ਲੁਧਿਆਣਾ: ਰਾਹੋਂ ਰੋਡ ਦੀ ਖਸਤਾ ਹਾਲਤ ਨੂੰ ਵੇਖਦੇ ਹੋਏ ਸਥਾਨਕ ਲੋਕਾਂ ਨੇ ਮਿਲ ਕੇ ਇਸ ਟੁੱਟੀ ਹੋਈ ਸੜਕ ਨੂੰ ਬਣਾਉਣ ਦਾ ਫ਼ੈਸਲਾ ਕੀਤਾ। ਇਲਾਕਾ ਵਾਸੀਆਂ ਅਤੇ ਕਾਰ ਸੇਵਾ ਵਾਲਿਆਂ ਨੇ ਪੈਸੇ ਇਕੱਠੇ ਕਰਕੇ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ। ਪਰ ਲੁਧਿਆਣਾ ਤੋਂ ਕੈਬਿਨੇਟ ਮੰਤਰੀ, ਸੰਸਦ ਅਤੇ ਕਾਂਗਰਸ ਦੇ ਵੱਡੇ ਵੱਡੇ ਲੀਡਰ ਹੋਣ ਦੇ ਬਾਵਜੂਦ ਕੋਈ ਵੀ ਮੌਕੇ 'ਤੇ ਹਾਲਾਤਾਂ ਦਾ ਜਾਇਜ਼ਾ ਲੈਣ ਨਹੀਂ ਪਹੁੰਚਿਆ।
ਲੁਧਿਆਣਾ-ਰਾਹੋਂ ਰੋਡ ਦੀ ਹਾਲਤ ਖਸਤਾ, 15 ਸਾਲ ਤੋਂ ਕੁੰਭਕਰਨੀ ਨੀਂਦ ਸੁੱਤਾ ਪ੍ਰਸ਼ਾਸਨ, ਲੋਕ ਕਰਵਾ ਰਹੇ ਮੁਰੰਮਤ - ਲੁਧਿਆਣਾ ਤੋਂ ਕੈਬਿਨੇਟ ਮੰਤਰੀ
ਲੁਧਿਆਣਾ ਰਾਹੋਂ ਰੋਡ ਦੀ ਖਸਤਾ ਹਾਲਤ ਨੂੰ ਵੇਖਦੇ ਹੋਏ ਸਥਾਨਕ ਲੋਕਾਂ ਨੇ ਮਿਲ ਕੇ ਇਸ ਟੁੱਟੀ ਹੋਈ ਸੜਕ ਨੂੰ ਬਣਾਉਣ ਦਾ ਫ਼ੈਸਲਾ ਕੀਤਾ। ਇਲਾਕਾ ਵਾਸੀਆਂ ਅਤੇ ਕਾਰ ਸੇਵਾ ਵਾਲਿਆਂ ਨੇ ਪੈਸੇ ਇਕੱਠੇ ਕਰਕੇ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਰਾਹੋਂ ਰੋਡ ਦੀ ਖਸਤਾ ਹਾਲਤ ਬੀਤੇ 15 ਸਾਲ ਤੋਂ ਹੈ। ਇੱਥੇ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਨੂੰ ਮਜਬੂਰ ਹੋ ਰਹੇ ਹਨ, ਪਰ ਪ੍ਰਸ਼ਾਸਨ ਵੱਲੋਂ ਇੱਕ ਫੁੱਟ ਸੜਕ ਵੀ ਅੱਜ ਤੱਕ ਨਹੀਂ ਬਣਾਈ ਗਈ। ਜਿਸ ਤੋਂ ਪ੍ਰੇਸ਼ਾਨ ਹੋ ਕੇ ਇਲਾਕਾ ਵਾਸੀਆਂ ਕੁਝ ਸਨਅਤਕਾਰਾਂ ਅਤੇ ਕਾਰ ਸੇਵਾ ਵਾਲਿਆਂ ਨੇ ਲੋਕਾਂ ਦੇ ਸਹਿਯੋਗ ਨਾਲ ਪੈਸੇ ਇਕੱਠੇ ਕਰਕੇ ਸੜਕ ਦਾ ਕੰਮ ਸ਼ੁਰੂ ਕਰਵਾਇਆ। ਉਨ੍ਹਾਂ ਦੱਸਿਆ ਕਿ ਸੜਕ ਬਣਾਉਣ 'ਤੇ 67 ਲੱਖ ਰੁਪਏ ਦਾ ਖਰਚਾ ਹੋਣ ਦੀ ਸੰਭਾਵਨਾ ਹੈ।
ਜ਼ਿਕਰੇ ਖਾਸ ਹੈ ਕਿ ਲੁਧਿਆਣਾ ਵਿੱਚ ਸੰਸਦ ਕੈਬਿਨੇਟ ਮੰਤਰੀ ਅਤੇ ਵੱਡੇ ਵੱਡੇ ਲੀਡਰ ਵੀ ਮੌਜੂਦ ਹਨ, ਪਰ ਸੋਸ਼ਲ ਮੀਡੀਆ 'ਤੇ ਸਵੇਰ ਤੋਂ ਹੀ ਸੜਕ ਲਈ ਪੈਸੇ ਇਕੱਠੇ ਕੀਤੇ ਜਾ ਰਹੇ ਹਨ। ਜਿਸ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਪਰ ਹਾਲੇ ਤੱਕ ਮੌਕੇ 'ਤੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਹੈ। ਜ਼ਿਮਨੀ ਚੋਣਾਂ ਦੌਰਾਨ ਵੱਡੇ ਵੱਡੇ ਦਾਅਵੇ ਵੀ ਹੋਏ ਸਨ ਪਰ ਜ਼ਮੀਨੀ ਪੱਧਰ 'ਤੇ ਸੱਚਾਈ ਕੁਝ ਹੋਰ ਹੀ ਹੈ। ਹੁਣ ਲੋਕ ਵੀ ਆਪਣੇ ਪੱਧਰ 'ਤੇ ਸੜਕ ਦਾ ਕੰਮ ਕਰਵਾ ਰਹੇ ਹਨ।