ਲੁਧਿਆਣਾ : ਲੁਧਿਆਣਾ ਦੇ ਸ਼ਿਮਲਾਪੁਰੀ ਸਥਿਤ ਕੁਆਲਿਟੀ ਚੌਕ ਵਿਖੇ ਮਾਮੂਲੀ ਗੱਲ ਨੂੰ ਲੈਕੇ ਨਸ਼ੇੜੀਆਂ ਵੱਲੋਂ ਸਿੱਖ ਨੌਜਵਾਨ ਉਤੇ ਹਮਲਾ ਕਰ ਦਿੱਤਾ ਗਿਆ। ਇਹ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਲਿਹਾਜ਼ਾ ਮੌਕੇ ਉਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਾਰ ਚਾਲਕ ਸਿੱਖ ਨੌਜਵਾਨ ਆਪਣੀ ਘਰਵਾਲੀ ਨੂੰ ਸਹੁਰੇ ਛੱਡਣ ਦੇ ਲਈ ਆਇਆ ਸੀ ਅਤੇ ਰਸਤੇ ਵਿੱਚ ਹੀ ਉਸਦੀ ਨੌਜਵਾਨਾਂ ਨਾਲ ਤਕਰਾਰ ਹੋ ਗਈ, ਜਿਸ ਤੋਂ ਬਾਅਦ ਹੁੱਲੜਬਾਜ਼ਾਂ ਨੇ ਉਸ ਤੇ ਤਾਬੜਤੋੜ ਹਮਲਾ ਕਰ ਦਿੱਤਾ, ਨੇੜੇ ਤੇੜੇ ਦੇ ਲੋਕਾਂ ਨੇ ਨੌਜਵਾਨ ਦੀ ਜਾਨ ਬਚਾਈ, ਨੌਜਵਾਨ ਨੇ ਆਪਣੀ ਆਤਮ ਰੱਖਿਆ ਦੇ ਲਈ ਕਿਰਪਾਨ ਵੀ ਕੱਢ ਲਈ।
Clash in Ludhiana: ਹੁੱਲੜਬਾਜ਼ਾਂ ਨੇ ਕੀਤਾ ਹਮਲਾ ਤਾਂ ਸਿੱਖ ਨੌਜਵਾਨ ਨੇ ਵੀ ਕੱਢ ਲਈ ਕਿਰਪਾਨ, ਘਟਨਾ ਸੀਸੀਟੀਵੀ ਵਿੱਚ ਕੈਦ
ਸ਼ਿਮਲਾਪੁਰੀ ਇਲਾਕੇ ਵਿੱਚ ਆਪਣੀ ਪਤਨੀ ਨੂੰ ਪੇਕੇ ਘਰ ਛੱਡਣ ਆਏ ਸਿੱਖ ਨੌਜਵਾਨ ਉਤੇ ਕੁਝ ਹੁੱਲੜਬਾਜ਼ਾਂ ਨੇ ਹਮਲਾ ਕਰ ਦਿੱਤਾ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।
ਹੁੱਲੜਬਾਜ਼ਾ ਵੱਲੋਂ ਕੀਤੇ ਹਮਲੇ ਮਗਰੋਂ ਸਿੱਖ ਨੌਜਵਾਨ ਨੇ ਬਚਾਅ ਲਈ ਕੱਢੀ ਕਿਰਪਾਨ :ਇਸ ਮੌਕੇ ਗੱਲਬਾਤ ਕਰਦੇ ਹੋਏ ਕਾਰ ਚਾਲਕ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਹੁੱਲੜਬਾਜ਼ੀ ਕਰਦੇ 3 ਮੋਟਰਸਾਈਕਲ ਸਵਾਰ ਨੌਜਵਾਨ ਆਏ ਅਤੇ ਗਾਲੀ-ਗਲੌਚ ਕਰਨ ਤੋਂ ਬਾਅਦ ਉਸ ਨਾਲ ਕੁੱਟਮਾਰ ਕਰਨ ਲੱਗ ਗਏ, ਜਿਸ ਤੋਂ ਬਾਅਦ ਉਸ ਨੇ ਵੀ ਆਪਣੇ ਬਚਾਅ ਲਈ ਆਪਣੀ ਕ੍ਰਿਪਾਨ ਕੱਢੀ ਅਤੇ ਇੱਕ ਨੌਜਵਾਨ ਉਤੇ ਹਮਲਾ ਕੀਤਾ। ਉਨ੍ਹਾਂ ਨੌਜਵਾਨਾਂ ਵੱਲੋਂ ਵੀ ਕੁੱਟਮਾਰ ਕੀਤੀ ਗਈ ਅਤੇ ਦੁਕਾਨਦਾਰ ਦੀ ਮਦਦ ਨਾਲ ਉਸ ਨੇ ਆਪਣਾ ਬਚਾਅ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਆਪਣੇ ਰਿਸ਼ਤੇਦਾਰਾਂ ਨੂੰ ਸੱਦਿਆ। ਉਧਰ ਮੌਕੇ ਉਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਮਾਮਲੇ ਸਬੰਧੀ ਜਾਂਚ ਦੀ ਗੱਲ ਕਹੀ ਹੈ ਅਤੇ ਕਿਹਾ ਕਿ ਸਾਰੇ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।
- ਮਾਲਵਾ ਖੇਤਰ ਵਿੱਚ ਗੁਲਾਬੀ ਸੁੰਡੀ ਦਾ ਕਹਿਰ, ਅਗੇਤੀ ਕਪਾਹ ਦੀ ਫਸਲ ਦਾ ਨੁਕਸਾਨ, ਕਿਵੇਂ ਗੁਲਾਬੀ ਸੁੰਡੀ ਤੋਂ ਪਾਇਆ ਜਾ ਸਕਦਾ ਹੈ ਛੁਟਕਾਰਾ, ਦੇਖੋ ਖ਼ਾਸ ਰਿਪੋਰਟ...
- ਪੰਜਾਬ ਸਰਕਾਰ ਉੱਤੇ ਰਾਜਪਾਲ ਨੇ ਚੁੱਕੇ ਗੰਭੀਰ ਸਵਾਲ, ਕਿਹਾ-ਪੀਟੀਯੂ 'ਚ ਵੀਸੀ ਦੀ ਨਿਯੁਕਤੀ ਯੂਜੀਸੀ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਨਹੀਂ
- ਭਾਜਪਾ ਆਗੂ ਜੀਵਨ ਗੁਪਤਾ ਦਾ ਪੰਜਾਬ ਸਰਕਾਰ ਉੱਤੇ ਵਾਰ, ਕਿਹਾ-ਸੰਵਿਧਾਨ ਅਤੇ ਗਵਰਨਰ ਨੂੰ ਸੀਐੱਮ ਮਾਨ ਨੇ ਬਣਾਇਆ ਮਜ਼ਾਕ
ਪੀੜਤ ਪਰਿਵਾਰ ਨੇ ਕੀਤੀ ਇਨਸਾਫ਼ ਦੀ ਮੰਗ : ਇਸ ਮੌਕੇ ਸਿੱਖ ਨੌਜਵਾਨ ਦੇ ਸਹੁਰਾ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਹੁਣਾ ਇਥੇ ਨਹੀਂ ਰਹਿੰਦਾ, ਨਾ ਹੀ ਉਸ ਦਾ ਕਿਸੇ ਨਾਲ ਕੋਈ ਵੈਰ ਹੈ। ਬਿਨ੍ਹਾਂ ਵਜ੍ਹਾ ਆਪਣੇ ਘਰ ਜਾਣ ਵੇਲੇ ਇਸ ਉਤੇ ਨਸ਼ੇੜੀਆਂ ਨੇ ਹਮਲਾ ਕੀਤਾ, ਜੇਕਰ ਨੇੜੇ ਤੇੜੇ ਦੇ ਲੋਕ ਨਾ ਹੁੰਦੇ ਤਾਂ ਇਸ ਨੂੰ ਕਾਫੀ ਨੁਕਸਾਨ ਪਹੁੰਚਾਉਣਾ ਸੀ। ਉਨ੍ਹਾਂ ਕਿਹਾ ਕਿ ਅਸੀਂ ਪੁਲਿਸ ਨੂੰ ਬੁਲਾਇਆ ਅਤੇ ਪੁਲਿਸ ਨੇ ਸਾਡੇ ਹੱਕ ਵਿੱਚ ਜਿੰਨੇ ਵੀ ਲੋਕ ਸਨ ਉਨ੍ਹਾਂ ਨੂੰ ਵਾਪਿਸ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।