ਲੁਧਿਆਣਾ: ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ (Post of Chairman of Improvement Trust) ਵਜੋਂ ਅੱਜ ਤਰਸੇਮ ਭਿੰਡਰ ਵੱਲੋਂ ਅਹੁਦਾ ਸਾਂਭਿਆ ਗਿਆ ਹੈ, ਉਹਨਾਂ ਨੂੰ ਤਾਂ ਸੰਭਾਲਣ ਮੌਕੇ ਕੈਬਿਨਟ ਮੰਤਰੀ ਇੰਦਰਵੀਰ ਸਿੰਘ ਨਿੱਝਰ ਅਤੇ ਹਰਭਜਨ ਸਿੰਘ ਪੁੱਜੇ, ਇਸ ਮੌਕੇ ਲੁਧਿਆਣਾ ਆਮ ਆਦਮੀ ਪਾਰਟੀ ਦੇ ਐਮ ਐਲ ਏ ਵੀ ਮੌਜੂਦ ਰਹੇ। ਗੱਲਬਾਤ ਕਰਦਿਆਂ ਤਰਸੇਮ ਭਿੰਡਰ ਨੇ ਕਿਹਾ ਕਿ ਅਸੀਂ ਹੁਣ ਇਥੇ ਆਮ ਲੋਕਾਂ ਲਈ ਸੁਵਿਧਾਵਾਂ ਸ਼ੁਰੂ ਕਰਨਗੇ, ਉਨ੍ਹਾ ਕਿਹਾ ਕਿ ਜਿੰਨੇ ਵੀ ਇਸ ਮਹਿਕਮੇ ਵਿੱਚ ਪਿਛਲੀ ਸਰਕਾਰ ਵੇਲੇ ਜਾਂ ਫਿਰ ਨਵੀਂ ਸਰਕਾਰ ਵੇਲੇ ਕਿਸੇ ਨੇ ਵੀ ਭ੍ਰਿਸ਼ਟਾਚਾਰ ਕੀਤਾ ਹੈ ਉਸ ਨੂੰ ਨਹੀਂ ਬਖਸ਼ਿਆ ਜਾਵੇਗਾ। ਉਨ੍ਹਾ ਕਿਹਾ ਕਿ ਅਸੀਂ ਲੋਕਾਂ ਲਈ ਕੰਮ ਕਰਨਗੇ ਅਤੇ ਇਥੇ ਆਮ ਲੋਕਾਂ ਦੀ ਸੁਣਵਾਈ ਹੋਵੇਗੀ। ਉਨ੍ਹਾ ਇਹ ਵੀ ਕਿਹਾ ਕਿ ਅੱਜ ਮੇਰਾ ਨਵਾਂ ਜਨਮ ਹੋਇਆ ਹੈ
ਸੁਵਿਧਾਵਾਂ ਦੇਣ ਲਈ ਵਚਨਬੱਧਤਾ:ਇਸ ਦੌਰਾਨ ਕੈਬਨਿਟ ਮੰਤਰੀ ਇੰਦਰਬੀਰ ਨਿੱਜਰ (Cabinet Minister Inderbir Nijjar) ਨੇ ਕਿਹਾ ਕਿ ਅਸੀਂ ਲੋਕਾਂ ਨੂੰ ਹੈ ਸੁਵਿਧਾਵਾਂ ਦੇਣ ਲਈ ਵਚਨਬਧਤਾ ਹਾਂ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਨੂੰ ਲੈਕੇ ਸਾਡੀ ਪੁਲਿਸ ਕੰਮ ਕਰ ਰਹੀ ਹੈ ਅਤੇ ਉਨ੍ਹਾ ਦਿੱਲੀ ਜਿੱਤ ਉੱਤੇ ਬੋਲਦਿਆਂ ਕਿਹਾ ਕਿ ਜਿਵੇਂ ਦਿੱਲੀ ਵਿੱਚ ਅਸੀਂ ਜਿੱਤ ਦਰਜ ਕੀਤੀ ਹੈ ਓਸੇ ਤਰ੍ਹਾਂ ਅਸੀਂ ਪੰਜਾਬ ਵਿੱਚ ਵੀ ਵਧੀਆਂ ਪ੍ਰਦਰਸ਼ਨ ਕਰਨਗੇ। ਉਨ੍ਹਾਂ ਇੰਡਸਟਰੀ ਪਾਲਿਸੀ ਨੂੰ ਲੈਕੇ ਕਿਹਾ ਕਿ ਅਸੀਂ ਇਸ ਉੱਤੇ ਕੰਮ ਕਰ ਰਹੇ ਹਾਂ ਅਤੇ ਕਾਰੋਬਾਰੀਆਂ ਨਾਲ ਜਲਦ ਮੀਟਿੰਗਾਂ ਕਰਕੇ ਇੱਕ ਵਧੀਆ ਪਾਲਿਸੀ (A good policy because of meetings) ਲੈਕੇ ਆਵਾਂਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਅਸੀਂ ਗਾਰਬੇਜ ਨੂੰ ਲੈਕੇ ਵੀ ਕੰਮ ਕੀਤਾ ਹੈ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਪੇਸ਼ ਨਾ ਆਵੇ।