ਪੰਜਾਬ

punjab

ETV Bharat / state

ਕੋਰੋਨਾ ਤੋਂ ਠੀਕ ਹੋਏ ਏਐੱਸਆਈ ਸੁਖਦੇਵ ਸਿੰਘ ਦਾ ਪੁਲਿਸ ਨੇ ਢੋਲ ਨਾਲ ਕੀਤਾ ਸਵਾਗਤ - ਪੰਜਾਬ ਪੁਲਿਸ ਮੁਲਾਜ਼ਮ ਨੂੰ ਕੋਰੋਨਾ ਵਾਇਰਸ

ਕੋਰੋਨਾ ਤੋਂ ਠੀਕ ਹੋਏ ਏਐੱਸਆਈ ਸੁਖਦੇਵ ਸਿੰਘ ਜਿਵੇਂ ਹੀ ਹਸਪਤਾਲ ਤੋਂ ਬਾਹਰ ਆਏ ਤਾਂ ਉਨ੍ਹਾਂ ਦਾ ਪੁਲਿਸ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ, ਉਨ੍ਹਾਂ ਦੇ ਗਲਾਂ 'ਚ ਹਾਰ ਪਾਏ ਗਏ।

ਏਐੱਸਆਈ ਸੁਖਦੇਵ ਸਿੰਘ
ਏਐੱਸਆਈ ਸੁਖਦੇਵ ਸਿੰਘ

By

Published : May 4, 2020, 4:18 PM IST

ਲੁਧਿਆਣਾ: ਸੂਬੇ ਵਿੱਚ ਜਿੱਥੇ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ, ਉੱਥੇ ਹੀ ਅੱਜ ਇੱਕ ਚੰਗੀ ਖ਼ਬਰ ਆਈ ਕਿ ਪੰਜਾਬ ਪੁਲਿਸ ਦੇ ਏਐੱਸਆਈ ਸੁਖਦੇਵ ਸਿੰਘ ਜੋ ਏਸੀਪੀ ਅਨਿਲ ਕੋਹਲੀ ਦੇ ਸੰਪਰਕ 'ਚ ਆਉਣ ਕਾਰਨ ਵਾਇਰਸ ਤੋਂ ਪ੍ਰਭਾਵਿਤ ਹੋਏ ਸਨ, ਅੱਜ ਉਨ੍ਹਾਂ ਨੂੰ ਲੁਧਿਆਣਾ ਦੇ ਐਸਪੀਐਸ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਉਨ੍ਹਾਂ ਦੀਆਂ ਰਿਪੋਰਟਾਂ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ।

ਵੇਖੋ ਵੀਡੀਓ

ਏਐੱਸਆਈ ਸੁਖਦੇਵ ਸਿੰਘ ਜਿਵੇਂ ਹੀ ਹਸਪਤਾਲ ਤੋਂ ਬਾਹਰ ਆਏ ਤਾਂ ਉਨ੍ਹਾਂ ਦਾ ਪੁਲਿਸ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ, ਉਨ੍ਹਾਂ ਦੇ ਗਲਾਂ 'ਚ ਹਾਰ ਪਾਏ ਗਏ। ਇਸ ਦੌਰਾਨ ਪੰਜਾਬ ਪੁਲਿਸ ਵੱਲੋਂ ਬੈਂਡ ਵਾਜਿਆਂ ਦੇ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਸੀਨੀਅਰ ਅਫ਼ਸਰ ਵੀ ਉਨ੍ਹਾਂ ਨੂੰ ਲੈਣ ਲਈ ਉੱਥੇ ਪਹੁੰਚੇ।

ਇਸ ਦੌਰਾਨ ਏਡੀਸੀਪੀ ਸਚਿਨ ਗੁਪਤਾ ਨੇ ਕਿਹਾ ਕਿ ਅੱਜ ਉਨ੍ਹਾਂ ਲਈ ਖੁਸ਼ੀ ਦੀ ਘੜੀ ਹੈ ਕਿਉਂਕਿ ਏਐੱਸਆਈ ਸੁਖਦੇਵ ਸਿੰਘ ਕੋਰੋਨਾ ਤੋਂ ਜੰਗ ਜਿੱਤ ਕੇ ਆਪਣੇ ਘਰ ਪਰਤ ਰਿਹਾ ਹੈ ਅਤੇ ਹੁਣ ਮੁੜ ਤੋਂ ਉਹ ਆਪਣੀ ਡਿਊਟੀ ਜੁਆਇਨ ਕਰੇਗਾ ਅਤੇ ਅੱਜ ਉਸ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ।

ਇਹ ਵੀ ਪੜੋ: PGI ਵਿੱਚ ਇੰਝ ਹੁੰਦਾ ਹੈ ਕੋਰੋਨਾ ਨਾਲ ਪੀੜਤ ਮਰੀਜ਼ਾਂ ਦਾ ਇਲਾਜ, ਵੇਖੋ ਇਹ ਖਾਸ ਰਿਪੋਰਟ

ਦੱਸ ਦੇਈਏ ਕਿ 19 ਅਪਰੈਲ ਨੂੰ ਸੁਖਦੇਵ ਸਿੰਘ ਨੂੰ ਕੋਰੋਨਾ ਵਾਇਰਸ ਹੋਣ ਤੋਂ ਬਾਅਦ ਲੁਧਿਆਣਾ ਦੇ ਐਸਪੀਐਸ ਹਸਪਤਾਲ 'ਚ ਦਾਖ਼ਲ ਸਨ।

ABOUT THE AUTHOR

...view details