ਲੁਧਿਆਣਾ: ਭਾਰਤੀ ਫੌਜ ਕਾਰਗਿਲ ਜਿੱਤ ਨੂੰ ਲੈ ਕੇ ਵਿਜੇ ਦਿਵਸ ਮਨਾਉਣ ਜਾ ਰਹੀ ਹੈ। ਇਸ ਦੇ ਸਬੰਧੀ ਲੱਦਾਖ ਦੇ ਸੋਨਮ ਸਟੇਡੀਅਮ ਦੇ ਵਿੱਚ 22-23 ਜੁਲਾਈ ਨੂੰ ਖ਼ਾਸ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਲੁਧਿਆਣਾ ਦੇ ਗਾਇਕ ਬੀ ਮਨੂ ਆਪਣੀ ਪਰਫਾਰਮੈਂਸ ਦੇਣਗੇ। ਉਨ੍ਹਾਂ ਨੇ ਫੌਜ ਦੇ ਜਵਾਨਾਂ ਲਈ ਇੱਕ ਖ਼ਾਸ ਗੀਤ ਤਿਆਰ ਕੀਤਾ ਹੈ ਜਿਸ ਨੂੰ ਵਿਪਿਨ ਰਾਵਤ ਨੇ ਇਸ ਸਮਾਗਮ ਵਿਚ ਗਾਉਣ ਲਈ ਸੱਦਾ ਦਿੱਤਾ ਹੈ।
ਡਾਇਰੈਕਟਰ, ਲੇਖਕ ਅਤੇ ਗਾਇਕ ਬੀ ਮਨੂ ਨੇ ਇਹ ਗਾਣਾ ਆਪ ਹੀ ਲਿਖਿਆ ਹੈ ਅਤੇ ਇਸ ਗਾਣੇ ਦੇ ਸ਼ੂਟ ਲਈ ਉਨ੍ਹਾਂ ਨੇ ਫੌਜ ਤੋਂ ਇਜਾਜ਼ਤ ਲੈਣੀ ਸੀ ਪਰ ਇਸ ਦੌਰਾਨ ਵਿਪਿਨ ਰਾਵਤ ਨੇ ਜਦੋਂ ਉਨ੍ਹਾਂ ਦਾ ਇਹ ਗਾਣਾ ਸੁਣਿਆ ਤਾਂ ਉਹ ਕਾਫ਼ੀ ਪ੍ਰਭਾਵਿਤ ਹੋ ਗਏ ਅਤੇ ਉਨ੍ਹਾਂ ਨੇ ਇਹ ਗਾਣਾ ਉਨ੍ਹਾਂ ਨੂੰ ਲੱਦਾਖ ਵਿੱਚ ਹੋਣ ਵਾਲੇ ਵਿਜੇ ਦਿਵਸ ਸਮਾਗਮ ਵਿਚ ਗਾਉਣ ਲਈ ਸੱਦਾ ਦਿੱਤਾ।