ਲੁਧਿਆਣਾ:ਪੰਜਾਬ ਵਿੱਚ ਵਿਧਾਨ ਸਭਾ ਚੋਣਾਂ (Assembly elections in Punjab) ਤੋਂ ਪਹਿਲਾਂਂ ਜਿੱਥੇ ਲੁਧਿਆਣਾ ਜ਼ਿਲ੍ਹਾ ਅਦਾਲਤ ‘ਚ ਧਮਕੇ ਦਾ ਖ਼ਬਰ ਸਾਹਮਣੇ ਆਈ ਸੀ, ਤਾਂ ਉੱਥੇ ਹੀ ਹੁਣ ਲੁਧਿਆਣਾ ਦੇ ਗਿੱਲ ਹਲਕੇ ਤੋਂ ਭਾਜਪਾ ਦੇ ਉਮੀਦਵਾਰ (BJP candidate from Gill constituency) ਐੱਸ.ਆਰ. ਲੱਧੜ ‘ਤੇ ਹਮਲਾ ਕਰਨ ਦੀ ਘਟਨਾ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਭਾਜਪਾ ਵਰਕਰਾਂ ਕਾਫ਼ੀ ਗੁੱਸੇ ਵਿੱਚ ਨਜ਼ਰ ਆ ਰਹੇ ਹਨ।
ਘਟਨਾ ਦੀ ਵੀਡੀਓ ਸੋਸ਼ਲ ਮੀਡੀਆ (Social media) ‘ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹਾਲਾਂਕਿ ਵੀਡੀਓ ਵਿੱਚ ਪੀੜਤ ਉਮੀਦਵਾਰ ਦੇ ਕੋਈ ਜ਼ਖ਼ਮੀ ਜਾ ਕੋਈ ਸੱਟ ਨਜ਼ਰ ਨਹੀਂ ਆ ਰਹੀ, ਪਰ ਪੀੜਤ ਉਮੀਦਵਾਰ ਦੀ ਗੱਡੀ ਦੇ ਸ਼ੀਸ਼ੇ ਟੁੱਟੇ ਹੋਏ ਨਜ਼ਰ ਆ ਰਹੇ ਹਨ।
ਇਸ ਮੌਕੇ ‘ਤੇ ਭਾਜਪਾ ਦੇ ਆਗੂਆਂ (BJP leaders) ਅਤੇ ਐੱਸ.ਆਰ. ਲੱਧੜ ਦੇ ਬੇਟੇ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ‘ਤੇ ਸਾਜਿਸ਼ ਤਹਿਤ ਜਾਨਲੇਵਾ ਹਮਲਾ ਕੀਤਾ ਗਿਆ ਹੈ। ਜਿਸ ਦਾ ਉਹ ਨਿਰਪੱਖ ਜਾਂਚ ਚਾਹੁੰਦੇ ਹਨ ਅਤੇ ਮੁਲਜ਼ਮਾਂ ਦੇ ਖ਼ਿਲਾਫ਼ ਤੁਰੰਤ ਸਖ਼ਤ ਤੋਂ ਸਖ਼ਤ ਕਾਰਵਾਈ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਗਿੱਲ ਹਲਕੇ ਵਿੱਚ ਭਾਜਪਾ ਉਮੀਦਵਾਰ ਐੱਸ.ਆਰ. ਲੱਧੜ (BJP candidate S.R. Laddhar) ਦੀ ਜਿੱਤ ਤੋਂ ਘਬਰਾਏ ਵਿਰੋਧੀਆਂ ਨੇ ਜਾਣ-ਬੁੱਝ ਕੇ ਇਹ ਹਮਲਾ ਕਰਵਾਇਆ ਹੈ।