ਪੰਜਾਬ

punjab

ETV Bharat / state

ਨੌਜਵਾਨਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ‘ਤੇ ਵਿਵਾਦਿਤ ਟਿੱਪਣੀ ਕਰਨ ਵਾਲੇ ਦੇ ਅਦਾਲਤ ’ਚ ਜੁੱਤੀ ਮਾਰਨ ਦੀ ਕੋਸ਼ਿਸ਼ - Attempt to kick shoes

ਲੁਧਿਆਣਾ ਪੁੁਲਿਸ ਵੱਲੋਂ ਅਨਿਲ ਅਰੋੜਾ ਨੂੰ ਪੰਚਕੂਲਾ ਦੇ ਨੇੜਿਓ ਗ੍ਰਿਫ਼ਤਾਰ (Arrested near Panchkula) ਕੀਤਾ ਗਿਆ ਸੀ ਉਸ ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਲੈ ਕੇ ਜਾ ਰਹੇ ਸੀ।ਇਸ ਦੌਰਾਨ ਇਕ ਨੌਜਵਾਨ ਵੱਲੋਂ ਅਨਿਲ ਅਰੋੜਾ ਦੇ ਜੁੱਤੀ ਮਾਰਨ ਦੀ ਕੋਸ਼ਿਸ਼ (Trying to kick Anil Arora's shoes) ਕੀਤੀ ਗਈ ਅਤੇ ਪੁਲਿਸ ਵੱਲੋਂ ਮੌਕਾ ਸਾਂਭ ਲਿਆ ਗਿਆ।

ਨੌਜਵਾਨਾਂ ਵੱਲੋਂ ਅਦਾਲਤ 'ਚ ਅਨਿਲ ਅਰੋੜਾ ਦੇ ਜੁੱਤੀ ਮਾਰਨ ਦੀ ਕੋਸ਼ਿਸ਼
ਨੌਜਵਾਨਾਂ ਵੱਲੋਂ ਅਦਾਲਤ 'ਚ ਅਨਿਲ ਅਰੋੜਾ ਦੇ ਜੁੱਤੀ ਮਾਰਨ ਦੀ ਕੋਸ਼ਿਸ਼

By

Published : Dec 10, 2021, 12:02 PM IST

ਲੁਧਿਆਣਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਵਾਦਿਤ ਟਿੱਪਣੀ ਕਰਨ ਵਾਲੇ ਅਨਿਲ ਅਰੋੜਾ ਨੂੰ ਪੁਲੀਸ ਨੇ ਪੰਚਕੂਲਾ ਤੋਂ ਗ੍ਰਿਫ਼ਤਾਰ (Arrested near Panchkula) ਕਰਕੇ ਲੁਧਿਆਣਾ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਹੈ। ਇਸ ਦੌਰਾਨ ਅਦਾਲਤ ਨੇ ਉਸ ਨੂੰ ਦੋ ਦਿਨ ਦੇ ਰਿਮਾਂਡ ਤੇ ਭੇਜ ਦਿੱਤਾ। ਅਦਾਲਤ ਵਿਚ ਪੇਸ਼ੀ ਦੌਰਾਨ ਸਖ਼ਤ ਸੁਰੱਖਿਆ ਹੇਠ ਪੁਲੀਸ ਅਨਿਲ ਅਰੋੜਾ ਨੂੰ ਪੇਸ਼ ਕਰਨ ਪਹੁੰਚੀ। ਇਸ ਦੌਰਾਨ ਕੁਝ ਨੌਜਵਾਨਾਂ ਨੇ ਪਹਿਲਾਂ ਹੀ ਉਸ ਉਤੇ ਜੁੱਤੀ ਮਾਰਨ ਦੀ ਕੋਸ਼ਿਸ਼ (Trying to kick Anil Arora's shoes) ਕੀਤੀ ਗਈ।

ਪੁਲਿਸ ਅਨਿਲ ਅਰੋੜਾ ਨੂੰ ਜੀਪ ਵਿੱਚ ਬਿਠਾ ਕੇ ਪੋਰਟ ਦੇ ਦਰਵਾਜ਼ੇ ਤੱਕ ਲੈ ਗਈ। ਜਿਸ ਤੋਂ ਬਾਅਦ ਪੁਲੀਸ ਨੇ ਚੇਨ ਬਣਾ ਕੇ ਉਸ ਨੂੰ ਸੁਰੱਖਿਆ ਹੇਠ ਅਦਾਲਤ ਵਿਚ ਪੇਸ਼ ਕਰਵਾ ਕੇ ਕਾਰ ਚ ਬਿਠਾ ਕੇ ਹੀ ਵਾਪਿਸ ਲੈ ਗਈ। ਇਸ ਦੌਰਾਨ ਨੌਜਵਾਨ ਜੁੱਤੀ ਮਾਰਨ ਆਏ ਸਨ। ਉਹ ਨਾਕਾਮ ਰਹੇ। ਅਨਿਲ ਅਰੋੜਾ ਦੇ ਖਿਲਾਫ ਉਨ੍ਹਾਂ ਨੇ ਨਾਅਰੇਬਾਜ਼ੀ ਜ਼ਰੂਰ ਕੀਤੀ। ਪੁਲਿਸ ਨੇ ਉਨ੍ਹਾਂ ਨੂੰ ਇਸ ਮੌਕੇ ਤੋਂ ਹਟਾ ਦਿੱਤਾ।

ਨੌਜਵਾਨਾਂ ਵੱਲੋਂ ਅਦਾਲਤ 'ਚ ਅਨਿਲ ਅਰੋੜਾ ਦੇ ਜੁੱਤੀ ਮਾਰਨ ਦੀ ਕੋਸ਼ਿਸ਼

ਇਸ ਦੌਰਾਨ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਦੇ ਦਿਲ ਵਿਚ ਭਾਰੀ ਰੋਸ ਹੈ ਕਿ ਮੁਲਜ਼ਮਾਂ ਨੇ ਉਸ ਗੁਰੂ ਦੀ ਬੇਅਦਬੀ ਕੀਤੀ ਹੈ। ਜਿਸ ਨੂੰ ਪੂਰਾ ਕੁੱਲ ਮੰਨਦਾ ਹੈ ਸਿਰਫ਼ ਸਿੱਖ ਹੀ ਨਹੀਂ ਹਿੰਦੂ ਮੁਸਲਿਮ ਅਤੇ ਕੁਝ ਹੋਰ ਧਰਮ ਵੀ ਗੁਰੂ ਨਾਨਕ ਦੇਵ ਜੀ ਭਾਰਤ ਨੂੰ ਮੰਨਦੇ ਹਨ। ਇਸ ਕਰਕੇ ਉਹ ਆਪਣਾ ਰੋਸ ਜ਼ਾਹਿਰ ਕਰਨ ਲਈ ਸਿਰਫ਼ ਉਸ ਦੇ ਜੁੱਤੀ ਮਾਰਨ ਆਏ ਸਨ।

ਇਹ ਵੀ ਪੜੋ:ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਨਰਸਿੰਗ ਸਟਾਫ਼ ਨੇ ਦਿੱਤਾ ਧਰਨਾ

ABOUT THE AUTHOR

...view details