ਲੁਧਿਆਣਾ :ਲੁਧਿਆਣਾ ਦੇ ਗਿਆਸਪੁਰਾ ਇਲਾਕੇ ਦੇ ਵਿੱਚ ਇੱਕ ਗੁਆਂਢੀ ਨੇ ਆਪਣੇ ਹੀ (Woman murdered in Ludhiana) ਗੁਆਂਢੀ ਦੀ ਪਤਨੀ ਦੇ ਸਿਰ ਵਿੱਚ ਡੰਡਾਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਸਾਹਨੇਵਾਲ ਪੁਲਿਸ ਸਟੇਸ਼ਨ ਅਧੀਨ ਇਹ ਮਾਮਲਾ ਸਾਹਮਣੇ ਆਇਆ ਹੈ, ਮ੍ਰਿਤਕ ਮਹਿਲਾ ਦੀ ਸ਼ਨਾਖ਼ਤ 40 ਸਾਲ ਦੀ ਮਾਨਤੀਂ ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕ ਦੇ ਪਤੀ ਲਲਨ ਦੇ ਬਿਆਨਾਂ ਦੇ ਆਧਾਰ ਉੱਤੇ 4 ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ, ਜਿਨ੍ਹਾ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ।
Woman Murdered In Ludhiana : ਲੁਧਿਆਣਾ 'ਚ ਮਹਿਲਾ ਅਤੇ ਉਸਦੇ ਪਤੀ 'ਤੇ ਹਮਲਾ, ਮਹਿਲਾ ਦੀ ਮੌਤ - ਹਮਲੇ ਨਾਲ ਮਹਿਲਾ ਦੀ ਮੌਤ
ਲੁਧਿਆਣਾ ਵਿੱਚ ਮਾਮੂਲੀ ਟਕਰਾਰ ਤੋਂ ਬਾਅਦ ਗੁਆਂਢੀਆਂ ਨੇ ਮਹਿਲਾ ਅਤੇ ਉਸ ਦੇ ਪਤੀ ਉੱਤੇ ਹਮਲਾ ਕਰ ਦਿੱਤਾ ਹੈ। ਇਸ ਹਮਲੇ ਦੌਰਾਨ ਮਹਿਲਾ ਦੀ ਮੌਤ ਹੋ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Published : Sep 11, 2023, 8:07 PM IST
ਮਾਮੂਲੀ ਜਿਹੀ ਗੱਲ ਤੋਂ ਝਗੜਾ :ਜਾਣਕਾਰੀ ਮੁਤਾਬਿਕ ਲਲਨ ਸ਼ਾਹ ਜੋਕਿ ਪਿਛਲੇ ਕਈ ਸਾਲਾਂ ਤੋਂ ਆਪਣੀ ਪਤਨੀ ਅਤੇ ਦੋ ਬੱਚਿਆਂ ਸਾਹਨੇਵਾਲ ਥਾਣੇ ਅਧੀਨ ਪੈਂਦੇ ਗਿਆਸਪੁਰਾ ਦੇ ਇਲਾਕੇ ਅੰਬੇਦਕਰ ਨਗਰ ਵਿੱਚ ਰਹਿ ਰਿਹਾ ਹੈ, ਉਸਦੇ ਹੀ ਗੁਆਂਢੀ (Murder in Ludhiana) ਅਕਸਰ ਹੀ ਉਸ ਦੇ ਘਰ ਅੱਗੇ ਪਾਣੀ ਡੋਲ੍ਹ ਦਿੰਦੇ ਸਨ। ਇਸ ਗੱਲ ਨੂੰ ਲੈ ਕੇ ਅੱਜ ਜਦੋਂ ਉਸ ਨੇ ਉਨ੍ਹਾ ਨੂੰ ਰੋਕਿਆ ਤਾਂ ਉਸ ਦੇ ਗੁਆਂਢੀ ਅਜੇ ਅਤੇ ਹੋਰ ਵਿਅਕਤੀਆਂ ਨਾਲ ਉਨ੍ਹਾਂ ਉੱਤੇ ਬਹਿਸ ਤੋਂ ਬਾਅਦ ਹਮਲਾ ਕਰ ਦਿੱਤਾ, ਜਿਸ ਵਿੱਚ ਉਸਦੀ ਪਤਨੀ ਦੇ ਸਿਰ ਵਿੱਚ ਸੱਟ ਲੱਗੀ ਉਸ ਨੂੰ ਹਸਪਤਾਲ ਇਲਾਜ ਲਈ ਲੈਕੇ ਗਏ ਜਿੱਥੇ ਉਸ ਦੀ ਮੌਤ ਹੋ ਗਈ। ਕੁਝ ਦਿਨ ਪਹਿਲੋਂ ਵੀ ਇਸੇ ਮਸਲੇ ਨੂੰ ਲੈ ਕੇ ਦੋਹਾਂ ਧਿਰਾਂ ਵਿਚਕਾਰ ਗਾਲੀ ਗਲੋਚ ਹੋਈ ਸੀ।
- G20 Summit : ਜੀ20 ਸਿਖਰ ਸੰਮੇਲਨ ਕਰਕੇ ਕਾਰੋਬਾਰੀਆਂ ਨੂੰ ਹੋਇਆ 400 ਕਰੋੜ ਦਾ ਨੁਕਸਾਨ, ਮਨਸੂਬੇ ਰਹਿ ਗਏ ਅਧੂਰੇ
- Uddhav on Ram Temple Inauguration: ‘ਰਾਮ ਮੰਦਰ ਦੇ ਉਦਘਾਟਨ ਤੋਂ ਬਾਅਦ ਇੱਕ ਵਾਰ ਫਿਰ ਹੋ ਸਕਦੀ ਹੈ 'ਗੋਧਰਾ ਵਰਗੀ' ਘਟਨਾ’
- Chandrababu reaches central jail: ਆਂਧਰਾ ਦੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਰਾਜਮੁੰਦਰੀ ਸੈਂਟਰਲ ਜੇਲ੍ਹ ਪੁੱਜੇ
ਮੌਤ ਤੋਂ ਬਾਅਦ ਲਲਨ ਨੇ ਆਪਣੇ ਗੁਆਂਢੀ ਅਜੇ ਅਤੇ ਉਸ ਦੇ 3 ਹੋਰ ਸਥੀਆਂ ਦੇ ਖਿਲਾਫ ਸਾਹਨੇਵਾਲ ਥਾਣੇ ਦੇ ਵਿੱਚ ਸ਼ਿਕਾਇਤ ਭੇਜ ਦਿੱਤੀ ਹੈ। ਜਿਸ ਦੀ ਪੁਲਿਸ ਨੇ ਜਾਂਚ ਕਰ ਰਹੀ ਹੈ। ਹਾਲਾਂਕਿ ਮਾਮੂਲੀ (The woman died in the attack) ਟਕਰਾਅ ਨੂੰ ਲੈਕੇ ਕਤਲ ਦੀ ਵਾਰਦਾਤ ਕੋਈ ਨਵੀਂ ਗੱਲ ਨਹੀਂ ਹੈ। ਕੁਝ ਸਮੇਂ ਪਹਿਲਾਂ ਗਿਆਸਪੁਰਾ ਇਲਾਕੇ ਵਿੱਚ ਹੀ ਠੰਢੇ ਅੰਡਿਆਂ ਨੂੰ ਲੈਕੇ ਰੇਹੜੀ ਲਾਉਣ ਵਾਲੇ ਤੇ ਕੁਝ ਨੌਜਵਾਨਾਂ ਨੇ ਹਮਲਾ ਕਰਕੇ ਉਸ ਨੂੰ ਬੁਰੀ ਤਰਾਂ ਜ਼ਖਮੀ ਕਰ ਦਿੱਤਾ ਸੀ।