ਲੁਧਿਆਣਾ:ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਨੂੰ ਕੁਝ ਹੀ ਸਮਾਂ ਰਹਿ ਗਿਆ ਹੈ, ਜਿਸ ਦੇ ਚੱਲਦਿਆ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਉੱਥੇ ਹੀ ਦੂਜੇ ਪਾਸੇ ਗੱਲ ਕੀਤੀ ਜਾਵੇ ਲੁਧਿਆਣਾ ਦੇ ਹਲਕਾ ਆਤਮ ਨਗਰ ਦੀ ਤਾਂ ਇੱਥੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਲੈਟਰ ਬਾਕਸ ਤੋਂ ਜਦਕਿ ਉਨ੍ਹਾਂ ਦੀ ਪਤਨੀ ਪੈਂਸਿਲ ਬਾਕਸ ਤੋਂ ਚੋਣ ਲੜ ਰਹੇ ਹਨ।
ਦੱਸ ਦਈਏ ਕਿ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਆਤਮ ਨਗਰ ਤੋਂ ਉਮੀਦਵਾਰ ਨੇ ਨਾਮਜ਼ਦਗੀ ਭਰਨ ਵੇਲੇ ਉਨ੍ਹਾਂ ਨੇ ਆਪਣੀ ਪਤਨੀ ਸੁਰਿੰਦਰ ਕੌਰ ਬੈਂਸ ਦੀ ਵੀ ਨਾਮਜ਼ਦਗੀ ਭਰਵਾਈ ਸੀ ਪਰ ਨਾਮਜ਼ਦਗੀ ਵਾਪਸ ਲੈਣ ਸਮੇਂ ਸਿਮਰਜੀਤ ਬੈਂਸ ਨੇ ਆਪਣੀ ਪਤਨੀ ਤੋਂ ਨਾਮਜ਼ਦਗੀ ਵਾਪਿਸ ਨਹੀਂ ਕਰਵਾਈ।
ਸਿਮਰਜੀਤ ਬੈਂਸ ਤੇ ਲਗਾਤਾਰ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਸੀ, ਜਿਸ ਕਰਕੇ ਉਨ੍ਹਾਂ ਨੇ ਆਪਣੀ ਪਤਨੀ ਨੂੰ ਵੀ ਹਲਕੇ ਦੇ ਵਿਚ ਖੜ੍ਹਾ ਕੀਤਾ ਸੀ ਅਤੇ ਹੁਣ ਉਨ੍ਹਾਂ ਦੀ ਪਤਨੀ ਨੂੰ ਵੀ ਚੋਣ ਕਮਿਸ਼ਨ ਵੱਲੋਂ ਪੈਂਸਿਲ ਬਾਕਸ ਚੋਣ ਨਿਸ਼ਾਨ ਅਲਾਟ ਕਰ ਦਿੱਤਾ ਗਿਆ ਹੈ ਹਾਲਾਂਕਿ ਉਹ ਚੋਣ ਪ੍ਰਚਾਰ ਆਪਣੇ ਪਤੀ ਲਈ ਹੀ ਕਰ ਰਹੇ ਹਨ ਪਰ ਬੈਂਸ ਦੀ ਧਰਮ ਪਤਨੀ ਆਜ਼ਾਦ ਤੌਰ ਤੇ ਚੋਣ ਮੈਦਾਨ ਵਿੱਚ ਨਿੱਤਰ ਚੁੱਕੇ ਹਨ।
ਬੈਂਸ ’ਤੇ ਕੀਤਾ ਗਿਆ 307 ਦਾ ਪਰਚਾ