਕਾਰ ਨੇ ਕਿਸਾਨਾਂ ਉੱਤੇ ਦਬਾਅ ਬਣਾਉਣ ਲਈ ਕਿਸਾਨ ਆਗੂਆਂ ਉੱਤੇ ਹੀ ਪਰਚੇ ਕਰਵਾ ਦਿੱਤੇ ਜੋ ਕਿ ਬੇਹੱਦ ਮੰਦਭਾਗੀ ਗੱਲ ਹੈ।
ਸਿਮਰਜੀਤ ਬੈਂਸ ਨੇ ਸਾਫ਼ ਕਿਹਾ ਕਿ ਸਰਕਾਰ ਕਿਸਾਨੀ ਅੰਦੋਲਨ ਨੂੰ ਖ਼ਤਮ ਕਰਨ ਦੀ ਪਹਿਲਾਂ ਤੋਂ ਹੀ ਸਾਜ਼ਿਸ਼ਾਂ ਰਚ ਰਹੀ ਸੀ ਅਤੇ ਟਰੈਕਟਰ ਮਾਰਚ ਦੌਰਾਨ ਸਰਕਾਰਾਂ ਦੇ ਹੀ ਛੱਡੇ ਹੋਏ ਲੋਕ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਸਿਮਰਜੀਤ ਬੈਂਸ ਨੇ ਕਿਸਾਨਾਂ ਨੂੰ ਅਪੀਲ ਕੀਤੀ ਉਹ ਇਕਜੁੱਟ ਰਹਿਣ ਅਤੇ ਕਿਸਾਨ ਅੰਦੋਲਨ ਨੂੰ ਜਾਰੀ ਰੱਖਣ ਕਿਉਂਕਿ ਸਰਕਾਰ ਦੇ ਦਬਾਅ ਬਣਦਾ ਜਾ ਰਿਹਾ ਹੈ ਜਿਸ ਕਰਕੇ ਉਹ ਅਜਿਹੀ ਕੋਝੀ ਸਾਜ਼ਿਸ਼ਾਂ ਰਚ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਪੂਰੇ ਦੇਸ਼ ਦੇ ਕਿਸਾਨਾਂ ਦੀ ਅਗਵਾਈ ਕਰ ਰਹੇ ਹਨ।