ਲੁਧਿਆਣਾ: ਕੋਰੋਨਾ ਵਾਇਰਸ ਦੇ ਚਲਦਿਆਂ ਲੌਕਡਾਊਨ ਭਾਵੇਂ ਖੁੱਲ੍ਹ ਗਿਆ ਹੈ ਪਰ ਲੋਕ ਅਕਸਰ ਮੰਦੀ ਦੀਆਂ ਗੱਲਾਂ ਕਰਦੇ ਨਜ਼ਰ ਆਉਂਦੇ ਹਨ। ਫੈਕਟਰੀ ਵਾਲੇ ਆਖਦੇ ਹਨ ਲੇਬਰ ਦੀ ਕਮੀ ਹੈ ਅਤੇ ਦੁਕਾਨਦਾਰ ਕੰਮ ਨਾ ਹੋਣ ਦੀ ਦੁਹਾਈ ਦਿੰਦੇ ਹਨ ਪਰ ਇਸ ਸਭ ਦੇ ਬਾਵਜੂਦ ਕਾਰਾਂ ਦੀ ਵਿਕਰੀ ਵਿੱਚ ਵਾਧਾ ਵੇਖਣ ਨੂੰ ਮਿਲਿਆ ਹੈ।
ਇਸ ਸਬੰਧੀ ਜਦ ਕਾਰ ਖਰੀਦਣ ਆਏ ਗਾਹਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਸੁਰੱਖਿਆ ਲਈ ਉਹ ਕਾਰ ਖ਼ਰੀਦ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਕੈਬ ਕਰਨਾ ਕਾਫੀ ਜੋਖਮ ਭਰਿਆ ਹੁੰਦਾ ਹੈ। ਇਸ ਕਰਕੇ ਉਹ ਆਪਣੀ ਕਾਰ ਖਰੀਦ ਰਹੇ ਹਨ।
ਉਧਰ ਦੂਜੇ ਪਾਸੇ ਇਸ ਸਬੰਧ ਵਿੱਚ ਕਾਰ ਕੰਪਨੀ ਦੇ ਮੈਨੇਜਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਕਾਰਾਂ ਦੀ ਵਿਕਰੀ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਰਾਂ ਦੇ ਮਾਡਲ B4 ਤੋਂ B6 ਵਿੱਚ ਆਉਣ ਕਾਰਨ ਕਾਰਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ ਪਰ ਕਰੋਨਾ ਵਾਇਰਸ ਦੇ ਚਲਦਿਆਂ ਲੋਕ ਆਪਣੀ ਸੁਰੱਖਿਆ ਲਈ ਨਵੀਆਂ ਜਾ ਪੁਰਾਣੀਆਂ ਕਾਰਾਂ ਖ਼ਰੀਦ ਰਹੇ ਹਨ।