ਲੁਧਿਆਣਾ:ਖੰਨਾ ਵਿਚ ਪੈਟਰੋਲ ਪੰਪ (Petrol Pump)ਉਤੇ ਤੇਜ਼ਧਾਰ ਹਥਿਆਰਾਂ ਨਾਲ ਕਰਿੰਦਿਆਂ ਕੋਲੋਂ ਕੈਸ਼ ਲੁਟਿਆ ਗਿਆ। ਪੰਪ ਉੱਪਰ ਸੌਂ ਰਹੇ ਕਰਿੰਦਿਆਂ ਨੂੰ ਡਰਾ ਧਮਕਾ ਕੇ ਲੁਟੇਰੇ ਵਾਰਦਾਤ ਕਰਕੇ ਫਰਾਰ ਹੋ ਗਏ।ਇਹ ਸਾਰੀ ਘਟਨਾ ਸੀਸੀਟੀਵੀ (CCTV) ਵਿਚ ਕੈਦ ਹੋ ਗਈ।
ਇਸ ਬਾਰੇ ਪਰਮਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਸ਼ੇਡ ਥੱਲੇ ਸੁੱਤੇ ਪਏ ਸੀ ਤਾਂ ਰਾਤ ਨੂੰ ਸਵਾ 2 ਵਜੇ ਸਵਿਫਟ ਕਾਰ ਵਿਚ ਤਿੰਨ ਜਾਣੇ ਆਏ। ਇੱਕ ਕਾਰ ਵਿਚ ਹੀ ਬੈਠਾ ਰਿਹਾ। ਕਾਰ ਸਟਾਰਟ ਰੱਖੀ ਹੋਈ ਸੀ। ਦੋ ਵਿਅਕਤੀ ਕਿਰਪਾਨਾਂ ਲੈ ਕੇ ਬਾਹਰ ਨਿਕਲੇ ਅਤੇ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ।