ਪੰਜਾਬ

punjab

ETV Bharat / state

ਬੇਕਰੀ ਦੀ ਦੁਕਾਨ ਦੀ ਹਮਲਾਵਰਾਂ ਨੇ ਕੀਤ ਭੰਨਤੋੜ, ਪੀੜਤ ਮਹਿਲਾ ਨੇ ਮੰਗਿਆ ਇਨਸਾਫ - ਕੈਮਰਿਆਂ ਦੀ ਫੁਟੇਜ ਖਗਾਲੀ ਜਾ ਰਹੀ

ਲੂਧਿਆਣਾ ਦੇ ਹੈਬੋਵਾਲ ਵਿੱਚ ਸਥਿਤ ਗੋਲਡਨ ਵਿਕਰੀ ਤੇ ਇਕ ਦਰਜਨ (About a dozen miscreants attacked) ਦੇ ਕਰੀਬ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਜਿਸ ਵਿਚ 2 ਲੋਕ ਜ਼ਖਮੀ ਹੋ ਗਏ ਉੱਕ ਬੇਕਰੀ ਦਾ ਕੰਮ ਕਰਨ ਵਾਲਾ ਵਰਕਰ ਹੈ ਜਿਸ ਦੇ ਹੱਥ ਦੀ ਸੱਟ ਲੱਗੀ ਹੈ ਜਦੋਂ ਕਿ ਦੂਜਾ ਜਖਮੀ ਬੇਕਰੀ ਦੁਕਾਨ ਉੱਤੇ ਕੇਕ ਸਪਲਾਈ ਕਰਨ ਵਾਲਾ ਨੌਜਵਾਨ ਹੈ ਜਿਸ ਦੇ ਸਿਰ ਉੱਤੇ ਸੱਟਾਂ ਲੱਗੀਆਂ ਨੇ।

Attackers ransacked a bakery shop in Ludhiana
ਬੇਕਰੀ ਦੀ ਦੁਕਾਨ ਦੀ ਹਮਲਾਵਰਾਂ ਨੇ ਕੀਤ ਭੰਨਤੋੜ, ਪੀੜਤ ਮਹਿਲਾ ਨੇ ਮੰਗਿਆ ਇਨਸਾਫ

By

Published : Nov 28, 2022, 8:55 PM IST

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਹੈਬੋਵਾਲ ਵਿੱਚ ਹਥਿਆਰਬੰਦ ਹਮਲਾਵਰਾਂ (Armed attackers in Habowal of Ludhiana) ਨੇ ਇੱਕ ਬੇਕਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਭੰਨਤੋੜ ਕੀਤੀ ਇਸ ਤੋਂ ਇਲਾਵਾ ਮੌਕੇ ਉੱਤੇ ਮੌਜੂਦ 2 ਨੌਜਵਾਨਾਂ ਨੂੰ ਜ਼ਖ਼ਮੀ ਕਰ ਦਿੱਤਾ। ਦੁਕਾਨ ਦੀ ਮਾਲਕਣ ਨੇ ਦੱਸਿਆ ਕਿ ਇਕ ਦਰਜਨ ਤੋਂ ਵੱਧ ਬਦਮਾਸ਼ਾਂ ਨੇ ਉਨ੍ਹਾਂ ਦੀ ਦੁਕਾਨ ਉੱਤੇ ਆ ਕੇ ਹਮਲਾ ਕੀਤਾ ਅਤੇ ਭੰਨਤੋੜ ਕੀਤੀ ਉਨ੍ਹਾਂ ਇਨਸਾਫ਼ ਦੀ ਮੰਗ ਕੀਤੀ ਹੈ, ਹਾਲਾਂਕਿ ਉਹਨਾਂ ਦੀ ਕਿਸੇ ਨਾਲ਼ ਕੋਈ ਪੁਰਾਣੀ ਰੰਜਿਸ਼ ਨਹੀਂ ਹੈ। ਉਹਨਾਂ ਕਿਹਾ ਕਿ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਕੁਝ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।

ਬੇਕਰੀ ਦੀ ਦੁਕਾਨ ਦੀ ਹਮਲਾਵਰਾਂ ਨੇ ਕੀਤ ਭੰਨਤੋੜ, ਪੀੜਤ ਮਹਿਲਾ ਨੇ ਮੰਗਿਆ ਇਨਸਾਫ

ਦੁਕਾਨ ਦੀ ਭੰਨਤੋੜ: ਬੇਕਰੀ ਦੀ ਦੁਕਾਨ ਚਲਾਉਣ ਵਾਲੀ ਮੀਰਾ ਨੇ ਦੱਸਿਆ ਕਿ ਉਸ ਨੂੰ ਵਰਕਰ ਵੱਲੋਂ ਹੀ ਫੋਨ ਕਰਕੇ ਦੱਸਿਆ ਗਿਆ ਸੀ ਕੇ ਕੁਝ ਲੋਕਾਂ ਨੇ ਉਨ੍ਹਾਂ ਦੀ ਦੁਕਾਨ ਉੱਤੇ ਤਾਬੜਤੋੜ ਹਮਲਾ ਕਰ ਦਿੱਤਾ ਹੈ ਅਤੇ ਇਸ ਵਿੱਚ ਬੇਕਰੀ ਵਿੱਚ ਕੰਮ ਕਰਨ ਵਾਲੇ ਵਰਕਰ ਨੂੰ ਸੱਟਾਂ ਲੱਗੀਆਂ (A worker in the bakery suffered injuries) ਅਤੇ ਨਾਲ ਹੀ ਜੋ ਕੇਕ ਸਪਲਾਈ ਕਰਨ ਆਇਆ ਸੀ ਉਸ ਨੂੰ ਵੀ ਸੱਟਾਂ ਲੱਗੀਆਂ ਨੇ।

ਕਾਰਵਾਈ ਦੀ ਮੰਗ: ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੇ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਉਨ੍ਹਾਂ ਨੇ ਬੇਕਰੀ ਦਾ ਵੀ ਨੁਕਸਾਨ ਕੀਤਾ ਹੈ। ਹਮਲਾ ਕਰਨ ਦੀ ਮਨਸ਼ਾ ਕੀ ਸੀ ਇਸ ਬਾਰੇ ਉਨ੍ਹਾਂ ਕਿਹਾ ਕਿ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ ਉਨ੍ਹਾਂ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਹੈ ਉਨ੍ਹਾਂ ਕਿਹਾ ਨੌਜਵਾਨ ਕੌਣ ਸੀ ਇਸ ਬਾਰੇ ਵੀ ਉਸ ਨੂੰ ਕੋਈ ਜਾਣਕਾਰੀ ਨਹੀਂ ਨੇੜੇ-ਤੇੜੇ ਦੇ ਇਲਾਕੇ ਦੇ ਕੈਮਰਿਆਂ ਦੀ ਫੁਟੇਜ ਖਗਾਲੀ (Camera footage is being scanned) ਜਾ ਰਹੀ ਹੈ ਜਿਸ ਤੋਂ ਉਨ੍ਹਾਂ ਦੇ ਮੋਟਰਸਾਈਕਲਾਂ ਦੇ ਨੰਬਰ ਟਰੇਸ ਕਰਕੇ ਉਨ੍ਹਾਂ ਨੂੰ ਫੜਿਆ ਜਾ ਸਕੇ।

ਇਹ ਵੀ ਪੜ੍ਹੋ:ਸੋਨ ਤਗਮਾ ਜੇਤੂ ਖਿਡਾਰਣ ਦੀ ਪੰਜਾਬ ਸਰਕਾਰ ਨੇ ਨਹੀਂ ਲਈ ਸਾਰ, ਦੀਪਦਿਸਕ ਕੌਰ ਨੇ ਜਿੱਤੇ ਹਨ ਕਈ ਗੋਲਡ ਮੈਡਲ

ਉੱਧਰ ਮੌਕੇ ਉੱਤੇ ਪਹੁੰਚੇ ਜਗਤਪੁਰੀ ਦੇ ਇੰਚਾਰਜ ਏ ਐਸ ਆਈ ਹਰਜੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਜਾਣਕਾਰੀ ਮਿਲੀ ਸੀ ਕਿ ਕੁਝ ਬਦਮਾਸ਼ਾਂ ਵੱਲੋਂ ਬੇਕਰੀ ਦੀ ਦੁਕਾਨ ਉੱਤੇ ਹਮਲਾ ਕੀਤਾ ਗਿਆ ਹੈ ਜਿਸ ਤੋਂ ਬਾਅਦ ਤੁਰੰਤ ਮੌਕੇ ਉੱਤੇ ਪਹੁੰਚ ਗਿਆ ਕਿਉਂਕਿ ਉਹ ਨੇੜੇ ਹੀ ਸੀ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਵੇਖ ਕੇ ਮੁਲਜ਼ਮ ਫਰਾਰ ਹੋ ਗਏ ਪਰ ਅਸੀਂ ਉਨ੍ਹਾਂ ਦੀ ਸ਼ਨਾਖਤ ਕਰਕੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਵਾਂਗੇ ।

For All Latest Updates

ABOUT THE AUTHOR

...view details