ਰਾਏਕੋਟ: ਰਾਏਕੋਟ ਦੇ ਈਦਗਾਹ ਰੋਡ 'ਤੇ ਸਥਿਤ ਇੱਕ ਹਸਪਤਾਲ ਦੇ ਬਾਹਰ ਖੜ੍ਹੇ ਮੋਟਰਸਾਇਕਲ ਨੂੰ ਇਕ ਚੋਰ ਵੱਲੋਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਰਾਏਕੋਟ ਸ਼ਹਿਰ ਦੇ ਈਦਗਾਹ ਰੋਡ 'ਤੇ ਸਥਿਤ ਰਾਏਕੋਟ ਹਸਪਤਾਲ(ਨਸ਼ਾ ਛੁਡਾਊ ਕੇਂਦਰ) ਦੇ ਬਾਹਰ ਖੜ੍ਹੇ ਇੱਕ ਬਸਪਾ ਕੰਪਨੀ ਦੇ ਐਲਐਮਐਲ ਫਰੀਡਮ ਮੋਟਰਸਾਇਕਲ ਨੂੰ ਇਕ ਅਣਪਛਾਤਾ ਚੋਰ ਚੋਰੀ ਕਰਕੇ ਫਰਾਰ ਹੋ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਡਾ ਗਿਰੀਸ਼ ਕੁਮਾਰ ਅਗਰਵਾਲ ਨੇ ਦੱਸਿਆ ਕਿ ਅੱਜ ਸਵੇਰੇ 11.5 ਵਜੇ ਦੇ ਕਰੀਬ ਬੱਸ ਸਟੈਂਡ ਵੱਲੋਂ ਪੈਦਲ ਆਇਆ ਇੱਕ ਅਣਪਛਾਤਾ ਵਿਅਕਤੀ ਹਸਪਤਾਲ ਦੇ ਬਾਹਰ ਖੜੇ ਉਨ੍ਹਾਂ ਦੇ ਮੋਟਰ ਸਾਈਕਲ 'ਤੇ ਆ ਕੇ ਬੈਠ ਗਿਆ ਅਤੇ ਆਪਣੇ ਹੱਥ ਵਿੱਚ ਫੜੀਆਂ ਚਾਬੀਆਂ ਨਾਲ ਮੋਟਰ ਸਾਇਕਲ ਦਾ ਲੌਕ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਚੋਰ ਸਿਰਫ 4 ਮਿੰਟਾਂ ਵਿੱਚ ਲੌਕ ਖੋਲ੍ਹ ਕੇ ਮੋਟਰ ਸਾਇਕਲ ਚੋਰੀ ਕਰਕੇ ਬੱਸ ਸਟੈਂਡ ਵੱਲੋਂ ਨੂੰ ਭੱਜ ਗਿਆ। ਉਕਤ ਚੋਰੀ ਦੀ ਇਹ ਹਰਕਤ ਹਸਪਤਾਲ ਦੇ ਗੇਟ 'ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਰਾਏਕੋਟ ਸਿਟੀ ਪੁਲਿਸ ਪਾਸ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।