ਪੰਜਾਬ

punjab

ETV Bharat / state

Viral Video: ਖੰਨਾ 'ਚ ਸ਼ਿਵ ਸੈਨਾ ਆਗੂ ਦੇ ਮੁੰਡੇ ਅਤੇ ਸਾਥੀ 'ਤੇ ਹਥਿਆਰਾਂ ਨਾਲ ਹਮਲਾ

ਖੰਨਾ ਵਿੱਚ ਸ਼ਰੇਆਮ ਗੁੰਡਾਗਰਦੀ ਦੀ ਵੀਡੀਓ ਸਾਹਮਣੇ ਆਈ ਹੈ। ਇੱਥੇ ਕੁਝ ਨੌਜਵਾਨਾਂ ਵੱਲੋਂ ਸ਼ਿਵ ਸੈਨਾ ਆਗੂ ਦੇ ਮੁੰਡੇ ਤੇ ਉਸ ਦੇ ਸਾਥੀ ਉੱਤੇ ਹਮਲਾ ਕਰਨ ਦੇ ਇਲਜ਼ਾਮ ਹਨ। ਕੁੱਟਮਾਰ ਦੀ ਵੀਡੀਓ ਵੀ ਚਸ਼ਮਦੀਦ ਵੱਲੋਂ ਵਾਇਰਲ ਕੀਤੀ ਗਈ ਹੈ।

Khanna Attack with Weapons Viral Video
Khanna Attack with Weapons Viral Video

By

Published : May 23, 2023, 2:33 PM IST

ਖੰਨਾ 'ਚ ਸ਼ਿਵ ਸੈਨਾ ਆਗੂ ਦੇ ਮੁੰਡੇ ਅਤੇ ਸਾਥੀ 'ਤੇ ਹਥਿਆਰਾਂ ਨਾਲ ਹਮਲੇ ਦੀ ਵੀਡੀਓ ਵਾਇਰਲ

ਲੁਧਿਆਣਾ:ਖੰਨਾ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਰੁਕਣ ਦਾ ਨਾਮ ਨਹੀਂ ਲੈ ਰਿਹਾ। ਆਏ ਦਿਨ ਸ਼ਰੇਆਮ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਕੀਤੇ ਜਾਂਦੇ ਹਨ। ਤਾਜਾ ਘਟਨਾ ਕ੍ਰਿਸ਼ਨਾ ਨਗਰ ਵਿੱਚ ਦੇਖਣ ਨੂੰ ਮਿਲੀ, ਜਿੱਥੇ ਸ਼ਿਵ ਸੈਨਾ ਆਗੂ ਦੇ ਲੜਕੇ ਅਤੇ ਉਸ ਦੇ ਸਾਥੀ ਉਪਰ ਗੰਡਾਸਿਆਂ ਅਤੇ ਕਿਰਪਾਨਾਂ ਨਾਲ ਹਮਲਾ ਕੀਤਾ ਗਿਆ। ਇਸ ਦੀ ਵੀਡਿਓ ਵੀ ਸਾਹਮਣੇ ਆਈ ਹੈ। ਪੁਲਿਸ ਨੇ ਚਾਰ ਜਣਿਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ। ਪੁਲਿਸ ਇਸ ਮਾਮਲੇ ਨੂੰ ਨਿੱਜੀ ਰੰਜਿਸ਼ ਅਤੇ ਗੁੱਟਬਾਜ਼ੀ ਨਾਲ ਜੋੜਕੇ ਜਾਂਚ ਕਰ ਰਹੀ ਹੈ।

ਕੁੱਟਮਾਰ ਦੀ ਵੀਡੀਓ ਹੋ ਰਹੀ ਵਾਇਰਲ: ਜਾਣਕਾਰੀ ਦੇ ਅਨੁਸਾਰ ਸ਼ਿਵ ਸੈਨਾ ਆਗੂ ਕਸ਼ਮੀਰ ਗਿਰੀ ਦਾ ਲੜਕਾ ਰਾਜਨ ਗਿਰੀ ਆਪਣੇ ਸਾਥੀ ਸਮਨਦੀਪ ਸਿੰਘ ਨਾਲ ਕਰੂਜ਼ ਗੱਡੀ ਵਿੱਚ ਆਪਣੇ ਘਰ ਜਾ ਰਿਹਾ ਸੀ। ਰਾਜਨ ਗਿਰੀ ਮੰਡੀ ਗੋਬਿੰਦਗੜ੍ਹ ਵਿਖੇ ਲੋਹਾ ਸਕ੍ਰੈਪ ਦਾ ਕੰਮ ਕਰਦਾ ਹੈ। ਉਹ ਜਦੋਂ ਆਪਣੇ ਸਾਥੀ ਸਮੇਤ ਕ੍ਰਿਸ਼ਨਾ ਨਗਰ ਵਿੱਚ ਬਾਬਾ ਬਾਲਕ ਨਾਥ ਮੰਦਿਰ ਨੇੜੇ ਪੁੱਜਾ, ਤਾਂ ਬੁਲੇਟ ਮੋਟਰਸਾਇਕਲ ਸਵਾਰ ਦੋ ਨੌਜਵਾਨਾਂ ਨੇ ਉਨ੍ਹਾਂ ਦੀ ਗੱਡੀ ਘੇਰ ਲਈ। ਇਸੇ ਦੌਰਾਨ ਦੋ ਹੋਰ ਨੌਜਵਾਨ ਆ ਗਏ। ਇਨ੍ਹਾਂ ਨੇ ਤੇਜਧਾਰ ਹਥਿਆਰਾਂ ਨਾਲ ਰਾਜਨ ਤੇ ਸਮਨਦੀਪ ਉੱਤੇ ਹਮਲਾ ਕੀਤਾ ਅਤੇ ਵੀਡਿਓ ਵੀ ਬਣਾਈ ਗਈ। ਹਾਲਾਂਕਿ ਹਮਲੇ ਦੇ ਪਿੱਛੇ ਦੀ ਵਜ੍ਹਾ ਹਾਲੇ ਸਾਫ਼ ਨਹੀਂ ਹੋ ਸਕੀ ਹੈ। ਇਸ ਹਮਲੇ ਦੀ ਵੀਡਿਓ ਵੀ ਸੋਸ਼ਲ ਮੀਡੀਆ ਉਪਰ ਵਾਇਰਲ ਹੋਈ ਹੈ।

  1. ਐਸਟੀਐਫ ਨੇ ਨਸ਼ਾ ਤਸਕਰ ਕੀਤਾ ਗ੍ਰਿਫਤਾਰ, ਡਰੋਨ ਜ਼ਰੀਏ ਪਾਕਿਸਤਾਨ ਤੋਂ ਮੰਗਵਾਉਂਦਾ ਸੀ ਹੈਰੋਇਨ
  2. Rahul Gandhi Truck Video: ਰਾਹੁਲ ਗਾਂਧੀ ਨੇ ਕੀਤੀ ਟਰੱਕ ਦੀ ਸਵਾਰੀ, ਵੀਡੀਓ ਵਾਇਰਲ
  3. 2000 notes exchange: ਅੱਜ ਤੋਂ ਬਦਲੇ ਜਾਣਗੇ 2000 ਰੁਪਏ ਦੇ ਨੋਟ, ਜਾਣੋ RBI ਦੇ ਦਿਸ਼ਾ-ਨਿਰਦੇਸ਼

ਕਾਨੂੰਨ ਵਿਵਸਥਾ ਸਵਾਲਾਂ ਦੇ ਘੇਰੇ 'ਚ: ਦੂਜੇ ਪਾਸੇ ਇਸ ਹਮਲੇ ਨਾਲ ਲਾਅ ਐਂਡ ਆਰਡਰ ਦੀ ਸਥਿਤੀ ਉਪਰ ਵੀ ਸਵਾਲ ਖੜ੍ਹੇ ਹੋ ਰਹੇ ਹਨ। ਪੁਲਿਸ ਦੀ ਕਾਰਜਸ਼ੈਲੀ ਨੂੰ ਲੈਕੇ ਜਿੱਥੇ ਸੋਸ਼ਲ ਮੀਡੀਆ ਉਪਰ ਸ਼ਹਿਰਵਾਸੀ ਸਵਾਲ ਖੜ੍ਹੇ ਕਰ ਰਹੇ ਹਨ, ਉੱਥੇ ਹੀ ਅਜਿਹੇ ਹਮਲਿਆਂ ਨਾਲ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਵੀ ਹੈ। ਇਸ ਮਾਮਲੇ ਨੂੰ ਲੈਕੇ ਖੰਨਾ ਦੇ ਡੀਐਸਪੀ ਕਰਨੈਲ ਸਿੰਘ ਨੇ ਕਿਹਾ ਕਿ ਰਾਜਨ ਗਿਰੀ ਨਾਮਕ ਨੌਜਵਾਨ ਨੇ ਪੁਲਿਸ ਕੋਲ ਬਿਆਨ ਦਰਜ ਕਰਾਏ। ਇਸ ਤੋਂ ਇਲਾਵਾ ਹਮਲੇ ਦੀ ਵੀਡਿਓ ਉਨ੍ਹਾਂ ਕੋਲ ਵੀ ਆਈ ਹੈ। ਪੁਲਿਸ ਨੇ ਰਾਜਨ ਗਿਰੀ ਦੇ ਬਿਆਨ ਦਰਜ ਕਰਕੇ ਚਾਰ ਹਮਲਾਵਰਾਂ ਖ਼ਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਇਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਗੁੰਡੇ ਅਨਸਰਾਂ ਨੂੰ ਕਿਸੇ ਵੀ ਕੀਮਤ ਉਪਰ ਬਖਸ਼ਿਆ ਨਹੀਂ ਜਾਵੇਗਾ।

ABOUT THE AUTHOR

...view details