ਪੰਜਾਬ

punjab

By ETV Bharat Punjabi Team

Published : Oct 4, 2023, 5:23 PM IST

ETV Bharat / state

Attack on Meat Shop Owner : ਲੁਧਿਆਣਾ ਦੇ ਤਾਜਪੁਰ ਰੋਡ 'ਤੇ ਮੀਟ ਸ਼ਾਪ ਚਲਾਉਣ ਵਾਲੇ 'ਤੇ ਹਮਲਾ, ਨਿਹੰਗ ਸਿੰਘਾਂ ਉੱਤੇ ਲੱਗੇ ਇਲਜਾਮ, ਸੀਸੀਟੀਵੀ ਵਾਇਰਲ

ਲੁਧਿਆਣਾ ਦੇ ਤਾਜਪੁਰ ਰੋਡ 'ਤੇ ਇਕ ਨਿਹੰਗ ਸਿੰਘ ਉੱਤੇ ਮੀਟ ਸ਼ਾਪ (Attack on Meat Shop Owner) ਚਲਾਉਣ ਵਾਲੇ ਵਿਅਕਤੀ ਉੱਤੇ ਤਲਵਾਰਾਂ ਨਾਲ ਹਮਲਾ ਕਰਨ ਦੇ ਇਲਜਾਮ ਲੱਗੇ ਹਨ। ਇਸਦੀ ਸੀਸੀਟੀਵੀ ਫੁਟੇਜ ਵਾਇਰਲ ਹੋਈ ਹੈ।

Attack on meat shop operator on Tajpur Road in Ludhiana
Attack on Meat Shop Owner : ਲੁਧਿਆਣਾ ਦੇ ਤਾਜਪੁਰ ਰੋਡ 'ਤੇ ਮੀਟ ਸ਼ਾਪ ਚਲਾਉਣ ਵਾਲੇ 'ਤੇ ਹਮਲਾ, ਨਿਹੰਗ ਸਿੰਘਾਂ ਉੱਤੇ ਲੱਗੇ ਇਲਜਾਮ, ਸੀਸੀਟੀਵੀ ਵਾਇਰਲ

ਮੀਟ ਸ਼ਾਪ ਦਾ ਮਾਲਕ ਜਾਣਕਾਰੀ ਦਿੰਦਾ ਹੋਇਆ।

ਲੁਧਿਆਣਾ :ਲੁਧਿਆਣਾ ਦੇ ਤਾਜਪੁਰ ਰੋਡ 'ਤੇ ਸਥਿਤ ਭੋਲਾ ਕਾਲੋਨੀ 'ਚ ਰਹਿਣ ਵਾਲੇ ਦੁਕਾਨਦਾਰਾਂ ਨੇ ਨਿਹੰਗ ਸਿੰਘ 'ਤੇ ਨੌਜਵਾਨ ਦੀ ਕੁੱਟਮਾਰ ਕਰਨ ਅਤੇ ਉਸ ਦੀ ਦੁਕਾਨ ਦੇ ਗੱਲੇ ਵਿੱਚੋਂ ਪੈਸੇ ਕੱਢਣ ਦੇ ਇਲਜ਼ਾਮ ਲਗਾਏ ਹਨ। ਇਹ ਸਾਰੀ (Attack on Meat Shop Owner) ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ।ਪੀੜਤ ਪਰਿਵਾਰ ਨੇ ਇਸ ਸਬੰਧੀ ਤਾਜਪੁਰ ਚੌਕੀ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਨਿਹੰਗ ਸਿੰਘ ਉੱਤੇ ਧਮਕੀਆਂ ਦੇਣ ਦੇ ਇਲਜ਼ਾਮ :ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਨਿਹੰਗ ਸਿੰਘ ਉਨ੍ਹਾ ਦੇ ਇਲਾਕੇ ਵਿੱਚ ਹੀ ਰਹਿੰਦਾ ਹੈ। ਉਹ ਨਿਹੰਗ ਸਿੰਘ ਦੇ ਬਾਣੇ ਵਿੱਚ ਘੁੰਮਦਾ ਹੈ। ਦੁਕਾਨਦਾਰ ਨੇ ਕਿਹਾ (Attack with swords) ਕਿ ਇਹ ਘਟਨਾ ਕੁਝ ਦਿਨ ਪਹਿਲਾਂ ਦੀ ਹੈ ਜਦੋਂ ਉਸਨੇ ਦੁਕਾਨ ਦੇ ਅੰਦਰ ਵੜ ਕੇ ਸ਼ਟਰ ਸੁੱਟ ਦਿੱਤਾ ਅਤੇ ਉਸ ਨੂੰ ਧਮਕੀਆਂ ਦਿੱਤੀਆਂ। ਇਸਦੇ ਨਾਲ ਹੀ ਉਸ ਉੱਤੇ ਤਲਵਾਰਾਂ ਦੇ ਨਾਲ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਸਨੇ ਭੱਜ ਨੇ ਆਪਣੀ ਜਾਨ ਬਚਾਈ ਅਤੇ ਪੂਰੀ ਮਾਰਕੀਟ ਇਕੱਠੀ ਹੋ ਗਈ। ਉਨ੍ਹਾਂ ਕਿਹਾ ਕਿ ਦੁਕਾਨ ਦੇ ਗੱਲੇ ਨਾਲ ਵੀ ਛੇੜ ਛਾੜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਇਲਾਕੇ ਵਿੱਚ ਲੋਕਾਂ ਨੂੰ ਧਮਕੀਆਂ ਦਿੰਦਾ ਹੈ ਅਤੇ ਉਸ ਦੇ ਬਾਣੇ ਕਰਕੇ ਹੀ ਉਸ ਨੂੰ ਕੋਈ ਕੁੱਝ ਨਹੀਂ ਬੋਲਦਾ।


ਉੱਧਰ ਇਲਾਕੇ ਦੇ ਲੋਕਾਂ ਅਤੇ ਦੁਕਾਨਦਾਰਾਂ ਨੇ ਇਸ ਸਬੰਧੀ ਕੁਝ ਨਿਹੰਗ ਸਿੰਘ ਜਥੇਬੰਦੀਆਂ ਨੂੰ ਵੀ ਸ਼ਿਕਾਇਤ ਕੀਤੀ ਹੈ। ਮੌਕੇ ਉੱਤੇ ਪੁੱਜੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜਿਹੜਾ ਵਿਅਕਤੀ ਇਸ ਤਰਾਂ ਦਾ ਕੰਮ ਕਰ ਰਿਹਾ ਹੈ, ਉਹ ਨਿਹੰਗ ਸਿੰਘ ਨਹੀਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਸ ਜਥੇਬੰਦੀ ਦਾ ਇਸ ਕੋਲ ਕਾਰਡ ਹੈ, ਅਸੀਂ ਉਨ੍ਹਾ ਤੋਂ ਪਤਾ ਕੀਤਾ ਹੈ ਕਿ ਉਨ੍ਹਾ ਦਾ ਇਹ ਮੈਂਬਰ ਨਹੀਂ ਹੈ। ਨਿਹੰਗ ਸਿੰਘ ਨੇ ਕਿਹਾ ਕਿ ਇਹ ਜਥੇਬੰਦੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਉਹਨਾਂ ਕਿਹਾ ਕਿ ਉਹ ਪੁਲਿਸ ਨੂੰ ਅਪੀਲ ਕਰਨਗੇ ਕਿ ਇਸਦੀ ਜਾਂਚ ਕੀਤੀ ਜਾਵੇ।

ABOUT THE AUTHOR

...view details