ਪੰਜਾਬ

punjab

ETV Bharat / state

2022 ਦੀਆਂ ਚੋਣਾਂ ਤੋਂ ਪਹਿਲਾਂ ਸਿਮਰਜੀਤ ਸਿੰਘ ਬੈਂਸ ਦਾ ਵੱਡਾ ਧਮਾਕਾ - vidhan sabha 2022

ਲੁਧਿਆਣਾ: ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ (Simarjit Singh Bains) ਨੇ ਵੱਡਾ ਐਲਾਨ ਦਿੱਤਾ ਹੈ, ਬੈਂਸ ਨੇ ਕਿਹਾ ਜੇਕਰ ਸੰਯੁਕਤ ਮੋਰਚੇ ਦੇ ਬੈਨਰ ਹੇਠ ਕਿਸਾਨ ਪੰਜਾਬ ਚ ਚੋਣਾਂ ਲੜਨਗੇ ਤਾਂ ਆਪਣੀ ਸੀਟ ਵੀ ਛੱਡਣ ਨੂੰ ਤਿਆਰ ਹਾਂ

2022 ਦੀਆਂ ਚੋਣਾਂ ਤੋਂ ਪਹਿਲਾਂ ਸਿਮਰਜੀਤ ਬੈਂਸ ਦਾ ਵੱਡਾ ਧਮਾਕਾ
2022 ਦੀਆਂ ਚੋਣਾਂ ਤੋਂ ਪਹਿਲਾਂ ਸਿਮਰਜੀਤ ਬੈਂਸ ਦਾ ਵੱਡਾ ਧਮਾਕਾ

By

Published : Sep 7, 2021, 4:28 PM IST

ਲੁਧਿਆਣਾ:2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਜਿਸਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਨੇ ਕਮਰ ਕਸ ਲਈ ਹੈ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ (Simarjit Singh Bains) ਨੇ ਵੱਡਾ ਐਲਾਨ ਦਿੱਤਾ ਹੈ, ਬੈਂਸ ਨੇ ਕਿਹਾ ਜੇਕਰ ਸੰਯੁਕਤ ਮੋਰਚੇ ਦੇ ਬੈਨਰ ਹੇਠ ਕਿਸਾਨ ਪੰਜਾਬ ਚ ਚੋਣਾਂ ਲੜਨਗੇ ਤਾਂ ਆਪਣੀ ਸੀਟ ਵੀ ਛੱਡਣ ਨੂੰ ਤਿਆਰ ਹਾਂ।

ਚੋਣਾਂ ਨੂੰ ਲੈ ਕੇ ਇੱਕ ਪਾਸੇ ਪਾਸੇ ਸਿਆਸੀ ਪਾਰਟੀਆਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਅਤੇ ਕਿਸਾਨਾਂ ਵੱਲੋਂ ਵੀ ਵੱਖ ਵੱਖ ਸੂਬਿਆਂ ਦੇ ਵਿੱਚ ਮਹਾਪੰਚਤਇਤਾਂ ਕੀਤੀਆਂ ਜਾ ਰਹੀਆਂ ਨੇ ਉਥੇ ਹੀ ਦੂਜੇ ਪਾਸੇ ਕਿਸਾਨਾਂ ਵੱਲੋਂ ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਗਲਿਆਰਿਆਂ 'ਚ ਚਰਚਾਵਾਂ ਤੇਜ਼ ਹੋ ਗਈਆਂ ਹਨ।

2022 ਦੀਆਂ ਚੋਣਾਂ ਤੋਂ ਪਹਿਲਾਂ ਸਿਮਰਜੀਤ ਬੈਂਸ ਦਾ ਵੱਡਾ ਧਮਾਕਾ

ਸਾਡੀ ਟੀਮ ਵੱਲੋਂ ਸਿਮਰਜੀਤ ਬੈਂਸ ਨੂੰ ਸਵਾਲ ਕੀਤਾ ਗਿਆ ਸੀ ਕਿ ਕਿਸਾਨ ਮੋਰਚੇ ਦੇ ਕੁਝ ਆਗੂ ਪੰਜਾਬ ਅੰਦਰ ਕਿਸਾਨਾਂ ਨੂੰ ਚੋਣਾਂ ਲੜਨ ਲਈ ਕਹਿ ਰਹੇ ਨੇ ਜਿਸ ਨੂੰ ਲੈ ਕੇ ਸਿਮਰਜੀਤ ਬੈਂਸ ਨੇ ਕਿਹਾ ਕਿ ਇਹ ਬਹੁਤ ਵਿਚਾਰ ਕਰਨ ਵਾਲਾ ਵਿਸ਼ਾ ਹੈ ਇਸ ਨੂੰ ਸੰਯੁਕਤ ਮੋਰਚੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ ਜੇਕਰ ਕਿਸਾਨ ਆਗੂ ਚੋਣਾਂ ਲੜਦੇ ਨੇ ਤਾਂ ਲੋਕ ਇਨਸਾਫ ਪਾਰਟੀ ਨਾ ਸਿਰਫ਼ ਆਪਣੀ ਸੀਟ 'ਤੇ ਸਗੋਂ ਪੰਜਾਬ ਦੇ ਹਰ ਸੀਟ 'ਤੇ ਕਿਸਾਨਾਂ ਨੂੰ ਸਮਰਥਨ ਦੇਣ ਲਈ ਤਿਆਰ ਹੈ।

ਇੱਕ ਪਾਸੇ ਤਾਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਦੂਜੇ ਪਾਸੇ ਸਿਆਸੀ ਪਾਰਟੀਆਂ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾਦਾਂ ਹੈ ਕਿਸਾਨਾਂ ਵੱਲੋਂ ਪਹਿਲਾਂ ਹੀ ਕਿਹਾ ਗਿਆ ਹੈ ਕਿ ਜੋ ਕਿਸਾਨਾਂ ਨਾਲ ਖੜੇਗਾ ਓਹੀ ਪਿੰਡਾਂ ਚ ਵੜੇਗਾ , ਸਿਮਰਜੀਾ ਬੈਂਸ ਨੇ ਕਿਸਾਨਾਂ ਲਈ ਇਹ ਵੱਡਾ ਐਲਾਨ ਕੀਤਾ ਹੈ ਪਰ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਕਿਸਾਨ ਆਪਣੇ ਮੁੱਦੇ ਤੇ ਖੜੇ ਰਹਿਣਗੇ ਜਾਂ 2022 ਦੀਆਂ ਚੋਣਾਂ ਲਈ ਵੀ ਕੋਈ ਰਨਨੀਤੀ ਉਲੀਕਦੇ ਨੇ, ਕਿਸਾਨਾਂ ਵੱਲੋਂ ਹਾਲੇ ਤੱਕ ਤਾਂ ਇਹੀ ਕਿਹਾ ਜਾ ਰਿਹਾ ਹੈ ਕਿ ਅਸੀਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਲੇ ਮੁੱਦੇ ਵੱਲ ਹੀ ਧਿਆਨ ਦੇਵਾਂਗੇ।

ਇਹ ਵੀ ਪੜੋ: ਮੀਂਹ ਤੇ ਢਿੱਗਾਂ ਡਿੱਗਣ ਕਾਰਨ ਬਦਰੀਨਾਥ ਹਾਈਵੇ ਬੰਦ, ਬੇਲਨੀ ਪੁਲ ਹੇਠਾਂ ਸ਼ਿਵ ਮੂਰਤੀ ਜਲਮਗਨ

ABOUT THE AUTHOR

...view details