ਸਾਹਨੇਵਾਲ: ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਪੂਰੇ ਸੰਸਾਰ ਵਿੱਚ ਫੈਲੀ ਹੋਈ ਹੈ ਜਿਸ ਦੌਰਾਨ ਦੇਸ਼ ਭਰ ਵਿੱਚ ਲੌਕਡਾਊਨ ਲੱਗਿਆ ਹੋਇਆ ਹੈ। ਇਸ ਦੌਰਾਨ ਘਰ ਵਿੱਚ ਬੈਠੇ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਨੇ ਜਕੜਨਾ ਸ਼ੁਰੂ ਕਰ ਦਿੱਤਾ ਹੈ।
ਇਹ ਵਿਅਕਤੀ ਆਯੂਰਵੈਦਿਕ ਦਵਾਈਆਂ ਨਾਲ ਕਰਦਾ ਲੋੜਵੰਦਾਂ ਦਾ ਇਲਾਜ...
ਦੇਸ਼ ਭਰ ਵਿੱਚ ਕੋਰੋਨਾ ਵਰਗੀ ਮਹਾਂਮਾਰੀ ਤੋਂ ਬਚਾਅ ਲਈ ਲੱਗੇ ਲੌਕਡਾਊਨ ਦੌਰਾਨ ਲੋਕ ਘਰਾਂ ਵਿੱਚ ਹੀ ਰਹਿ ਰਹੇ ਹਨ। ਇਸ ਦੌਰਾਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਰਹੀਆਂ ਹਨ ਤੇ ਕਈ ਲੋੜਵੰਦ ਆਪਣੀ ਬਿਮਾਰੀ ਦਾ ਇਲਾਜ ਨਹੀਂ ਕਰਵਾ ਪਾ ਰਹੇ। ਉਨ੍ਹਾਂ ਦੀ ਮਦਦ ਲਈ ਸਾਹਨੇਵਾਲ ਦੇ ਰਹਿਣ ਵਾਲੇ ਹਰਭਜਨ ਸਿੰਘ ਅੱਗੇ ਆਏ ਹਨ ਜੋ ਕਿ ਖ਼ੁਦ ਦਵਾਈਆਂ ਬਣਾਉਂਦੇ ਹਨ ਤੇ ਲੋੜਵੰਦਾਂ ਤੱਕ ਪਹੁੰਚਦਾ ਕਰਦੇ ਹਨ।
ਫ਼ੋਟੋ
ਜਿਵੇਂ ਕਿ ਮੋਟਾਪਾ, ਸੂਗਰ ਤੇ ਬਲੱਡਪ੍ਰੈਸ਼ਰ ਵਰਗੀਆਂ ਬਿਮਾਰੀਆਂ ਹੋ ਰਹੀਆਂ ਹਨ ਤੇ ਜਿਹੜੇ ਲੋੜਵੰਦ ਹੁੰਦੇ ਹਨ ਉਹ ਮਹਿੰਗਾ ਇਲਾਜ ਹੋਣ ਕਰਕੇ ਦਵਾਈ ਨਹੀਂ ਲੈ ਸਕਦੇ, ਉਨ੍ਹਾਂ ਦੀ ਮਦਦ ਲਈ ਬ੍ਰਹਮ ਸਾਗਰ ਆਯੂਰਵੈਦਿਕ ਦਵਾਖਾਨਾ ਦੇ ਵੈਦ ਹਰਭਜਨ ਸਿੰਘ ਅੱਗੇ ਆਏ ਹਨ ਉਹ ਖ਼ੁਦ ਦਵਾਈਆਂ ਬਣਾਉਂਦੇ ਹਨ ਤੇ ਲੋੜਵੰਦਾਂ ਨੂੰ ਮੁਫ਼ਤ ਵਿੱਚ ਦਿੰਦੇ ਹਨ।
ਹਰਭਜਨ ਸਿੰਘ ਆਪਣੇ ਹੱਥੀਂ ਜੜੀਆਂ ਬੁਟੀਆਂ ਨਾਲ ਦਵਾਈਆਂ ਤਿਆਰ ਕਰਦੇ ਹਨ ਤੇ ਲੋਕਾਂ ਨੂੰ ਘਰ ਜਾ ਕੇ ਆਪਣੇ ਕਿਰਾਏ 'ਤੇ ਦਵਾਈਆਂ ਪਹੁੰਚਾਉਂਦੇ ਹਨ।