ਪੰਜਾਬ

punjab

ETV Bharat / state

Assembly Elections 2022: ਮਹੇਸ਼ਇੰਦਰ ਗਰੇਵਾਲ ਦਾ ਭਾਰਤ ਭੂਸ਼ਣ ਆਸ਼ੂ ’ਤੇ ਵੱਡਾ ਹਮਲਾ ! - ਲੁਧਿਆਣਾ ਪੱਛਮੀ ਤੋਂ ਅਕਾਲੀ ਦਲ ਦੇ ਉਮੀਦਵਾਰ

ਵਿਧਾਨਸਭਾ ਚੋਣਾਂ 2022 (Assembly Elections 2022) ਨੂੰ ਲੈ ਕੇ ਪੰਜਾਬ ਦਾ ਸਿਆਸੀ ਅਖਾੜਾ ਭਖਦਾ ਜਾ ਰਿਹਾ ਹੈ। ਲੁਧਿਆਣਾ ਪੱਛਮੀ ਤੋਂ ਅਕਾਲੀ ਦਲ ਦੇ ਉਮੀਦਵਾਰ ਮਹੇਸ਼ਇੰਦਰ ਗਰੇਵਾਲ ਨਾਲ ਈਟੀਵੀ ਭਾਰਤ ਵੱਲੋਂ ਖਾਸ ਗੱਲਬਾਤ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਭਾਰਤ ਭੂਸ਼ਣ ਆਸ਼ੂ ਅਤੇ ਆਮ ਆਦਮੀ ਪਾਰਟੀ ’ਤੇ ਜੰਮਕੇ ਨਿਸ਼ਾਨੇ ਸਾਧੇ ਹਨ। ਨਾਲ ਹੀ ਗਰੇਵਾਲ ਨੇ ਕਿਹਾ ਆਪਣੇ ਹਲਕੇ ’ਚੋਂ ਫਿਲਹਾਲ ਇਕੱਲਾ ਸ਼ੇਰ ਹੀ ਗਰਜ ਰਿਹਾ ਹੈ।

ਲੁਧਿਆਣਾ ਪੱਛਮੀ ਤੋਂ ਅਕਾਲੀ ਦਲ ਦੇ ਉਮੀਦਵਾਰ
ਲੁਧਿਆਣਾ ਪੱਛਮੀ ਤੋਂ ਅਕਾਲੀ ਦਲ ਦੇ ਉਮੀਦਵਾਰ

By

Published : Dec 17, 2021, 4:39 PM IST

Updated : Dec 17, 2021, 5:18 PM IST

ਲੁਧਿਆਣਾ: ਵਿਧਾਨਸਭਾ ਚੋਣਾਂ 2022 (Assembly Elections 2022) ਦੇ ਮੱਦੇਨਜ਼ਰ ਅਕਾਲੀ ਦਲ ਵੱਲੋਂ ਸਭ ਤੋਂ ਪਹਿਲਾਂ ਆਪਣੀ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਸੀ ਜਿਸ ਵਿੱਚ ਲੁਧਿਆਣਾ ਵੈਸਟ ਤੋਂ ਮਹੇਸ਼ਇੰਦਰ ਗਰੇਵਾਲ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ। ਮਹੇਸ਼ਇੰਦਰ ਗਰੇਵਾਲ ਦਾ ਸਿੱਧਾ ਮੁਕਾਬਲਾ ਮੌਜੂਦਾ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਅਤੇ ਪੰਜਾਬ ਕੈਬਨਿਟ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਹੈ ਹਾਲਾਂਕਿ ਭਾਰਤ ਭੂਸ਼ਣ ਆਸ਼ੂ ਦੀ ਟਿਕਟ ਦਾ ਅਜੇ ਤੱਕ ਐਲਾਨ ਨਹੀਂ ਹੋਇਆ ਪਰ ਉਨ੍ਹਾਂ ਕਿਹਾ ਕਿ ਜਿੰਨ੍ਹੇ ਘਪਲੇ ਉਨ੍ਹਾਂ ਨੇ ਕੀਤੇ ਹਨ ਪਤਾ ਹੀ ਨਹੀਂ ਕਿ ਉਹ ਇੱਥੋਂ ਚੋਣ ਲੜਨਗੇ ਵੀ ਜਾਂ ਨਹੀਂ। ਗਰੇਵਾਲ ਨੇ ਕਿਹਾ ਕਿ ਫਿਲਹਾਲ ਤਾਂ ਇੱਥੇ ਸ਼ੇਰ ਇਕੱਲਾ ਹੀ ਗਰਜ ਰਿਹਾ ਹੈ।

ਲੁਧਿਆਣਾ ਪੱਛਮੀ ਤੋਂ ਅਕਾਲੀ ਦਲ ਦੇ ਉਮੀਦਵਾਰ
1.ਸਵਾਲ: ਮਹੇਸ਼ਇੰਦਰ ਗਰੇਵਾਲ ਤੁਸੀਂ ਲੋਕਸਭਾ ਚੋਣ ਲੜੀ ਉਸ ਵਿੱਚ ਤੀਜੇ ਨੰਬਰ ’ਤੇ ਰਹੇ ਹਾਰ ਹੋਈ ਇਸ ਵਾਰ ਕੀ ਰਣਨੀਤੀ ਰਹੇਗੀ ਕਿਸ ਤਰ੍ਹਾਂ ਲੋਕਾਂ ਦੀ ਕਚਹਿਰੀ ’ਚ ਉੱਤਰੋਗੇ ? ਜਵਾਬ: ਮਹੇਸ਼ਇੰਦਰ ਗਰੇਵਾਲ ਨੇ ਜਵਾਬ ਦਿੰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਮੁੱਦੇ ਅਤੇ ਰੁਝਾਨ ਵੱਖਰੇ ਹੁੰਦੇ ਹਨ ਜਿਸ ਕਰਕੇ ਉਨ੍ਹਾਂ ਚੋਣਾਂ ਦੀ ਤੁਲਨਾ ਵਿਧਾਨ ਸਭਾ ਚੋਣਾਂ ਨਾਲ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਵੋਟਰਾਂ ਦੀ ਗਿਣਤੀ ਘੱਟ ਹੁੰਦੀ ਹੈ ਅਤੇ ਮੁੱਦੇ ਵੀ ਸਥਾਨਕ ਹੁੰਦੇ ਹਨ। 2.ਸਵਾਲ: ਭਾਜਪਾ ਇਸ ਵਾਰ ਅਕਾਲੀ ਦਲ ਤੋਂ ਵੱਖਰੇ ਹੋ ਕੇ ਚੋਣ ਲੜ ਰਹੀ ਹੈ ? ਜਵਾਬ: ਇਸ ਦਾ ਜਵਾਬ ਦਿੰਦਿਆਂ ਅਕਾਲੀ ਦਲ ਦੇ ਉਮੀਦਵਾਰ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਇਸ ਵਾਰ ਭਾਜਪਾ ਨਾਲ ਨਹੀਂ ਬਲਕਿ ਗੱਠਜੋੜ ਬਸਪਾ ਦੇ ਨਾਲ ਹੈ।

3.ਸਵਾਲ:ਇਸ ਸੀਟ ’ਤੇ ਦੋ ਵਾਰ ਅਕਾਲੀ ਭਾਜਪਾ ਵੱਲੋਂ ਭਾਜਪਾ ਦੇ ਉਮੀਦਵਾਰ ਉਤਾਰੇ ਗਏ ਦੋਵਾਂ ਵਾਰ ਹਾਰ ਹੋਈ ਕੀ ਭਾਜਪਾ ਦਾ ਵੋਟ ਬੈਂਕ ਅਕਾਲੀ ਦਲ ਨੂੰ ਨੁਕਸਾਨ ਕਰੇਗਾ ?

ਜਵਾਬ: ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਅਕਾਲੀ ਭਾਜਪਾ ਵੱਲੋਂ ਬੀਤੀਆਂ ਦੋ ਵਿਧਾਨ ਸਭਾ ਚੋਣਾਂ ਦੇ ਦੌਰਾਨ ਜ਼ਰੂਰ ਭਾਜਪਾ ਦੇ ਉਮੀਦਵਾਰ ਨੂੰ ਇੱਥੇ ਉਤਾਰਿਆ ਗਿਆ ਸੀ ਪਰ ਇਹ ਸੀਟ ਅਕਾਲੀ ਦਲ ਲਈ ਕੋਈ ਨਵੀਂ ਨਹੀਂ ਹੈ ਇਸ ਤੋਂ ਪਹਿਲਾਂ ਅਕਾਲੀ ਦਲ ਦੇ ਉਮੀਦਵਾਰ ਇੱਥੇ ਚੋਣ ਲੜ ਵੀ ਚੁੱਕੇ ਨੇ ਅਤੇ ਜਿੱਤ ਵੀ ਚੁੱਕੇ ਹਨ ਇਸ ਕਰਕੇ ਭਾਜਪਾ ਦਾ ਵੱਖਰਾ ਵੋਟ ਬੈਂਕ ਹੈ ਪਰ ਅਕਾਲੀ ਦਲ ਵੀ ਇਸ ਸੀਟ ’ਤੇ ਮਜ਼ਬੂਤ ਰਿਹਾ ਹੈ।

4.ਸਵਾਲ: ਕਾਂਗਰਸ ਕਹਿ ਰਹੀ ਹੈ ਕਿ ਭਾਜਪਾ ਤੇ ਅਕਾਲੀ ਦਲ ਹਾਲੇ ਵੀ ਅੰਦਰਖਾਤੇ ਇੱਕੋ ਹੀ ਹੈ ?
ਜਵਾਬ: ਮਹੇਸ਼ਇੰਦਰ ਗਰੇਵਾਲ ਨੇ ਜਵਾਬ ਦਿੰਦਿਆਂ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਇੱਕ ਨਹੀਂ ਹੈ ਸਗੋਂ ਕਾਂਗਰਸ ਦਾ ਆਮ ਆਦਮੀ ਪਾਰਟੀ ਨਾਲ ਰਿਸ਼ਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਦੀ ਬੀ ਟੀਮ ਹੈ ਅਤੇ ਇਹ ਜੱਗਜ਼ਾਹਿਰ ਹੈ।

5.ਸਵਾਲ: ਭਾਰਤ ਭੂਸ਼ਣ ਆਸ਼ੂ ਨੂੰ ਇੱਕ ਵਾਰ ਨਹੀਂ ਦੋ ਵਾਰ ਉਨ੍ਹਾਂ ਨੂੰ ਮੁੜ ਤੋਂ ਕੈਬਨਿਟ ’ਚ ਥਾਂ ਮਿਲੀ ਹੈ ?

ਜਵਾਬ:ਗਰੇਵਾਲ ਨੇ ਆਸ਼ੂ ਜੰਮਕੇ ਨਿਸ਼ਾਨੇ ਸਾਧੇ।ਉਨ੍ਹਾਂ ਸਿੱਧੇ ਤੌਰ ’ਤੇ ਭਾਰਤ ਭੂਸ਼ਣ ਆਸ਼ੂ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਉਨ੍ਹਾਂ ’ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਹਨ। ਉਨ੍ਹਾਂ ਕਿਹਾ ਕਿ ਪੱਛਮੀ ਹਲਕੇ ਦੇ ਲੋਕ ਪੜ੍ਹੇ ਲਿਖੇ ਅਤੇ ਸੂਝਵਾਨ ਹਨ ਜਿਸ ਕਰਕੇ ਹਲਕੇ ਦੇ ਨਤੀਜੇ ਕਾਫੀ ਰੋਚਕ ਰਹਿਣ ਵਾਲੇ ਹਨ।

5.ਸਵਾਲ: ਤੁਸੀਂ ਭਾਰਤ ਭੂਸ਼ਣ ਆਸ਼ੂ ਦੀ ਗੱਲ ਕੀਤੀ ਹੈ ਹਲਕੇ ਦੇ ਕਾਂਗਰਸ ਦੇ ਆਗੂ ਕਹਿ ਰਹੇ ਹਨ ਕਿ ਭਾਰਤ ਭੂਸ਼ਣ ਆਸ਼ੂ ਵੱਡਾ ਚਿਹਰਾ ਹੈ?
ਜਵਾਬ:ਇਸ ਸਵਾਲ ਨੂੰ ਲੈ ਕੇ ਮਹੇਸ਼ਇੰਦਰ ਗਰੇਵਾਲ ਨੇ ਸਿੱਧੇ ਤੌਰ ’ਤੇ ਇਲਜ਼ਾਮ ਲਗਾਇਆ ਕਿ ਭਾਰਤ ਭੂਸ਼ਣ ਆਸ਼ੂ ਦੇ ਨਾਲ ਮਹਾਤਮਾ ਗਾਂਧੀ ਹੈ ਭਾਵ ਪੈਸੇ ਹਨ ਅਤੇ ਉਸ ਦੇ ਜ਼ੋਰ ’ਤੇ ਹੀ ਉਹ ਕੈਬਨਿਟ ਦੇ ਮੰਤਰੀ ਬਣ ਰਿਹਾ ਹੈ।

7.ਸਵਾਲ: ਇਸ ਵਾਰ ਕੇਜਰੀਵਾਲ ਲਗਾਤਾਰ ਇਕ ਤੋਂ ਬਾਅਦ ਇੱਕ ਮੁਫ਼ਤ ਗਰੰਟੀਆਂ ਵੰਡ ਰਹੇ ਹਨ ਕਿ ਅਕਾਲੀ ਦਲ ਨੂੰ ਵੀ ਮਜ਼ਬੂਰਨ ਮੁਫ਼ਤਖੋਰੀ ਦੀ ਰਾਜਨੀਤੀ ਹੁਣ ਕਰਨੀ ਪੈ ਰਹੀ ਹੈ?
ਜਵਾਬ:ਮਹੇਸ਼ਇੰਦਰ ਗਰੇਵਾਲ ਨੇ ਜਵਾਬ ਦਿੰਦਿਆਂ ਕਿਹਾ ਕਿ ਕੇਜਰੀਵਾਲ ਝੂਠ ਦਾ ਪੁਲਿੰਦਾ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸਿਓਂ ਕਹਿੰਦੇ ਨੇ 24 ਘੰਟੇ ਬਿਜਲੀ ਮੁਫ਼ਤ ਹੈ ਅਤੇ ਫਿਰ ਥੱਲੇ ਲਿਖਿਆ ਜਾਂਦਾ ਹੈ ਕਿ 300 ਯੂਨਿਟ ਮੁਆਫ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਨੇ ਜੋ ਵੀ ਕਿਹਾ ਉਸ ਨੂੰ ਪੂਰਾ ਕੀਤਾ ਹੈ।

8.ਸਵਾਲ: ਲੰਘੇ ਵਿਧਾਨਸਭਾ ਚੋਣਾਂ ’ਚ ਨਸ਼ਾ ਅਤੇ ਬੇਅਦਬੀ ਭਾਰੂ ਰਿਹਾ ਜਿਸਦਾ ਖਾਮਿਆਜਾ ਅਕਾਲੀ ਦਲ ਨੂੰ ਭੁਗਤਣਾ ਪਿਆ।

ਜਵਾਬ: ਇਸ ਮਸਲੇ ਨੂੰ ਲੈ ਕੇ ਉਨ੍ਹਾਂ ਵਿਰੋਧੀਆਂ ’ਤੇ ਨਿਸ਼ਾਨੇ ਸਾਧੇ। ਨਾਲ ਹੀ ਉਨ੍ਹਾਂ ਕਿਹਾ ਕਿ ਪਾਰਟੀ ਦੇ ਕੋਲ ਵਿਜ਼ਨ ਹੈ ਪਾਰਟੀ ਦੇ ਕੋਲ ਰੋਡਮੈਪ ਹੈ ਪਲੈਨ ਹੈ ਕਿ ਉਹ ਚੀਜ਼ਾਂ ਨੂੰ ਇਸ ਤਰ੍ਹਾਂ ਮੈਨੇਜ ਕਰਨਗੇ।

9.ਸਵਾਲ:ਮਹੇਸ਼ਇੰਦਰ ਗਰੇਵਾਲ ਕਿਸ ਨੂੰ ਆਪਣਾ ਮੁਕਾਬਲੇ ’ਚ ਮੰਨਦੇ ਨੇ ?
ਜਵਾਬ:ਮਹੇਸ਼ਇੰਦਰ ਗਰੇਵਾਲ ਨੇ ਆਪਣੇ ਮੁਕਾਬਲੇ ਸਬੰਧੀ ਜਵਾਬ ਦਿੰਦਿਆਂ ਕਿਹਾ ਕਿ ਫ਼ਿਲਹਾਲ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਕਿਸੇ ਵੀ ਪਾਰਟੀ ਨੇ ਪੱਛਮੀ ਹਲਕੇ ਤੋਂ ਆਪਣੇ ਉਮੀਦਵਾਰ ਨੂੰ ਨਹੀਂ ਉਤਾਰਿਆ ਜਿਸ ਕਰਕੇ ਫਿਲਹਾਲ ਸ਼ੇਰ ਇਕੱਲਾ ਹੀ ਮੈਦਾਨ ਵਿੱਚ ਗਰਜ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਦਾ ਵੀ ਪਤਾ ਨਹੀਂ ਉਹ ਇੱਥੋਂ ਚੋਣ ਲੜਨਗੇ ਜਾਂ ਨਹੀਂ ਕਿਉਂਕਿ ਉਨ੍ਹਾਂ ਦੀ ਫਿਲਹਾਲ ਟਿਕਟ ਇੱਥੋਂ ਐਲਾਨੀ ਨਹੀਂ ਗਈ।

10.ਸਵਾਲ:ਭਾਜਪਾ-ਕੈਪਟਨ ਅਤੇ ਸੰਯੁਕਤ ਅਕਾਲੀ ਦਲ ਇਕੱਠੇ ਚੋਣ ਲੜ ਸਕਦੇ ਨੇ ਇਸਦਾ ਅਕਾਲੀ ਦਲ ਨੁੂੰ ਨੁਕਸਾਨ ਹੋ ਸਕਦਾ ਹੈ?

ਜਵਾਬ: ਗਰੇਵਾਲ ਨੇ ਕਿਹਾ ਕਿ ਅਕਾਲੀ ਇੱਕ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਅਕਾਲੀ ਦਾ ਕੋਈ ਅਧਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸਦਾ ਪਾਰਟੀ ਨੂੰ ਕੋਈ ਫਰਕ ਨਹੀਂ ਹੋਵੇਗਾ।
ਇਹ ਵੀ ਪੜ੍ਹੋ:Assembly Elections 2022: ਅਕਾਲੀ ਦਲ ਤੋਂ ਨਾਰਾਜ਼ ਸਾਬਕਾ ਵਿਧਾਇਕ ਦਾ ਵੱਡਾ ਬਿਆਨ

Last Updated : Dec 17, 2021, 5:18 PM IST

ABOUT THE AUTHOR

...view details