ਪੰਜਾਬ

punjab

ਪੰਜਾਬ 'ਚ ਬਣਿਆ ਤੀਜਾ ਫਰੰਟ ਟੁੱਟਿਆ, ਆਜ਼ਾਦ ਸਮਾਜ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲੋਂ ਤੋੜਿਆ ਗੱਠਜੋੜ

By

Published : Dec 28, 2021, 5:32 PM IST

ਆਜ਼ਾਦ ਸਮਾਜ ਪਾਰਟੀ ਹੁਣ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਗੱਠਜੋੜ 'ਚ ਨਹੀਂ ਰਹੇਗੀ। ਇਹ ਐਲਾਨ ਆਜ਼ਾਦ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਰਾਜੀਵ ਕੁਮਾਰ ਲਵਲੀ ਵੱਲੋਂ ਅੱਜ ਲੁਧਿਆਣਾ ਦੀ ਈਸਾ ਨਗਰੀ ਪੁਲੀ ਨੇੜੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਗਿਆ।

ਆਜ਼ਾਦ ਸਮਾਜ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲੋਂ ਤੋੜਿਆ ਗੱਠਜੋੜ
ਆਜ਼ਾਦ ਸਮਾਜ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲੋਂ ਤੋੜਿਆ ਗੱਠਜੋੜ

ਲੁਧਿਆਣਾ: ਆਜ਼ਾਦ ਸਮਾਜ ਪਾਰਟੀ ਹੁਣ ਸੁਖਦੇਵ ਸਿੰਘ ਢੀਂਡਸਾ (Sukhdev Singh Dhindsa) ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਗੱਠਜੋੜ 'ਚ ਨਹੀਂ ਰਹੇਗੀ। ਇਹ ਐਲਾਨ ਆਜ਼ਾਦ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਰਾਜੀਵ ਕੁਮਾਰ ਲਵਲੀ ਵੱਲੋਂ ਅੱਜ ਲੁਧਿਆਣਾ ਦੀ ਈਸਾ ਨਗਰੀ ਪੁਲੀ ਨੇੜੇ ਇਕ ਪ੍ਰੈੱਸ ਕਾਨਫਰੰਸ (Press conference) ਦੌਰਾਨ ਕੀਤਾ ਗਿਆ।

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਰਾਜੀਵ ਕੁਮਾਰ ਲਵਲੀ (Rajiv Kumar Lovely) ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ (Sukhdev Singh Dhindsa) ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਭਾਰਤੀ ਜਨਤਾ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ਦੇ ਨਾਲ ਜਾ ਕੇ ਤੀਸਰੇ ਮੋਰਚੇ ਦੇ ਗੱਠਜੋੜ ਦੀ ਮਰਿਆਦਾ ਨੂੰ ਤੋੜਿਆ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਇਕ ਫਿਰਕਾਪ੍ਰਸਤ ਪਾਰਟੀ ਹੈ, ਜਿਸਨੇ ਤਿੰਨ ਖੇਤੀ ਕਾਨੂੰਨ ਲਿਆ ਕੇ ਕਿਸਾਨ ਵਿਰੋਧੀ ਕੰਮ ਕੀਤਾ ਅਤੇ ਖੇਤੀ ਅੰਦੋਲਨ (Agricultural movement) ਦੌਰਾਨ 700 ਤੋਂ ਵੱਧ ਬੇਕਸੂਰ ਜਾਨਾਂ ਗਈਆਂ। ਹਾਲਾਂਕਿ ਭਵਿੱਖ ਵਿੱਚ ਕਿਸੇ ਹੋਰ ਪਾਰਟੀ ਨਾਲ ਗਠਜੋੜ ਦੀਆਂ ਸੰਭਾਵਨਾਵਾਂ ਬਾਰੇ ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਕੇਂਦਰੀ ਅਗਵਾਈ ਫੈਸਲਾ ਲਵੇਗੀ।

ਆਜ਼ਾਦ ਸਮਾਜ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲੋਂ ਤੋੜਿਆ ਗੱਠਜੋੜ

ਇਹ ਵੀ ਪੜ੍ਹੋ:ਰੇਲ ਰੋਕੋ ਅੰਦੋਲਨ ਹੋਵੇਗਾ ਖ਼ਤਮ, ਕਿਸਾਨਾਂ ਦੀ ਸਰਕਾਰ ਨਾਲ ਬਣੀ ਸਹਿਮਤੀ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੀਵ ਕੁਮਾਰ ਲਵਲੀ (Rajiv Kumar Lovely) ਨੇ ਦੱਸਿਆ ਕਿ ਤੀਜਾ ਫਰੰਟ ਇੱਕ ਵਿਚਾਰਧਾਰਾ ਭਾਰਤ ਲਈ ਬਣਿਆ ਸੀ ਅਤੇ ਮੁੱਖ ਟੀਚਾ ਰਿਵਾਇਤੀ ਪਾਰਟੀਆਂ ਤੋਂ ਲੋਕਾਂ ਨੂੰ ਛੁਟਕਾਰਾ ਦਿਵਾਉਣਾ ਸੀ ਪਰ ਜੋ ਸਿਆਸੀ ਲੀਡਰ ਨੇ ਉਹ ਆਪਣੀ ਨਿੱਜੀ ਮੁਫਾਦ ਲਈ ਗੱਠਜੋੜ ਕਰਦੇ ਅਤੇ ਤੋਰਦੇ ਹਨ। ਉਨ੍ਹਾਂ ਕਿਹਾ ਕਿ ਸਾਡਾ ਮੰਤਵ ਲੋਕਾਂ ਦੀ ਸੇਵਾ ਕਰਨਾ ਸੀ ਨਾ ਕਿ ਐਮਪੀ ਜਾਂ ਐਮ ਐਲ ਏ ਬਣਨਾ ਰਾਜੀਵ ਕੁਮਾਰ ਲਵਲੀ ਨੇ ਕਿਹਾ ਕਿ ਇਹ ਵਿਚਾਰ ਸਮਾਜ ਪਾਰਟੀ ਨੇ ਸਮਾਜ ਦੇ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਹੈ ਅਤੇ ਕਰਦੀ ਰਹੇਗੀ।

ਇਹ ਵੀ ਪੜ੍ਹੋ:ਨਵਜੋਤ ਸਿੱਧੂ ਦੇ ਉਲਟ ਹੋਈ ਪੰਜਾਬ ਪੁਲਿਸ, ਹੌਲਦਾਰ ਨੇ ਕੀਤਾ ਇਹ ਚੈਲੇਂਜ

ABOUT THE AUTHOR

...view details