ਪੰਜਾਬ

punjab

ETV Bharat / state

ਡੇਰੇ ਦੇ ਬਾਬੇ ਦੀ ਗੰਦੀ ਕਰਤੂਤ, ਪੁਲਿਸ ਨੇ ਕੀਤਾ ਕਾਬੂ - ਸਮਰਾਲਾ

ਸਮਰਾਲਾ ’ਚ ਪੈਂਦੇ ਪਿੰਡ ਬਹਿਲੋਲਪੁਰ ਵਿਖੇ ਇੱਕ ਡੇਰੇ ਦੇ ਮੁੱਖੀ ਬਾਬੇ ਵੱਲੋ ਬਹੁਤ ਹੀ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਦੱਸ ਦਈਏ ਕਿ ਡੇਰੇ ਦੇ ਬਾਬੇ ਨੇ 15 ਸਾਲ ਦੀ ਨਾਬਾਲਿਗ ਲੜਕੀ ਦੇ ਨਾਲ ਜਬਰਜਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਡੇਰੇ ਦੇ ਬਾਬੇ ਨੇ ਨਾਬਾਲਿਗ ਲੜਕੀ ਨਾਲ ਕੀਤਾ ਜਬਰ-ਜਨਾਹ
ਡੇਰੇ ਦੇ ਬਾਬੇ ਨੇ ਨਾਬਾਲਿਗ ਲੜਕੀ ਨਾਲ ਕੀਤਾ ਜਬਰ-ਜਨਾਹ

By

Published : Mar 30, 2021, 2:04 PM IST

ਲੁਧਿਆਣਾ: ਸਮਰਾਲਾ ’ਚ ਪੈਂਦੇ ਪਿੰਡ ਬਹਿਲੋਲਪੁਰ ਵਿਖੇ ਇੱਕ ਡੇਰੇ ਦੇ ਮੁੱਖੀ ਬਾਬੇ ਵੱਲੋ ਬਹੁਤ ਹੀ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਦੱਸ ਦਈਏ ਕਿ ਡੇਰੇ ਦੇ ਬਾਬੇ ਨੇ 15 ਸਾਲ ਦੀ ਨਾਬਾਲਿਗ ਲੜਕੀ ਦੇ ਨਾਲ ਜਬਰਜਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਫਿਲਹਾਸ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਬਾਬੇ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸਦੇ ਖਿਲਾਫ ਵੱਖ ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ। ਨਾਲ ਹੀ ਪੀੜਤ ਬੱਚੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।

ਡੇਰੇ ਦੇ ਬਾਬੇ ਨੇ ਨਾਬਾਲਿਗ ਲੜਕੀ ਨਾਲ ਕੀਤਾ ਜਬਰ-ਜਨਾਹ

ਲੋਕਾਂ ਦੇ ਆਉਣ ਤੋਂ ਪਹਿਲਾਂ ਭੱਜ ਗਿਆ ਸੀ ਬਾਬਾ

ਪੀੜਤ ਲੜਕੀ ਦੀ ਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦੀ ਬ ਬੱਚੀ ਜਦੋਂ ਬਹੁਤ ਦੇਰ ਤੱਕ ਘਰ ਨਹੀਂ ਪਰਤੀ ਤਾਂ ਉਹ ਆਪਣੀ ਬੱਚੀ ਨੂੰ ਵੇਖਣ ਲਈ ਡੇਰੇ ਪਹੁੰਚ ਗਈ। ਉੱਥੇ ਬਾਬਾ ਉਸਦੀ ਧੀ ਨਾਲ ਜਬਰਜਨਾਹ ਕਰ ਰਿਹਾ ਸੀ। ਪੀੜਤ ਦੀ ਮਾਂ ਨੇ ਦੱਸਿਆ ਕਿ ਰੌਲਾ ਪਾਉਣ ’ਤੇ ਡੇਰੇ ਦਾ ਇਹ ਬਾਬਾ ਮੌਕੇ ਤੋਂ ਭੱਜ ਗਿਆ।

ਪੁਲਿਸ ਨੇ ਬਾਬੇ ਨੂੰ ਕੀਤਾ ਗ੍ਰਿਫਤਾਰ

ਪਿੰਡਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਬਹਿਲੋਲਪੁਰ ਵਿਖੇ ਜਿਸ ਲੜਕੀ ਨਾਲ ਬਲਾਤਕਾਰ ਹੋਇਆ ਹੈ ਉਹਨਾਂ ਦਾ ਘਰ ਡੇਰੇ ਦੇ ਨਜ਼ਦੀਕ ਹੈ, ਤੇ ਇਸ ਡੇਰੇ ਵਿੱਚ ਅਕਸਰ ਇਸ ਪਰਿਵਾਰ ਦੀਆਂ ਬੱਚੀਆਂ ਸੇਵਾ ਲਈ ਜਾਂਦੀਆਂ ਸਨ। 15 ਸਾਲ ਦੀ ਇਹ ਬੱਚੀ ਜਦੋ ਬਹੁਤ ਦੇਰ ਤੱਕ ਘਰ ਨਹੀਂ ਪਰਤੀ ਤਾਂ ਉਸ ਦੀ ਮਾਂ ਆਪਣੀ ਬੱਚੀ ਨੂੰ ਵੇਖਣ ਲਈ ਡੇਰੇ ਪਹੁੰਚ ਗਈ। ਉੱਥੇ ਜਾ ਕੇ ਮਾਂ ਨੇ ਦੇਖਿਆ ਕਿ ਬਾਬਾ ਉਸਦੀ ਬੱਚੀ ਨਾਲ ਜਬਰਜਨਾਹ ਕਰ ਰਿਹਾ ਸੀ। ਇਸ ਘਟਨਾ ਤੋਂ ਬਾਅਦ ਜਦੋ ਬੱਚੀ ਦੀ ਮਾਂ ਨੇ ਰੌਲਾ ਪਾਇਆ ਤਾਂ ਡੇਰੇ ਦਾ ਬਾਬਾ ਉੱਥੋ ਭੱਜ ਗਿਆ।

ਇਹ ਵੀ ਪੜੋ: ਨਾਂਦੇੜ ਹਿੰਸਾ: ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰਨ ਦੇ ਇਲਜ਼ਾਮ 'ਚ 17 ਹਿਰਾਸਤ 'ਚ

ਦੂਜੇ ਪਾਸੇ ਐਸਐਚਓ ਰਾਜੇਸ਼ ਠਾਕੁਰ ਨੇ ਦੱਸਿਆ ਕਿ ਮੁਲਜ਼ਮ ਬਾਬੇ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details