ਪੰਜਾਬ

punjab

ETV Bharat / state

ZOMATO BOY ‘ਤੇ ਹਮਲਾ, ਕਿਰਪਾਨਾਂ ਨਾਲ ਵੱਢਿਆ ! - ਪੁਲਿਸ

ਲੁਧਿਆਣਾ ਦੇ ਵਿੱਚ ਜੋਮੈਟੋ ਬੁਆਏ ਤੇ ਕੁਝ ਲੁਟੇਰਿਆਂ ਦੇ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹੈ। ਇਸ ਹਮਲੇ ਦੇ ਵਿੱਚ 3 ਲੁਟੇਰਿਆਂ ਨੂੰ ਮੌਕੇ ‘ਤੇ ਕਾਬੂ ਕੀਤਾ ਗਿਆ ਹੈ। ਪੀੜਤ ਨੌਜਵਾਨ ਦੇ ਵੱਲੋਂ ਪੁਲਿਸ ‘ਤੇ ਕਾਰਵਾਈ ਨਾ ਕਰਨ ਦੇ ਵੀ ਇਲਜ਼ਾਮ ਲਗਾਏ ਗਏ ਹਨ।

ZOMATO BOY ‘ਤੇ ਹਮਲਾ, ਕਿਰਪਾਨਾਂ ਨਾਲ ਵੱਢਿਆ !
ZOMATO BOY ‘ਤੇ ਹਮਲਾ, ਕਿਰਪਾਨਾਂ ਨਾਲ ਵੱਢਿਆ !

By

Published : Aug 14, 2021, 1:29 PM IST

ਲੁਧਿਆਣਾ: ਸੂਬੇ ਦੇ ਵਿੱਚ ਲੁੱਟ ਖੋਹ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਲੁਧਿਆਣਾ ਦੇ ਵਿੱਚ ਇੱਕ ਜਮੈਟੋ ਬੁਆਏ ਤੇ ਕੁਝ ਨੌਜਵਾਨ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਲੈਕੇ ਹਮਲਾ ਕੀਤਾ ਗਿਆ ਹੈ। ਹਮਲਾਵਰਾਂ ਵੱਲੋਂ ਪੀੜਤ ਨੌਜਵਾਨ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹੈ।

ਪੀੜਤ ਨੌਜਾਵਾਨ ਹਮਲਵਰਾਂ ਤੋਂ ਮੁਸ਼ਕਿਲ ਨਾਲ ਉੱਥੋਂ ਛੁਡਾ ਕੇ ਭੱਜ ਗਿਆ ਜਿਸ ਤੋਂ ਬਾਅਦ ਉਸਨੇ ਭਰਾ ਤੇ ਹੋਰ ਦੋਸਤਾਂ ਨੂੰ ਮੌਕੇ ਫੋਨ ਕਰਕੇ ਬੁਲਾਇਆ ਕਿ ਉਸ ਉੱਪਰ ਹਮਲਾ ਕੀਤਾ ਗਿਆ ਹੈ ਜਿਸ ਤੋਂ ਬਾਅਦ ਉਸ ਦੇ ਸਾਥੀਆਂ ਨੇ 3 ਹਮਲਾਵਰਾਂ ਨੂੰ ਮੌਕੇ ਤੇ ਆ ਕੇ ਕਾਬੂ ਕਰ ਲਿਆ।

ਹਮਲਾਵਰਾਂ ਨੂੰ ਕਾਬੂ ਕਰਨ ਤੋਂ ਬਾਅਦ ਨੌਜਵਾਨਾਂ ਵੱਲੋਂ ਉਨ੍ਹਾਂ ਦਾ ਕੁੱਟਾਪਾ ਵੀ ਚਾੜ੍ਹਿਆ ਗਿਆ ਹੈ। ਇਸ ਤੋਂ ਬਾਅਦ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਜਿਸ ਤੋਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ 3 ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਇਨ੍ਹਾਂ ਕਾਬੂ ਕੀਤੇ ਗਏ ਨੌਜਵਾਨਾਂ ਤੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ ਜਿਹੜੇ ਪੁਲਿਸ ਦੇ ਸਪੁਰਦ ਕਰ ਦਿੱਤੇ ਗਏ ਹਨ।

ZOMATO BOY ‘ਤੇ ਹਮਲਾ, ਕਿਰਪਾਨਾਂ ਨਾਲ ਵੱਢਿਆ !

ਪੀੜਤ ਨੌਜਵਾਨ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਸਮਝੋਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨੌਜਵਾਨ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਕਾਰਵਾਈ ਨਹੀਂ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਘਟਨਾ ਬੁੱਧਵਾਰ ਦੀ ਵਾਪਰੀ ਹੋਈ ਹੈ ਪਰ ਅਜੇ ਤੱਕ ਇਸ ਮਾਮਲੇ ਦੇ ਵਿੱਚ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ।

ਓਧਰ ਦੂਜੇ ਪਾਸੇ ਕਾਬੂ ਕੀਤੇ ਗਏ ਨੌਜਵਾਨਾਂ ਦਾ ਕਹਿਣੈ ਕਿ ਉਨ੍ਹਾਂ ਦੇ ਘਰ ਚੋਰ ਆ ਗਏ ਸਨ ਜਿਸਦੇ ਚੱਲਦੇ ਉਨ੍ਹਾਂ ਵੱਲੋਂ ਹਥਿਆਰਾਂ ਚੁੱਕੇ ਗਏ ਹਨ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।

ਇਹ ਵੀ ਪੜ੍ਹੋ:ਭਿਆਨਕ ਹਾਦਸਾ: ਛਾਤੀ ਦੇ ਆਰ-ਪਾਰ ਹੋਇਆ ਐਂਗਲ

ABOUT THE AUTHOR

...view details